ਮੱਧ ਪ੍ਰਦੇਸ਼ ‘ਚ ਕਾਂਗਰਸ ਤੇ ਛੱਤੀਸਗੜ੍ਹ ‘ਚ ਭਾਜਪਾ ਨੇ ਜਾਰੀ ਕੀਤਾ ਚੋਣ ਐਲਾਨਨਾਮਾ
ਕਿਸਾਨਾਂ, ਨੌਜਵਾਨਾਂ, ਪੱਤਰਕਾਰਾਂ ਤੇ ਮਹਿਲਾਵਾਂ ਲਈ ਕੀਤੇ ਵੱਡੇ ਐਲਾਨ
ਏਜੰਸੀ, ਭੋਪਾਲ
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਪਿਛਲੇ 15 ਸਾਲਾਂ ਤੋਂ ਸੱਤਾਧਾਰੀ ਭਾਜਪਾ ਪਾਰਟੀ ਨੂੰ ਟੱਕਰ ਦੇਣ ਲਈ ਕਾਂਗਰਸ ਨੇ ਕਮਰ ਕਸ ਲਈ ਹੈ ਤੇ ਚੋਣ ਪ੍ਰਚਾਰ ਵੀ ਜ਼ੋਰਾਂ ‘ਤੇ ਹੈ ਅੱਜ ਸਾਬਕਾ ਕੇਂਦਰੀ ਮੰਤਰੀ ਤੇ ਮੱਧ ਪ੍ਰਦੇਸ਼ ਚੋਣਾਂ ‘ਚ ਵੱਡਾ ਨਾਂਮ ਜੋਤੀਤਾਰਾਦਿੱਤਿਆ, ਸਿੰਧੀਆ, ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਤੇ ਸੀਨੀਅਰ ਦਿਗਵਿਜੈ ਸਿੰਘ ਨੇ ਕਾਂਗਰਸ ਦਾ ਵਾਅਦਿਆਂ ਦਾ ਚਿੱਠਾ ਜਾਰੀ ਕੀਤਾ ਕਾਂਗਰਸ ਨੇ ਆਪਣੇ ਇਸ ਵਾਅਦਾ ਪੱਤਰ ‘ਚ ਕਿਸਾਨਾਂ ਨੂੰ ਪੈਨਸ਼ਨ ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਭੱਤਾ ਦੇਣ ਨਾਲ ਹੀ ਟਾਪਰਜ਼ ਨੂੰ ਲੈਪਟਾਪ ਦੇਣ ਦਾ ਵਾਅਦਾ ਕੀਤਾ ਹੈ
ਐਲਾਨਨਾਮੇ ‘ਚ ਕਿਹਾ ਗਿਆ ਹੈ ਕਿ ਕਾਂਗਰਸ ਦੇ ਸੱਤਾ ‘ਚ ਆਉਣ ‘ਤੇ 60 ਸਾਲਾ ਦੀ ਉਮਰ ਪੂਰੀ ਕਰਨ ਵਾਲੇ ਕਿਸਾਨਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ ਤਾਂ ਉੱਥੇ ਛੋਟੇ ਕਿਸਾਨਾਂ ਦੀਆਂ ਲੜਕੀਆਂ ਦੇ ਵਿਆਹ ਲਈ ਵੀ 51000 ਰੁਪਏ ਦੀ ਮੱਦਦ ਸਰਕਾਰ ਵੱਲੋਂ ਮਿਲੇਗੀ ਇਸ ਦੇ ਨਾਲ ਹੀ ਗ੍ਰਾਮ ਪੰਚਾਇਤਾਂ ‘ਚ ਗਊਸ਼ਾਲਾ ਬਣਾਉਣ ਲਈ ਅਨੁਦਾਨ ਦੇਣ ਦੀ ਗੱਲ ਵੀ ਕਹੀ ਗਈ ਹੈ ਕਾਂਗਰਸ ਨੇ ਇਨ੍ਹਾਂ ਵਾਅਦਿਆਂ ਨੂੰ ‘ਵਚਨ ਪੱਤਰ’ ਦਾ ਨਾਂਅ ਦਿੱਤਾ ਹੈ
ਕਾਂਗਰਸ ਦਾ ਵਚਨ ਪੱਤਰ
- ਬੇਘਰਾਂ ਨੂੰ ਮਿਲਣਗੇ ਢਾਈ ਲੱਖ
- ਬੇਰੁਜ਼ਗਾਰਾਂ ਨੂੰ ਦਸ ਹਜ਼ਾਰ ਦੀ ਸਹਾਇਤਾ
- 60 ਸਾਲ ਤੋਂ ਉੱਪਰ ਦੇ ਵਕੀਲਾਂ ਤੇ ਪੱਤਰਕਾਰਾਂ ਨੂੰ 10 ਹਜ਼ਾਰ ਰੁਪਏ ਪੈਨਸ਼ਨ
- ਖੇਤੀ ਦੇ ਬਿਜਲੀ ਰੇਟ ਹੋਣਗੇ ਅੱਧੇ
- ਕਿਸਾਨਾਂ ਦਾ ਕਰਜ਼ਾ ਹੋਵੇਗਾ ਮਾਫ਼
ਏਜੰਸੀ, ਰਾਏਪੁਰ
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਸੂਬੇ ਲਈ ਆਪਣੇ ਚੋਣ ਵਾਅਦਿਆਂ ਦਾ ਚਿੱਠਾ ਜਾਰੀ ਕਰ ਦਿੱਤਾ ਹੈ ਪਾਰਟੀ ਨੇ ਇਨ੍ਹਾਂ ਵਾਅਦਿਆਂ ਨੂੰ ‘ਸੰਕਲਪ ਪੱਤਰ’ ਦਾ ਨਾਂਅ ਦਿੱਤਾ ਹੈ ਇਸ ਮੌਕੇ ਮੁੱਖ ਮੰਤਰੀ ਰਮਨ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ ਪਾਰਟੀ ਨੇ ਲੋਕਾਂ ਨੂੰ ਖਿੱਚਣ ਵਾਲੇ ਵਾਅਦਿਆਂ ਦਾ ਪੈਂਤਰਾ ਵਰਤਿਆ ਹੈ ਵਾਅਦਿਆਂ ‘ਚ ਨੀਤੀਗਤ ਵਿਕਾਸ ਦੀ ਝਲਕ ਘੱਟ ਤੇ ਹਰ ਵਰਗ ਤੋਂ ਕਿਵੇਂ ਨਾ ਕਿਵੇਂ ਵੋਟ ਲੈਣ ਦਾ ਯਤਨ ਨਜ਼ਰ ਆ ਰਿਹਾ ਹੈ
ਭਾਜਪਾ ਦਾ ਸੰਕਲਪ ਪੱਤਰ
- ਕਿਸਾਨਾਂ ਨੂੰ ਐਮਰਜੈਂਸੀ ਕਰਜ਼ਾ ਬਿਨਾ ਵਿਆਜ
- 12ਵੀਂ ਤੱਕ ਦੇ ਵਿਦਿਅਰਥੀਆਂ ਨੂੰ ਮੁਫ਼ਤ ਕਿਤਾਬਾਂ ਤੇ ਵਰਦੀਆਂ
- ਪੱਤਰਕਾਰ ਕਲਿਆਣ ਬੋਰਡ ਬਣੇਗਾ
- ਮਹਿਲਾਵਾਂ ਨੂੰ ਦੋ ਲੱਖ ਤੱਕ ਬਿਨਾ ਵਿਆਜ਼ ਕਰਜ਼ਾ
- ਸੂਬੇ ‘ਚ ਫਿਲਮ ਸਿਟੀ ਬਣੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।