ਵਿਰਾਟ-ਧੋਨੀ ਤੋਂ ਬਿਨਾਂ ਨੌਜਵਾਨਾਂ ਦਾ ਹੋਵੇਗਾ ਟੀ20 ਟੈਸਟ

ਇਤਿਹਾਸਕ ਪੱਖੋਂ ਵੈਸਟਇੰਡੀ਼ਜ਼ ਦਾ ਪਲੜਾ ਭਾਰੀ

ਕੋਲਕਾਤਾ, 3 ਨਵੰਬਰ 
ਨਿਯਮਤ ਕਪਤਾਨ ਵਿਰਾਟ ਕੋਹਲੀ ਅਤੇ ਤਜ਼ਰਬੇਕਾਰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਬਿਨਾਂ ਨਿੱਤਰਨ ਜਾ ਰਹੀ ਭਾਰਤੀ ਟੀਮ ਦੇ ਨੌਜਵਾਨ ਖਿਡਾਰੀਆਂ ਦਾ ਵੈਸਟਇੰਡੀਜ਼ ਵਿਰੁੱਧ ਇੱਥੇ ਈਡਨ ਗਾਰਡਨ ‘ਚ ਹੋਣ ਵਾਲੇ ਪਹਿਲੇ ਟੀ 20 ਮੁਕਾਬਲੇ ‘ਚ ਸਖ਼ਤ ਇਮਤਿਹਾਨ ਹੋਵੇਗਾ ਕਪਤਾਨ ਵਿਰਾਟ ਨੂੰ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਟੀ20 ਲੜੀ ਲਈ ਆਰਾਮ ਦਿੱਤਾ ਗਿਆ ਹੈ ਜਦੋਂਕਿ ਭਾਰਤੀ ਟੀਮ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਧੋਨੀ  ਚੋਣਕਰਤਾਵਾਂ ਨੇ ਟੀ20 ਟੀਮ ਤੋਂ ਬਾਹਰ ਕਰ ਦਿੱਤਾ ਹੈ

 
ਇਹਨਾਂ ਧੁਰੰਦਰਾਂ ਦੀ ਗੈਰ ਮੌਜ਼ੂਦਗੀ ‘ਚ ਟੀਮ ਦੀ ਕਪਤਾਨੀ ਰੋਹਿਤ ਸ਼ਰਮਾ ਸੰਭਾਲ ਰਹੇ ਹਨ ਜਿੰਨ੍ਹਾਂ ਦੀ ਕਪਤਾਨੀ ‘ਚ ਭਾਰਤ ਨੇ ਇਸ ਸਾਲ ਏਸ਼ੀਆ ਕੱਪ ਜਿੱਤਿਆ ਸੀ ਭਾਰਤ ਦੀ ਟੀ20 ਟੀਮ ‘ਚ ਕਈ ਨੌਜਵਾਨ ਖਿਡਾਰੀ ਸ਼ਾਮਲ ਹਨ ਜਿੰਨ੍ਹਾਂ ਨੂੰ 2020 ਦੇ ਟੀ20 ਵਿਸ਼ਵ ਕੱਪ ਲਈ ਤਿਆਰ ਕੀਤਾ ਜਾ ਰਿਹਾ ਹੈ

 

 
ਇਸ ਮੁਕਾਬਲੇ ‘ਚ ਸਾਰਿਆਂ ਦੀਆਂ ਨਜ਼ਰਾਂ ਖ਼ਾਸ ਤੌਰ ‘ਤੇ ਨੌਜਵਾਨ ਵਿਕਟੀਕਪਰ ਬੱਲੇਬਾਜ ਰਿਸ਼ਭ ਪੰਤ ‘ਤੇ ਰਹਿਣਗੀਆਂ ਜੋ ਇਸ ਸਮੇਂ ਉਹਨਾਂ ਚੁਣਵੇਂ ਭਾਰਤੀ ਖਿਡਾਰੀਆਂ ‘ਚ ਸ਼ਾਮਲ ਹੈ ਜੋ ਤਿੰਨੇ ਫਾਰਮੇਟ ‘ਚ ਖੇਡ ਰਿਹਾ ਹੈ ਪੰਤ ਨੇ ਹੁਣ ਤੱਕ ਪੰਜ ਟੈਸਟ, ਤਿੰਨ ਇੱਕ ਰੋਜ਼ਾ ਅਤੇ ਚਾਰ ਟੀ20 ਮੈਚ ਖੇਡੇ ਹਨ ਪੰਤ ਪਹਿਲੀ ਵਾਰ ਟੀ20 ‘ਚ ਇਹ ਜ਼ਿੰਮ੍ਹੇਦਾਰੀ ਸੰਭਾਲਣਗੇ ਪੰਤ ਨੂੰ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਟੀਮ ‘ਚ ਦੂਸਰੇ ਵਿਕਟਕੀਪਰ ਦਿਨੇਸ਼ ਕਾਰਤਿਕ ਵੀ ਮੌਜ਼ੂਦ ਹਨ ਜਿਸ ਨਾਲ  ਵਿਕਟਕੀਪਰ ਲਈ ਸਖ਼ਤ ਮੁਕਾਬਲਾ ਹੈ ਅਤੇ ਕੋਈ ਵੀ ਖਿਡਾਰੀ ਆਪਣੀ ਜਗ੍ਹਾ ਨੂੰ ਪੱਕਾ ਨਹੀਂ ਸਮਝ ਸਕਦਾ

 

 
ਪੰਤ ਤੋਂ ਇਲਾਵਾ ਜਿੰਨ੍ਹਾਂ ਨੌਜਵਾਨ ਖਿਡਾਰੀਆਂ ‘ਤੇ ਨਜ਼ਰਾਂ ਰਹਿਣਗੀਆਂ ਉਹਨਾਂ ਵਿੱਚ 23 ਸਾਲ ਦੇ ਸ਼ੇਅਸ ਅਈਅਰ ਅਤੇ 19 ਸਾਲ ਦੇ ਵਾਸ਼ਿੰਗਟਨ ਸੁੰਦਰ ਸ਼ਾਮਲ ਹਨ ਇਹਨਾਂ ਤੋਂ ਇਲਾਵਾ ਖੱਬੇ ਹੱਥ ਦੇ ਸਪਿੱਨਰ ਸ਼ਾਹਬਾਜ਼ ਨਦੀਮ ‘ਤੇ ਵੀ ਨਜ਼ਰਾਂ ਰਹਿਣਗੀਆਂ ਨਦੀਮ ਨੇ ਹਾਲ ਹੀ ‘ਚ ਵਿਜੇ ਹਜਾਰੇ ਟਰਾਫੀ ਮੈਚ ‘ਚ ਉਹਨਾਂ 8 ਵਿਕਟਾਂ ਲੈ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ ਪਰ ਟੀਮ ‘ਚ ਖੱਬੂ ਸਪਿੱਨਰ ਦੇ ਤੌਰ ‘ਤੇ ਹਰਫ਼ਨਮੌਲਾ ਕੁਰਣਾਲ ਪਾਂਡਿਆ ਅਤੇ ਗੁੱਟ ਦੇ ਸਪਿੱਨਰਾਂ ਯੁਜਵੇਂਦਰ ਚਹਿਲ ਅਤੇ ਕੁਲਦੀਪ ਯਾਦਵ ਮੌਜ਼ੂਦ ਹਨ ਅਜਿਹੇ ‘ਚ ਨਦੀਮ ਨੂੰ ਆਖ਼ਰੀ ਇਕਾਦਸ਼ ‘ਚ ਮੌਕਾ ਮਿਲਣਾ ਮੁਸ਼ਕਲ ਲੱਗਦਾ ਹੈ

 

 
ਇਸ ਲੜੀ ‘ਚ ਸ਼ਿਖਰ ਧਵਨ ‘ਤੇ ਵੀ ਆਪਣੀ ਗੁਆਚੀ ਲੈਅ ਪਾਉਣ ਦਾ ਦਬਾਅ ਹੋਵੇਗਾ ਇੱਕ ਰੋਜ਼ਾ ਲੜੀ ‘ਚ ਉਹਨਾਂ ਦਾ ਉੱਚ ਸਕੋਰ 38 ਦੌੜਾਂ ਰਿਹਾ ਸੀ ਟੀਮ ‘ਚ ਲੋਕੇਸ਼ ਰਾਹੁਲ ਅਤੇ ਮਨੀਸ਼ ਪਾਂਡੇ ਦੇ ਤੌਰ ‘ਤੇ ਦੋ ਹੋਰ ਤਜ਼ਰਬੇਕਾਰ ਬੱਲੇਬਾਜ਼ ਹਨ ਮਨੀਸ਼ ਦੇ ਕੋਲ ਟੀਮ ‘ਚ ਆਪਣੀ ਜਗ੍ਹਾ ਪੁਖ}ਤਾ ਕਰਨ ਦਾ ਇਹ ਚੰਗਾ ਮੌਕਾ ਰਹੇਗਾ ਤੇਜ਼ ਗੇਂਦਬਾਜ਼ੀ ‘ਚ ਭਾਰਤ ਨੂੰ ਜਸਪ੍ਰੀਤ ਬੁਮਰਾਹ , ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਦੇ ਰਹਿੰਦਿਆਂ ਚਿੰਤਾ ਕਰਨ ਦੀ ਜ਼ਿਆਦਾ ਜਰੂਰਤ ਨਹੀਂ ਹੈ

 

 

 

ਟੈਸਟ ਅਤੇ ਇੱਕ ਰੋਜ਼ਾ ਲੜੀ ਗੁਆ ਚੁੱਕੇ ਵਿੰਡੀਜ਼ ਕੋਲ ਆਪਣੀ ਸਾਖ਼ ‘ਚ ਸੁਧਾਰ ਕਰਨ ਦਾ ਟੀ20 ਲੜੀ ਇੱਕ ਚੰਗਾ ਮੌਕਾ ਹੈ ਕਿਉਂਕਿ ਉਸਦੇ ਖਿਡਾਰੀ ਇਸ ਫਾਰਮੇਟ ‘ਚ ਖ਼ੁਦ ਨੂੰ ਬਿਹਤਰ ਮਹਿਸੂਸ ਕਰਦੇ ਹਨ ਆਂਦਰੇ ਰਸੇਲ, ਡੇਰੇਨ ਬ੍ਰਾਵੋ ਅਤੇ ਕੀਰੋਨ ਪੋਲਾਰਡ ਦੀ ਮੌਜ਼ੂਦਗੀ ਕੈਰੇਬਿਆਈ ਟੀਮ ਨੂੰ ਨਵੀਂ ਮਜ਼ਬੂਤੀ ਦੇਵੇਗੀ

 

 
ਈਡਨ ਗਾਰਡਨ ਓਹੀ ਮੈਦਾਨ ਹੈ ਜਿੱਥੇ ਵੈਸਟਇੰਡੀਜ਼ ਨੇ 2016 ‘ਚ ਟੀ20 ਵਿਸ਼ਵ ਕੱਪ ਜਿੱਤਿਆ ਸੀ ਵੈਸਟਇੰਡੀਜ਼ ਦੀ ਟੀ20 ਟੀਮ ਦੇ ਕਪਤਾਨ ਕਾਰਲੋਸ ਬ੍ਰੇਥਵੇਟ ਨੇ ਵਿਸ਼ਵ ਕੱਪ ਫਾਈਨਲ ‘ਚ  ਬੇਨ ਸਟੋਕਸ ਦੇ ਲਗਾਤਾਰ ਚਾਰ ਛੱਕੇ ਮਾਰਕੇ ਆਪਣੇ ਟੀਮ ਨੂੰ ਵਿਸ਼ਵ ਕੱਪ ਦਿਵਾਇਆ ਸੀ ਬ੍ਰੇਥਵੇਟ ਚਾਹੁਣਗੇ ਕਿ ਟੀਮ ਟੀ20 ਲੜੀ ‘ਚ ਸ਼ਾਨਦਾਰ ਸ਼ੁਰੂਆਤ ਕਰੇ ਤਾਂਕਿ ਉਹਨਾਂ ਦੀ ਟੀਮ ਮੇਜ਼ਬਾਨਾਂ ਨੂੰ ਚੰਗੀ ਚੁਣੌਤੀ ਦੇ ਸਕੇ

 

 

ਰਿਕਾਰਡ ਬੁੱਕ ‘ਚ ਵੈਸਟਇੰਡੀਜ਼ ਭਾਰੀ

ਭਾਰਤ ਦਾ ਵੈਸਟਇੰਡੀਜ਼ ਵਿਰੁੱਧ ਟੀ20 ‘ਚ ਕੋਈ ਜ਼ਿਆਦਾ ਚੰਗਾ ਰਿਕਾਰਡ ਨਹੀਂ ਹਾਲਾਂਕਿ ਭਾਰਤ ਲਈ ਇਹ ਸੌਖਾ ਨਹੀਂ ਹੋਵੇਗਾ ਭਾਰਤ ਨੇ ਵੈਸਟਇੰਡੀਜ਼ ਨਾਲ 8 ਟੀ20 ਮੈਚਾਂ ‘ਚ ਸਿਰਫ਼ 2 ਜਿੱਤੇ ਹਨ,

ਭਾਰਤ-ਵਿੰਡੀਜ਼ ਟੀ 20 ਇਤਿਹਾਸ
ਮੈਚ    ਸਮਾਂ           ਜਗ੍ਹਾ               ਨਤੀਜਾ
1    ਜੂਨ 2007     ਲਾਰਡਜ਼            ਵਿੰਡੀਜ਼ 7 ਵਿਕਟਾਂ ਨਾਲ ਜਿੱਤਿਆ
2.   ਮਈ 2010    ਕਿੰਗਸਟਨ        ਵਿੰਡੀਜ਼ 14 ਦੌੜਾਂ ਨਾਲ ਜਿੱਤਿਆ
3.   ਜੂਨ 2011    ਤ੍ਰਿਨੀਦਾਦ        ਭਾਰਤ 16 ਦੌੜਾਂ ਨਾਲ ਜਿੱਤਿਆ
4.   ਮਾਰਚ 2014   ਢਾਕਾ               ਭਾਰਤ 7 ਵਿਕਟਾਂ ਨਾਲ ਜਿੱਤਿਆ
5.    ਮਾਰਚ 2016   ਮੁੰਬਈ            ਵਿੰਡੀਜ਼ 7 ਵਿਕਟਾਂ ਨਾਲ ਜਿੱਤਿਆ
6.    ਅਗਸਤ 2016  ਫਲੋਰਿਡਾ        ਵਿੰਡੀਜ਼ 1 ਦੌੜ ਨਾਲ ਜਿੱਤਿਆ
7.   ਅਗਸਤ 2016  ਫਲੋਰਿਡਾ           ਮੈਚ            ਬੇਨਤੀਜਾ
8.   ਜੁਲਾਈ 2017   ਜਮੈਕ            ਵਿੰਡੀਜ਼ 9 ਵਿਕਟਾਂ ਨਾਲ ਜਿੱਤਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।