ਇੱਕ ਸੈਂਕੜੇ ਨਾਲ ਬਣ ਜਾਣਗੇ ਅੱਵਲ ਸੈਂਕੜਾਧਾਰੀ
ਨਵੀਂ ਦਿੱਲੀ, 4 ਨਵੰਬਰ।
ਵੈਸਟਇੰਡੀਜ਼ ਵਿਰੁੱਧ ਚੱਲ ਰਹੀ ਟੀ20 ਲੜੀ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋਲ ਤਿੰਨ ਵੱਡੇ ਰਿਕਾਰਡ ਬਣਾਉਣ ਦਾ ਮੌਕਾ ਹੈ ਰੋਹਿਤ ਸ਼ਰਮਾ ਦੇ ਨਾਂਅ ਅੰਤਰਰਾਸ਼ਟਰੀ ਟੀ20 ਕ੍ਰਿਕਟ ‘ ਚ ਤਿੰਨ ਸੈਂਕੜੇ ਹਨ ਅਤੇ ਉਹ ਇਸ ਮਾਮਲੇ ‘ਚ ਸਾਂਝੇ ਤੌਰ ‘ਤੇ ਕਾਨਿਲ ਮੁਨਰੋ ਨਾਲ ਸਾਂਝੇ ਪਹਿਲੇ ਸਥਾਨ ‘ਤੇ ਹਨ ਰੋਹਿਤ ਇਸ ਲੜੀ ‘ਚ ਜੇਕਰ ਸੈਂਕੜੇ ਜੜ ਦਿੰਦੇ ਹਨ ਤਾਂ ਅੰਤਰਰਾਸ਼ਟਰੀ ਟੀ20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਖਿਡਾਰੀ ਬਣ ਕੇ ਵਿਸ਼ਵ ਰਿਕਾਰਡ ਬਣਾ ਸਕਦੇ ਹਨ
ਰੋਹਿਤ ਬਣਾ ਸਕਦੇ ਹਨ ਛੱਕੇ ਜੜਨ ਦਾ ਰਿਕਾਰਡ
ਰੋਹਿਤ ਨੇ ਅਜੇ ਤੱਕ ਖੇਡੇ 84 ਟੀ20 ਅੰਤਰਰਾਸ਼ਟਰੀ ਮੈਚ ਖੇਡੇ ਹਨ ਇਸ ਦੌਰਾਨ ਉਹਨਾਂ 77 ਪਾਰੀਆਂ ‘ਚ 89 ਛੱਕੇ ਜੜੇ ਹਨ ਅਜੇ ਉਹ ਸਭ ਤੋਂ ਜ਼ਿਆਦਾ ਛੱਕੇ ਮਾਰਨ ‘ਚ ਚੌਥੇ ਸਥਾਨ ‘ਤੇ ਹਨ ਸਭ ਤੋਂ ਉੱਪਰ ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਅਤੇ ਕੀਵੀ ਬੱਲੇਬਾਜ਼ ਮਾਰਟਿਨ ਗੁਪਟਿਲ ਹਨ ਦੋਵਾਂ ਦੇ ਨਾਂਅ 103 ਛੱਕੇ ਦਰਜ ਹਨ ਰੋਹਿਤ ਨੂੰ ਇਹਨਾਂ ਤੋਂ ਅੱਗੇ ਨਿਕਲਣ ਲਈ 3 ਮੈਚਾਂ ‘ਚ 15 ਛੱਕੇ ਲਾਉਣੇ ਹੋਣਗੇ ਜੇਕਰ ਰੋਹਿਤ ਤਿੰਨ ਮੈਚਾਂ ‘ਚ 15 ਛੱਕੇ ਲਾ ਦਿੰਦੇ ਹਨ ਤਾਂ ਉਹ ਅੰਤਰਰਾਸ਼ਟਰੀ ਟੀ20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਵਾਲੇ ਖਿਡਾਰੀ ਬਣ ਕੇ ਵਿਸ਼ਵ ਰਿਕਾਰਡ ਆਪਣੇ ਨਾਂਅ ਕਰ ਸਕਦੇ ਹਨ
ਗੁਪਟਿਲ ਨੂੰ ਪਿੱਛੇ ਛੱਡ ਸਕਦੇ ਹਨ ਰੋਹਿਤ
ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਊਣ ਦਾ ਰਿਕਾਰਡ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਦੇ ਨਾਂਅ ਦਰਜ ਹੈ ਗੁਪਟਿਲ ਨੇ ਹੁਣ ਤੱਕ 2271 ਦੌੜਾਂ ਬਣਾਈਆਂ ਹਨ ਉੱਥੇ ਰੋਹਿਤ ਸ਼ਰਮਾ ਇਸ ਲਿਸਟ ‘ਚ ਪੰਜਵੇਂ ਨੰਬਰ ‘ਤੇ ਹਨ ਰੋਹਿਤ ਨੇ ਅੰਤਰਰਾਸ਼ਟਰੀ ਟੀ20 ਮੈਚਾਂ ‘ਚ ਹੁਣ ਤੱਕ 2086 ਦੌੜਾਂ ਬਣਾਂਈਆਂ ਹਨ ਵੈਸਟਇੰਡੀਜ਼ ਵਿਰੁੱਧ 3 ਮੈਚਾਂ ‘ਚ ਜੇਕਰ ਰੋਹਿਤ ਦੇ ਬੱਲੇ ਤੋਂ 186 ਦੌੜਾਂ ਨਿਕਲਦੀਆਂ ਹਨ ਤਾਂ ਉਹ ਗੁਪਟਿਲ ਨੂੰ ਪਿੱਛੇ ਛੱਡ ਕੇ ਟੀ20 ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।