ਨਵੀਂ ਦਿੱਲੀ |ਅਯੁੱਧਿਆ ‘ਚ ਰਾਮ ਮੰਦਰ ਨਿਰਮਾਣ ਦਾ ਮਾਰਗ ਸਾਫ਼ ਕਰਨ ਲਈ ਸਰਕਾ ‘ਤੇ ਦਬਾਅ ਬਣਾਉਣ ਦੇ ਮਕਸਦ ਨਾਲ ਰਾਜਧਾਨੀ ਦੇ ਰਾਮਲੀਲ੍ਹਾ ਮੈਦਾਨ ‘ਤੇ ਅੱਜ ਸਾਧੂਆਂ ਦੀ ਅਗਵਾਈ ‘ਚ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ
ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਸੱਦੇ ‘ਤੇ ਸੱਦੀ ਗਈ ਧਰਮ ਸੰਸਦ ‘ਚ ਹਿੱਸਾ ਲੈਣ ਲਈ ਅੱਜ ਸਵੇਰ ਤੋਂ ਹੀ ਲੋਕਾਂ ਦਾ ਹਜ਼ੂਮ ਚਾਰੇ ਪਾਸੇ ਰਾਮਲੀਲਾ ਮੈਦਾਨ ਪਹੁੰਚੇ ਕੁਝ ਲੋਕ ਸ਼ਨਿੱਚਰਵਾਰ ਨੂੰ ਹੀ ਰਾਮਲੀਲਾ ਮੈਦਾਨ ਪਹੁੰਚ ਗਏ ਸਨ। ਦੇਸ਼ ਦੇ ਲਗਭਗ ਹਰ ਹਿੱਸੇ ਤੋਂ ਭਗਵਾ ਵੇਸ਼ ਤੇ ਭਗਵਾ ਝੰਡੇ ਤੇ ਗਦਾ ਆਦਿ ਲੈ ਕੇ ਆਏ ਲੋਕਾਂ ਦੀ ਭੀੜ ਨਾਲ ਰਾਮਲੀਲਾ ਮੈਦਾਨ ਪੂਰੀ ਤਰ੍ਹਾਂ ਭਗਵਾ ਰੰਗ ‘ਚ ਸਰੋਬਾਰ ਦਿਖਾਈ ਦੇ ਰਿਹਾ ਸੀ ਕੁਝ ਲੋਕ ਰਾਮ ਭਗਤ ਹਨੂੰਮਾਨ ਦੇ ਵੇਸ਼ ‘ਚ ਆਏ ਸਨ ਤਾਂ ਕੁਝ ਅਯੁੱਧਿਆ ‘ਚ ਬਣਨ ਵਾਲੇ ਰਾਮ ਮੰਦਰ ਦੀ ਪ੍ਰਤੀਕ੍ਰਿਤੀ ਲੈ ਕੇ ਆਏ ਹੋਏ ਸਨ ਜਨ ਸੈਲਾਬ ਦੇ ਰਾਮ ਮੰਦਰ ਬਣਾਉਣ ਤੇ ਜੈ ਸ੍ਰੀ ਰਾਮ ਦੇ ਨਾਅਰਿਆਂ ਨਾਲ ਆਸ-ਪਾਸ ਦਾ ਮਾਹੌਲ ਪੂਰੀ ਤਰ੍ਹਾਂ ਰਾਮਮਯ ਨਜ਼ਰ ਆਇਆ ਵਿਹਿਪ ਵੱਲੋਂ ਸੱਦੀ ਗਈ ਧਰਮ ਸੰਸਦ ਨੂੰ ਸੰਘ ਪਰਿਵਾਰ ਤੋਂ ਵੀ ਜ਼ੋਰਦਾਰ ਹਮਾਇਤ ਮਿਲ ਰਹੀ ਹੈ। ਇਹ ਲੋਕ ਰੈਲੀ ਸਰਦ ਰੁਤ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਦੋ ਦਿਨ ਪਹਿਲਾਂ ਸਰਕਾਰ ‘ਤੇ ਦਬਾਅ ਬਣਾਉਣ ਲਈ ਸੱਆਿ ਗਿਆ ਹੈ। ਵਿਹਿਪ ਦੇ ਨਾਲ ਇਸ ਮੁਹਿੰਮ ‘ਚ ਸ਼ਾਮਲ ਹਿੰਦੂ ਸੰਗਠਨਾਂ ਦੀ ਮੰਗ ਹੈ ਕਿ ਸਰਕਾਰ ਅਯੁੱਧਿਆ ‘ਚ ਭਗਵਾਨ ਰਾਮ ਦੇ ਮੰਦਰ ਦੇ ਨਿਰਮਾਣ ਦਾ ਮਾਰਗ ਸਪੱਸ਼ਟ ਕਰਨ ਲਈ ਠੋਸ ਕਦਮ ਚੁੱਕੇ ਭਾਜਪਾ ਦੇ ਦਿੱਲੀ ਤੋਂ ਸਾਂਸਦ ਮਹੇਸ਼ ਗਿਰੀ ਤੇ ਰਮੇਸ਼ ਵਿਧੁਡੀ ਵੀ ਧਰਮ ਸੰਸਦ ‘ਚ ਹਿੱਸਾ ਲੈਣ ਲਈ ਪਹੁੰਚੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।