ਬੈਂਕਾਂ ਦਾ ਪੈਸਾ ਮੋੜਨ ਨੂੰ ਤਿਆਰ ਮਾਲਿਆ
ਨਵੀਂ ਦਿੱਲੀ। ਭਾਰਤ ਦੇ ਬੈਂਕਾਂ ਦਾ ਪੈਸਾ ਲੈ ਕੇ ਭਗੋੜੇ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲਿਆ ਨੇ ਕਰਜ਼ਾ ਮੋੜਨ ਦੀ ਪੇਸ਼ਕਸ਼ ਕੀਤੀ ਹੈ। ਮਾਲਿਆ ਨੇ ਟਵੀਟ ਕਰਕੇ ਕਿਹਾ ਕਿ ਉਹ ਬੈਂਕਾਂ ਦਾ 100 ਫੀਸਦੀ ਮੂਲਧਨ(ਬਿਨ੍ਹਾਂ ਵਿਆਜ਼) ਮੋੜਨ ਨੂੰ ਤਿਆਰ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ‘ਚ ਮੀਡੀਆ ਅਤੇ ਨੇਤਾ ਉਸ ਖਿਆਫ਼ ਜੋਰ-ਸ਼ੋਰ ਨਾਲ ਰੌਲਾ ਪਾ ਰਹੇ ਹਨ ਪਰ ਉਸ ਨੇ ਜੋ ਕਰਨਾਟਕ ਹਾਈਕੋਰਟ ਸਾਹਮਣੇ ਕਰਜ਼ਾ ਮੋੜਨ ਦਾ ਪ੍ਰਸਤਾਵ ਦਿੱਤਾ, ਉਸ ਦੀ ਕੋਈ ਗੱਲ ਨਹੀ ਕਰਦਾ । ਮਾਲਿਆ ਨੇ ਕਿਹਾ ਕਿ ਉਹ ਹੁਣ ਵੀ ਪੂਰਾ ਕਰਜ਼ਾ ਵਾਪਸ ਕਰਨ ਨੂੰ ਤਿਆਰ ਹੈ, ਬਸ ਬੈਂਕ ਉਨ੍ਹਾਂ ਦੀ ਗੁਜ਼ਾਰਿਸ਼ ਨੂੰ ਸਵੀਕਾਰ ਕਰ ਲੈਣ। ਮਾਲਿਆ ਦਾ ਟਵੀਟ ਕੁੱਝ ਘੰਟਿਆਂ ਬਾਅਦ ਸਾਹਮਣੇ ਆਇਆ ਜਦੋਂ ਮੰਗਲਵਾਰ ਨੂੰ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੋਟਾਲੇ ‘ਚ ਵਿਚੋਲੇ ਬਰਿਟਿਸ਼ ਨਾਗਰਿਕ ਕਰਿਸ਼ਅਨ ਮਿਸ਼ੇਲ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਹੈ। Success
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ