ਤਾਈ ਜੂ ਯਿੰਗ ਆਪਣੇ ਨੰਬਰ ਇੱਕ ਸਥਾਨ ‘ਤੇ
ਸਾਇਨਾ 9ਵੇਂ ਸਥਾਨ ‘ਤੇ
ਨਵੀਂ ਦਿੱਲੀ, 25 ਅਕਤੂਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀਵੀ ਸਿੰਧੂ ਪਿਛਲੇ ਹਫ਼ਤੇ ਡੈਨਮਾਰਕ ਓਪਨ ਦੇ ਪਹਿਲੇ ਗੇੜ ‘ਚ ਹਾਰ ਜਾਣ ਦੇ ਬਾਵਜ਼ੂਦ ਇੱਕ ਸਥਾਨ ਦੇ ਸੁਧਾਰ ਨਾਲ ਤਾਜ਼ਾ ਵਿਸ਼ਵ ਬੈਡਮਿੰਟਨ ਰੈਂਕਿੰਗ ‘ਚ ਨੰਬਰ ਦੋ ਬਣ ਗਈ ਹੈ
ਸਿੰਧੂ ਨੇ ਲਗਭੱਗ ਇੱਕ ਸਾਲ ਦੇ ਬਾਅਦ ਨੰਬਰ ਦੋ ਰੈਂਕਿੰਗ ਹਾਸਲ ਕੀਤੀ ਹੈ ਉਹ ਪਿਛਲੇ ਸਾਲ ਨਵੰਬਰ ‘ਚ ਦੂਸਰੀ ਰੈਂਕਿੰਗ ‘ਤੇ ਸੀ ਪਰ ਇਸ ਤੋਂ ਬਾਅਦ ਉਹ ਤੀਸਰੇ, ਫਿਰ ਚੌਥੇ ਅਤੇ ਵਾਪਸ ਤੀਸਰੇ ਸਥਾਨ ‘ਤੇ ਆ ਗਈ ਸੀ ਸਿੰਧੂ 2018 ‘ਚ 15 ਮਾਰਚ ਤੋਂ 18 ਅਕਤੂਬਰ ਤੱਕ ਤੀਸਰੇ ਨੰਬਰ ‘ਤੇ ਸੀ ਪਰ ਹੁਣ ਜਾਰੀ ਰੈਂਕਿੰਗ ‘ਚ ਉਸਨੂੰ ਦੂਸਰਾ ਸਥਾਨ ਮਿਲ ਗਿਆ ਹੈ
ਡੈਨਮਾਰਕ ਓਪਨ ਦੀ ਜੇਤੂ ਤਾਈਪੇ ਦੀ ਤਾਈ ਜੂ ਯਿੰਗ ਆਪਣੇ ਨੰਬਰ ਇੱਕ ਸਥਾਨ ‘ਤੇ ਬਣੀ ਹੋਈ ਹੈ ਡੈਨਮਾਰਕ ਓਪਨ ਦੇ ਫਾਈਨਲ ‘ਚ ਤਾਈ ਤੋਂ ਹਾਰਨ ਵਾਲੀ ਭਾਰਤ ਦੀ ਸਾਇਨਾ ਨੇਹਵਾਲ ਨੇ ਇੱਕ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 9ਵੇਂ ਨੰਬਰ ‘ਤੇ ਆ ਗਈ ਹੈ ਜਾਪਾਨ ਦੀ ਅਕਾਨੇ ਯਾਮਾਗੁਚੀ ਨੇ ਆਪਣਾ ਦੂਸਰਾ ਸਥਾਨ ਗੁਆਇਆ ਹੈ ਅਤੇ ਉਹ ਤੀਸਰੇ ਸਥਾਨ’ਤੇ ਖ਼ਿਸਕ ਗਈ ਹੈ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲਿਨਾ ਮਾਰਿਨ ਇੱਕ ਸਥਾਨ ਦੇ ਸੁਧਾਰ ਨਾਲ ਚੌਥੇ ਨੰਬਰ ‘ਤੇ ਪਹੁੰਚ ਗਈ ਹੈ
ਡੈਨਮਾਰਕ ਓਪਨ ਦੇ ਸੈਮੀਫਾਈਨਲ ‘ਚ ਪਹੁੰਚੇ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਰੈਂਕਿੰਗ ‘ਚ ਆਪਣਾ ਛੇਵਾਂ ਸਥਾਨ ਬਰਕਰਾਰ ਰੱਖਿਆ ਹੈ ਜਾਪਾਨ ਦੇ ਕੇਂਤੋ ਮੋਮੋਤਾ ਨੰਬਰ 1 ‘ਤੇ ਬਣੇ ਹੋਏ ਹਨ ਐਚਐਸ ਪ੍ਰਣੇ ਦੋ ਸਥਾਨ ਡਿੱਗ ਕੇ 17ਵੇਂ ਨੰਬਰ ‘ਤੇ ਖ਼ਿਸਕੇ ਹਨ ਜਦੋਂਕਿ ਸਮੀਰ ਵਰਮਾ ਪੰਜ ਸਥਾਨ ਦੇ ਸੁਧਾਰ ਨਾਲ ਟਾਪ 20 ‘ਚ ਸ਼ਾਮਲ ਹੁੰਦੇ ਹੋਏ 18ਵੇਂ ਨੰਬਰ ‘ਤੇ ਪਹੁੰਚੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।