ਜੋਕੋਵਿਚ ਨਾਲ ਹੋਵੇਗਾ ਫਾਈਨਲ ਮੁਕਾਬਲਾ
ਏਟੀਪੀ ਫਾਈਨਲਜ਼ ਦੇ ਫਾਈਨਲ ‘ਚ ਪਹੁੰਚਣ ਵਾਲੇ ਪਹਿਲੇ ਜਰਮਨ ਖਿਡਾਰੀ ਬਣੇ ਜਵੇਰੇਵ
ਲੰਦਨ, 18 ਨਵੰਬਰ
ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇੱਕਤਰਫ਼ਾ ਮੁਕਾਬਲੇ ‘ਚ ਜਿੱਤ ਦੇ ਨਾਲ ਸੇਸ਼ਨ ਦੇ ਆਖ਼ਰੀ ਏਟੀਪੀ ਫਾਈਨਲਜ਼ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਹਨਾਂ ਦਾ ਮੁਕਾਬਲਾ ਅਲੇਕਸਾਂਦਰ ਜਵੇਰੇਵ ਨਾਲ ਹੋਵੇਗਾ ਜਿੰਨ੍ਹਾਂ ਸਵਿਸ ਮਾਸਟਰ ਰੋਜ਼ਰ ਫੈਡਰਰ ਨੂੰ ਵਿਵਾਦਿਤ ਮੁਕਾਬਲੇ ‘ਚ ਉਲਟਫੇਰ ਦਾ ਸ਼ਿਕਾਰ ਬਣਾਇਆ ਅਤੇ ਸਾਲ 1996 ਤੋਂ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚਣ ਵਾਲੇ ਜਰਮਨ ਖਿਡਾਰੀ ਵੀ ਬਣ ਗਏ
ਲੰਦਨ ਦੇ ਓਟੂ ਅਰੇਨਾ ‘ਚ ਖੇਡੇ ਗਏ ਸੈਮੀਫਾਈਨਲ ਮੁਕਾਬਲੇ ‘ਚ ਅੱਵਲ ਦਰਜਾ ਜੋਕੋਵਿਚ ਲਈ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਵਿਰੁੱਧ ਮੁਕਾਬਲਾ ਇੱਕਤਰਫ਼ਾ ਰਿਹਾ ਅਤੇ ਉਸਨੇ ਚੌਥਾ ਦਰਜਾ ਪ੍ਰਾਪਤ ਖਿਡਾਰੀ ਨੂੰ ਲਗਾਤਾਰ ਸੈੱਟਾਂ ‘ਚ 6-2, 6-2 ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਫੈਡਰਰ ਅਤੇ 21 ਸਾਲ ਦੇ ਜਵੇਰੇਵ ਦਰਮਿਆਨ ਮੁਕਾਬਲਾ ਰੋਮਾਂਚਕ ਹੋਣ ਦੇ ਨਾਲ ਵਿਵਾਦਿਤ ਵੀ ਰਿਹਾ ਜਵੇਰੇਵ ਨੇ ਪਹਿਲੇ ਸੈੱਟ ‘ਚ 12ਵੇਂ ਗੇਮ ‘ਚ ਫੈਡਰਰ ਦੀ ਸਰਵਿਸ ਤੋੜ ਕੇ ਪਹਿਲਾ ਸੈੱਟ ਜਿੱਤਿਆ
ਫੈਡਰਰ ਦਾ 100ਵਾਂ ਖ਼ਿਤਾਬ ਜਿੱਤਣ ਦਾ ਸੁਪਨਾ ਰਿਹਾ ਅਧੂਰਾ
ਦੂਸਰੇ ਸੈੱਟ ‘ਚ 6-6 ਦੀ ਬਰਾਬਰੀ ਤੋਂ?ਬਾਅਦ ਟਾਈਬ੍ਰੇਕ ‘ਚ ਫੈਡਰਰ 4-3 ਨਾਲ ਅੱਗੇ ਸਨ ਤਾਂ ਰੈਲੀ ਦੌਰਾਨ ਫੈਡਰਰ ਦੇ ਪਿੱਛੇ ਅਤੇ ਜਵੇਰੇਵ ਦੇ ਸਾਹਮਣੇ ਖੜੇ ਬਾਲ ਬੁਆਏ ਨੇ ਗਲਤੀ ਨਾਲ ਗੇਂਦ ਨੂੰ ਡੇਗ ਦਿੱਤਾ ਅਤੇ ਇਕਾਗਰਤਾ ਭੰਗ ਹੋਣ ਕਰਕੇ ਜਵੇਰੇਵ ਨੇ ਸ਼ਾਟ ਨਾ ਖੇਡ ਕੇ ਨਿਯਮ ਦਾ ਹਵਾਲਾ ਦਿੰਦੇ ਹੋਏ ਅੰਕ ਨੂੰ ਦੁਬਾਰਾ ਖੇਡਣ ਦੀ ਅਪੀਲ ਕਰ ਦਿੱਤੀ ਅਰੇਨਾ ‘ਚ ਬੈਠੇ ਦਰਸ਼ਕਾਂ ਨੇ ਜਵੇਰੇਵ ਦੀ ਇਸ ਅਪੀਲ ਦਾ ਵਿਰੋਧ ਕੀਤਾ ਅਤੇ ਉਹਨਾਂ ਵਿਰੁੱਧ ਜ਼ੋਰਦਾਰ ਹੂਟਿੰਗ ਕੀਤੀ ਪਰ ਜਵੇਰੇਵ ਨੇ ਦੁਬਾਰਾ ਖੇਡੇ ਗਏ ਅੰਕ ‘ਤੇ ਏਸ ਲਾਉਂਦੇ ਹੋਏ 5-4 ਦਾ ਵਾਧਾ ਬਣਾ ਲਿਆ ਅਤੇ ਸਰਵਿਸ ਦੇ ਨਾਲ ਜਵੇਰੇਵ ਨੇ ਮੈਚ ਆਪਣੇ ਨਾਂਅ ਕਰ ਲਿਆ ਅਤੇ ਮੈਚ 7-5, 7-6 ਨਾਲ ਆਪਣੇ ਨਾਂਅ ਕੀਤਾ ਇਸ ਦੇ ਨਾਲ ਹੀ ਜਵੇਰੇਵ ਨੇ ਫੈਡਰਰ ਨੂੰ ਉਸਦੇ 100ਵੇਂ ਖ਼ਿਤਾਬ ਤੋਂ ਵੀ ਦੂਰ ਕਰ ਦਿੱਤਾ
ਜਵੇਰੇਵ ਨੇ ਜਿੱਤ ਤੋਂ ਬਾਅਦ ਕਿਹਾ ਕਿ ਟਾਈਬ੍ਰੇਕ ‘ਚ ਜੋ ਵੀ ਹੋਇਆ ਉਸ ਵਿਵਾਦ ‘ਤੇ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਪਰ ਇਹ ਨਿਯਮ ਹੈ ਕਿ ਅਸੀਂ ਇਸ ਅੰਕ ਨੂੰ ਦੁਬਾਰਾ ਖੇਡ ਸਕਦੇ ਹਾਂ ਮੈਂ ਰੋਜ਼ਰ ਤੋਂ ਵੀ ਮੁਆਫ਼ੀ ਮੰਗੀ ਪਰ ਉਹਨਾਂ ਵੀ ਇਸ ਗੱਲ ਨੂੰ ਸਹੀ ਮੰਨਿਆ ਅਤੇ ਕਿਹਾ ਕਿ ਮੁਆਫ਼ੀ ਮੰਗਣ ਦੀ ਜਰੂਰਤ ਨਹੀਂ ਹੈ ਮੈਂ ਜਾਣਦਾ ਹਾਂ ਕਿ ਰੋਜ਼ਰ ਦੇ ਪ੍ਰਸ਼ੰਸਕਾਂ ਨੂੰ ਇਹ ਚੰਗਾ ਨਹੀਂ ਲੱਗਾ ਜਿੰਨ੍ਹਾਂ ਮੇਰੇ ਲਈ ਹੂਟਿੰਗ ਕੀਤੀ ਮੈਂ ਦਰਸ਼ਕਾਂ ਤੋਂ ਮੁਆਫ਼ੀ ਮੰਗਦਾ ਹਾਂ ਜੋ ਵੀ ਹੋਇਆ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ ਮੈਂ ਸਿਰਫ਼ ਮੁਆਫ਼ੀ ਹੀ ਮੰਗ ਸਕਦਾ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।