ਕੁਪਵਾੜਾ ‘ਚ ਭਾਰਤੀ ਚੌਂਕੀਆਂ ‘ਤੇ ਪਾਕਿਸਤਾਨ ਵੱਲੋਂ ਗੋਲੀਬਾਰੀ

Pakistan, Firing, Indian, Posts, Kupwara

ਭਾਰਤੀ ਫੌਜ ਨੇ ਵੀ ਦਿੱਤਾ ਕਰਾਰ ਜਵਾਬ

ਸ੍ਰੀਨਗਰ, ਏਜੰਸੀ। ਪਾਕਿਸਤਾਨੀ  ਸੈਨਿਕਾਂ ਨੇ ਸਰਹੱਦੀ ਕੁਪਵਾੜਾ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਬਿਨਾ ਕਿਸੇ ਉਕਸਾਵੇ ਦੇ ਭਾਰਤੀ ਫੌਜੀ ਚੌਂਕੀਆਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕੀਤੀ ਹੈ। ਅਧਿਕਾਰਕ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਕੁਪਵਾੜਾ ਦੇ ਤੰਗਧਾਰ ‘ਚ ਉਸ ਸਮੇਂ ਲੋਕਾਂ ‘ਚ ਦਹਿਸ਼ਤ ਫੈਲ ਗਈ ਜਦੋਂ ਪਾਕਿਸਤਾਨੀ ਫੌਜ ਨੇ ਬੁੱਧਵਾਰ ਰਾਤ ਰਿਹਾਇਸ਼ੀ ਇਲਾਕੇ ਅਤੇ ਭਾਰਤੀ ਚੌਂਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। (Pakistan Firing)

ਉਹਨਾ ਕਿਹਾ ਕਿ ਭਾਰਤੀ ਫੌਜ ਨੇ ਵੀ ਇਸ ਦਾ ਕਰਾਰ ਜਵਾਬ ਦਿੱਤਾ ਅਤੇ ਭਾਰਤੀ ਸੀਮਾ ‘ਚ ਅਜੇ ਤੰਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਕੰਟਰੋਲ ਰੇਖਾ ਦੀ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਬਲ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਤੋਂ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਰੋਕਣ ਲਈ ਸਚੇਤ ਹਨ ਅਤੇ ਰਾਤ ਦੇ ਸਮੇਂ ਨਿਗਰਾਨੀ ਅਤੇ ਗਸ਼ਤ ਵਧ ਦਿੱਤੀ ਗਈ ਹੈ। ਸੀਮਾ ਪਾਰ ਤੋਂ ਵੱਡੀ ਗਿਣਤੀ ‘ਚ ਟ੍ਰੇੇਂਡ ਅੱਤਵਾਦੀ ਭਾਰਤੀ ਸੀਮਾ ‘ਚ ਘੁਸਪੈਠ ਦੀ ਫਿਰਾਕ ‘ਚ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।