ਇੰਡੋਨੇਸ਼ੀਆ ਦੇ ਜਹਾਜ਼ ‘ਚ ਸਵਾਰ ਸਨ 188 ਮੁਸਾਫ਼ਰ
ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼
ਜਕਾਰਤਾ, ਏਜੰਸੀ।
ਇੰਡੋਨੇਸ਼ੀਆ ‘ਚ ‘ਲਾਇਨ ਏਅਰ’ ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ ‘ਚ ਹਾਦਸਾਗ੍ਰਸਤ ਹੋ ਗਿਆ ਇਸ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ 188 ਵਿਅਕਤੀ ਸਵਾਰ ਸਨ ਇੰਡੋਨੇਸ਼ੀਆ ਦੀ ਆਫ਼ਤ ਏਜੰਸੀ ਨੇ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀਆਂ ਕੁਝ ਤਸਵੀਰਾਂ ਟਵਿੱਟਰ ‘ਤੇ ਪਾਈਆਂ, ਜਿਨ੍ਹਾਂ ‘ਚ ਬੁਰੀ ਤਰ੍ਹਾਂ ਟੁੱਟ ਚੁੱਕਾ ਇੱਕ ਸਮਾਰਟਫੋਨ, ਕਿਤਾਬਾਂ, ਬੈਗ, ਜਹਾਜ਼ ਦੇ ਕੁਝ ਹਿੱਸੇ ਦਿਸ ਰਹੇ ਹਨ ਹਾਦਸੇ ਦੀ ਥਾਂ ਤੱਕ ਪਹੁੰਚੇ ਖੋਜੀ ਤੇ ਬਚਾਅ ਬੇੜੀਆਂ ਨੇ ਇਹ ਸਮਾਨ ਇਕੱਠਾ ਕੀਤਾ ਹੈ
ਏਜੰਸੀ ਦੇ ਬੁਲਾਰੇ ਸੁਤੋਪੋ ਪੂਰਬੀ ਨੁਗ੍ਰੋਹੋ ਨੇ ਕਿਹਾ ਕਿ ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਜਾ ਰਹੇ ਇਸ ਜਹਾਜ਼ ‘ਚ 181 ਯਾਤਰੀ ਤੇ ਪਾਇਲਟ ਟੀਮ ਦੇ ਸੱਤ ਮੈਂਬਰ ਸਵਾਰ ਸਨ ਯਾਤਰੀਆਂ ‘ਚ ਤਿੰਨ ਬੱਚੇ ਵੀ ਸ਼ਾਮਲ ਸਨ ‘ਇੰਡੋਨੇਸ਼ੀਆ ਟੀਵੀ’ ਨੇ ਜਹਾਜ਼ ਤੋਂ ਤੇਲ ਦੇ ਨਿਕਲ ਕੇ ਸਮੁੰਦਰ ‘ਚ ਫੈਲਣ ਤੇ ਜਹਾਜ ਦੇ ਮਲਬੇ ਦੇ ਕੁਝ ਹਿੱਸੇ ਦੀਆਂ ਤਸਵੀਰਾਂ ਦਿਖਾਈਆਂ ਕੌਮੀ ਤਲਾਸ਼ ਤੇ ਬਚਾਅ ਏਜੰਸੀ (ਐਨਐਸਆਰਏ) ਨੇ ਕਿਹਾ ਕਿ ਪੱਛਮੀ ਜਾਵਾ ਕੋਲ ਸਮੁੰਦਰ ‘ਚ ਇਹ ਜਹਾਜ਼ ਡਿੱਗਿਆ ਇਹ ਥਾਂ 30-35 ਮੀਟਰ (98-115 ਫੁੱਟ) ਡੂੰਘੀ ਹੈ ਐਨਐਸਆਰਏ ਦੇ ਮੁਖੀ ਮੁਹੰਮਦ ਸਯਾਉਦੀ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਗੋਤਾਖੋਰ ਜਹਾਜ਼ ਦੇ ਪੂਰੇ ਮਲਬੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ
ਬੋਇੰਗ 737-800 ਜਹਾਜ਼ ਸਵੇਰੇ 6:20 ਮਿੰਟ ਪਾਂਗਕਲ ਪਿਨਾਂਗ ਦੇ ਲਈ ਜਕਾਰਤਾ ਤੋਂ ਰਵਾਨਾ ਹੋਇਆ ਸੀ ਜਹਾਜ਼ ਦੀ ਸਥਿਤੀ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟਅਵੇਅਰ’ ‘ਤੇ ‘ਫ਼ਲਾਈਟ 610’ ਨਾਲ ਸਬੰਧਿਤ ਸੂਚਨਾ ਇਸ ਦੇ ਉੱਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਨਜ਼ਰ ਆਉਣੀ ਬੰਦ ਹੋ ਗਈ ‘ਇੰਡੋਨੇਸ਼ੀਅਨ ਟੀਵੀ’ ਨੂ ਰਜਨਾਂ ਵਿਅਕਤੀਆਂ ਨੂੰ ਪਾਂਗਕਲ ਪਿਨਾਂਗ ਹਵਾਈ ਅੱਡੇ ਤੋਂ ਬਾਹਰ ਲੋਕਾਂ ਨੂੰ ਬੇਚੈਨੀ ‘ਚ ਆਪਣੇ ਪਰਿਵਾਰ ਨਾਲ ਜੁੜੀ ਸੂਚਨਾ ਦੀ ਉਡੀਕ ਕਰਦੇ ਅਤੇ ਅਧਿਕਾਰੀਆਂ ਨੂੰ ਪਲਾਸਟਿਕ ਦੀਆਂ ਕੁਰਸੀਆਂ ਲਿਆਉਂਦੇ ਦਿਖਾਇਆ ਦਸੰਬਰ 2014 ‘ਚ ਏਅਰ ਏਸ਼ੀਆ ਦੇ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਹ ਇੰਡੋਨੇਸ਼ੀਆ ‘ਚ ਸਭ ਤੋਂ ਵੱਡਾ ਜਹਾਜ਼ ਹਾਦਸਾ ਹੈ ਏਅਰ ਏਸ਼ੀਆ ਦਾ ਜਹਾਜ਼ ਹਾਦਸਾਗ੍ਰਸਤ ਹੋਣ ‘ਤੇ ਉਸ ‘ਚ ਸਵਾਰ ਸਾਰੇ 162 ਵਿਅਕਤੀ ਮਾਰੇ ਗਏ ਸਨਹਾਦਸੇ ‘ਚ ਭਾਰਤੀ ਪਾਇਲਟ ਸੁਨੇਜਾ ਦੀ ਮੌਤ
ਅੱਜ ਸਮੁੰਦਰ ‘ਚ ਹਾਦਸਾਗ੍ਰਸ਼ਤ ਹੋਏ ਇੰਡੋਨੇਸ਼ੀਆਈ ਜਹਾਜ਼ ਦੇ ਭਾਰਤੀ ਪਾਇਲਟ ਸੁਨੇਜਾ ਦੀ ਮੌਤ ਹੋ ਗਈ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਜਕਾਰਤਾ ‘ਚ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, ਜਕਾਰਤਾ ਦੇ ਸਮੁੰਦਰ ਤਟ ਕੋਲ ਅੱਜ ਲਾਈਨ ਏਅਰ ਜਹਾਜ਼ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਨਾਲ ਸਾਡੀ ਡੂੰਘੀ ਹਮਦਰਦੀ ਹੈ ਸਭ ਮੰਦਭਾਗੀ ਗੱਲ ਇਹ ਹੈ ਕਿ ਜੇਟੀ 610 ਜਹਾਜ਼ ਨੂੰ ਲੈ ਕੇ ਉੱਡਾਣ ਭਰ ਰਹੇ ਭਾਰਤੀ ਪਾਇਲਟ ਸੁਨੇਜਾ ਦੀ ਵੀ ਜਾਨ ਚਲੀ ਗਈ ਦੂਤਾਵਾਸ ਕ੍ਰਾਈਸਿਸ ਸੈਂਟਰ ਦੇ ਨਾਲ ਸੰਪਰਕ ‘ਚ ਹੈ ਤੇ ਹਰਸੰਭਵ ਸਹਾਇਤਾ ਲਈ ਤਾਲਮੇਲ ਕਰ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।