ਕਨੇਰੀਆ ਨੇ ਕਿਹਾ ਕਿ ਮੈਂ ਈਸੀਬੀ ਵੱਲੋਂ 2012 ‘ਚ ਆਪਣੇ ‘ਤੇ ਲਾਏ ਦੋਵਾਂ ਦੋਸ਼ਾਂ ਨੂੰ ਮਨਜ਼ੂਰ ਕਰਦਾ ਹਾਂ ਮੈਂ ਇਸ ਗੱਲ ਨੂੰ ਜਨਤਕ ਤੌਰ ‘ਤੇ ਮੰਨਣ ਲਈ ਖ਼ੁਦ ਨੂੰ ਮਜ਼ਬੂਤ ਬਣਾਇਆ ਹੈ ਕਿਉਂਕਿ ਤੁਸੀਂ ਸਾਰੀ ਜਿੰਦਗੀ ਝੂਠ ਨਾਲ ਨਹੀਂ ਬਿਤਾ ਸਕਦੇ ਹੋ
ਨਵੀਂ ਦਿੱਲੀ, 18 ਅਕਤੂਬਰ
ਸਾਬਕਾ ਪਾਕਿਸਤਾਨੀ ਲੈੱਗ ਸਪਿੱਨਰ ਦਾਨਿਸ਼ ਕਨੇਰੀਆ ਨੇ ਛੇ ਸਾਲ ਪੁਰਾਣੇ ਸਪਾੱਟ ਫਿਕਸਿੰਗ ਮਾਮਲੇ ‘ਚ ਅਸੇਕਸ ਟੀਮ ਸਾਥੀ ਮੇਰਵਿਨ ਵੈਸਟਫੀਲਡ ਨਾਲ ਸਪਾੱਟ ਫਿਕਸਿੰਗ ਦੇ ਦੋਸ਼ਾਂ ‘ਚ ਆਪਣੀ ਸ਼ਮੂਲੀਅਤ ਨੂੰ ਆਖ਼ਰਕਾਰ ਮਨਜ਼ੂਰ ਕਰ ਲਿਆ ਹੈ
ਇੰਗਲੈਂਡ ਕ੍ਰਿਕਟ ਬੋਰਡ (ਈਸੀਬੀ) ਨੇ ਕਨੇਰੀਆ ਨੂੰ ਇਸ ਮਾਮਲੇ ‘ਚ ਜ਼ਿੰਦਗੀ ਭਰ ਲਈ ਬਰਖ਼ਾਸਤ ਕਰ ਦਿੱਤਾ ਸੀ ਪਰ ਛੇ ਸਾਲ ਪੁਰਾਣੇ ਮਾਮਲੇ ‘ਚ ਹੁਣ ਜਾ ਕੇ ਕਨੇਰੀਆ ਨੇ ਆਪਣੀ ਸ਼ਮੂਲੀਅਤ ਨੂੰ ਮੰਨ ਲਿਆ ਹੈ 37 ਸਾਲਾ ਕ੍ਰਿਕਟਰ ਨੇ ਅਲ ਜਜੀਰਾ ਸਮਾਚਾਰ ਚੈਨਲ ਨਾਲ ਇੰਟਰਵਿਊ ‘ਚ ਇਸ ਗੱਲ ਨੂੰ ਮੰਨ ਲਿਆ ਹੈ ਹਾਲ ਹੀ ‘ਚ ਇਸ ਚੈਨਲ ਨੇ ਭਾਰਤ, ਪਾਕਿਸਤਾਨ, ਸ਼੍ਰੀਲੰਕਾ ਦੇ ਕ੍ਰਿਕਟਰਾਂ ਅਤੇ ਅਧਿਕਾਰੀਆਂ ਤੋਂ ਇਲਾਵਾ ਕਈ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ‘ਚ ਫਿਕਸਿੰਗ ਨੂੰ ਲੈ ਕੇ ਇੱਕ ਰਿਪੋਰਟ ਜਾਰੀ ਕੀਤੀ ਸੀ
ਕਨੇਰੀਆ ਨੇ ਕਿਹਾ ਕਿ ਮੈਂ ਈਸੀਬੀ ਵੱਲੋਂ 2012 ‘ਚ ਆਪਣੇ ‘ਤੇ ਲਾਏ ਦੋਵਾਂ ਦੋਸ਼ਾਂ ਨੂੰ ਮਨਜ਼ੂਰ ਕਰਦਾ ਹਾਂ ਮੈਂ ਇਸ ਗੱਲ ਨੂੰ ਜਨਤਕ ਤੌਰ ‘ਤੇ ਮੰਨਣ ਲਈ ਖ਼ੁਦ ਨੂੰ ਮਜ਼ਬੂਤ ਬਣਾਇਆ ਹੈ ਕਿਉਂਕਿ ਤੁਸੀਂ ਸਾਰੀ ਜਿੰਦਗੀ ਝੂਠ ਨਾਲ ਨਹੀਂ ਬਿਤਾ ਸਕਦੇ ਹੋ
ਫਿਕਸਿੰਗ ਦੌਰਾਨ 23 ਸਾਲ ਦੇ ਵੈਸਟਫੀਲਡ ਵੀ ਇਸ ਮਾਮਲੇ ‘ਚ ਦੋਸ਼ੀ ਪਾਏ ਗਏ ਸਨ ਜਿੰਨ੍ਹਾਂ ਮੰਨਿਆ ਸੀ ਕਿ ਸਤੰਬਰ 2009 ‘ਚ ਡਰਹਮ ਵਿਰੁੱਧ ਪ੍ਰੋ 40 ਮੈਚ ਦੇ ਇੱਕ ਓਵਰ ‘ਚ ਉਹਨਾਂ ਨਿਸ਼ਚਿਤ ਦੌੜਾਂ ਦੇਣ ਲਈ 6000 ਪੌਂਡ ਰਿਸ਼ਵਤ ਲਈ ਸੀ ਉਹਨਾਂ ਨੂੰ ਇਸ ਮਾਮਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ੍ਹ ਜਾਣਾ ਪਿਆ ਸੀ ਦਾਨਿਸ਼ ਅਤੇ ਵੈਸਟਫੀਲਡ ਨੂੰ 2010 ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ ਇਹਨਾਂ ਦੋਵਾਂ ਨਾਲ ਅਨੂ ਭੱਟ ਨਾਂਅ ਦੇ ਸ਼ਖ਼ਸ ਨੇ ਫਿਕਸਿੰਗ ਲਈ ਸੰਪਰਕ ਕੀਤਾ ਸੀ ਜਿਸਨੂੰ ਅੰਤਰਰਾਸ਼ਟਰੀ ਵਿਸ਼ਵ ਪੱਧਰੀ ਸੰਸਥਾ ਗੈਰ ਕਾਨੂੰਨੀ ਸੱਟੇਬਾਜ਼ੀ ਲਈ ਕਾਫ਼ੀ ਸਮੇਂ ਤੋਂ ਤਲਾਸ਼ ਰਹੀ ਸੀ
ਕਨੇਰੀਆ ਨੇ ਸਪਾਟ ਫਿਕਸਿੰਗ ਦੇ ਦੋਸ਼ ਲੱਗਣ ਦੇ ਬਾਵਜ਼ੂਦ ਕਈ ਸਾਲਾਂ ਤੱਕ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਆਪਣੀ ਜ਼ਿੰਦਗੀ ਭਰ ਦੀ ਪਾਬੰਦੀ ਨੂੰ ਹਟਾਉਣ ਲਈ ਕਈ ਵਾਰ ਅਦਾਲਤ ‘ਚ ਅਪੀਲ ਵੀ ਕੀਤੀ ਹਾਲਾਂਕਿ ਈਸੀਬੀ ਅਤੇ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖ਼ਾ ਨੇ ਪਾਕਿਸਤਾਨੀ ਕ੍ਰਿਕਟਰ ਵਿਰੁੱਧ ਆਪਣੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ
ਪਾਕਿਸਤਾਨੀ ਕ੍ਰਿਕਟਰ ਨੇ ਆਪਣੀ ਇੰਟਰਵਿਊ ‘ਚ ਦੱਸਿਆ ਕਿ ਉਹ ਅਸੇਕਸ ਦੇ ਉਸ ਮੈਚ ਤੋਂ ਚਾਰ ਸਾਲ ਪਹਿਲਾਂ ਸੱਟੇਬਾਜ਼ ਭੱਟ ਨਾਲ ਮਿਲੇ ਸਨ ਜਿਸ ਲਈ ਬਾਅਦ ‘ਚ ਉਹ ਅਤੇ ਵੈਸਟਫੀਲਡ ਦੋਵੇਂ ਸ਼ੱਕ ਦੇ ਘੇਰੇ ‘ਚ ਆ ਗਏ ਸਨ ਉਹਨਾਂ ਕਿਹਾ ਕਿ 2005 ‘ਚ ਵੈਸਟਇੰਡੀਜ਼ ਦੌਰੇ ‘ਚ ਮੇਰੇ ਸਹਿ ਪ੍ਰਬੰਧਕ ਨੇ ਮੈਨੂੰ ਭੱਟ ਨਾਲ ਮਿਲਵਾਇਆ ਸੀ ਉਹ ਹਿੰਦੂ ਸਨ ਅਤੇ ਉਹਨਾਂ ਮੈਨੂੰ ਕਿਹਾ ਕਿ ਉਹ ਕ੍ਰਿਕਟ ਫੈਨ ਹਨ ਕਨੇਰੀਆ ਪਾਕਿਸਤਾਨੀ ਟੀਮ ‘ਚ ਸ਼ਾਮਲ ਉਸ ਸਮੇਂ ਇੱਕੋ ਇੱਕ ਹਿੰਦੂ ਕ੍ਰਿਕਟਰ ਸੀ
ਕਨੇਰੀਆ ਨੇ ਕਿਹਾ ਕਿ ਅਸੀਂ ਉਸ ਤੋਂ ਬਾਅਦ ਭਾਰਤ ਦੌਰੇ ‘ਤੇ ਸਾਲ 2008 ‘ਚ ਗਏ ਅਤੇ ਭੱਟ ਨੇ ਪੂਰੀ ਟੀਮ ਨੂੰ ਡਿਨਰ ‘ਤੇ ਬੁਲਾਇਆ ਸੀ ਤਾਂ ਮੈਂ ਅਤੇ ਮੇਰੀ ਪਤਨੀ ਵੀ ਬਾਕੀ ਖਿਡਾਰੀਆਂ ਨਾਲ ਗਏ ਸਨ ਪਾਕਿਸਤਾਨੀ ਕ੍ਰਿਕਟਰ ਨੇ ਮੰਨਿਆ ਕਿ ਉਹਨਾਂ ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਸੀ ਕਿ ਭੱਟ ਇੱਕ ਸ਼ੱਕੀ ਵਿਅਕਤੀ ਹੈ ਅਤੇ ਫਿਕਸਿੰਗ ‘ਚ ਸ਼ਾਮਲ ਹੈ
ਕਨੇਰੀਆ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਸਭ ਤੋਂ ਜ਼ਿਆਦਾ ਅਫ਼ਸੋਸ ਹੈ ਕਿ ਚੇਤਾਵਨੀ ਦੇ ਬਾਵਜ਼ੂਦ ਮੈਂ ਭੱਟ ਨਾਲ ਮੁਲਾਕਾਤ ਕੀਤੀ ਅਤੇ ਬਾਅਦ ‘ਚ ਮੈਂ ਈਸੀਬੀ ਅਤੇ ਆਈਸੀਸੀ ਨੂੰ ਸ਼ਿਕਾਇਤ ਨਹੀਂ ਕੀਤੀ ਮੈਂ ਇਸ ਵਿਅਕਤੀ ਬਾਰੇ ਵੀ ਆਈਸੀਸੀ ਨੂੰ ਇਹ ਵੀ ਨਹੀਂ ਦੱਸਿਆ ਕਿ ਉਹ ਮੈਨੂੰ ਚੇਤਾਵਨੀ ਦਿੱਤੇ ਜਾਣ ਸਮੇਂ ਬਰਤਾਨੀਆਂ ‘ਚ ਹੀ ਮੌਜ਼ੂਦ ਸੀ
ਕਨੇਰੀਆ ਨੇ ਪਾਕਿਸਤਾਨ ਵੱਲੋਂ 61 ਟੈਸਟ ਮੈਚਾਂ ‘ਚ 261 ਵਿਕਟਾਂ ਲਈਆਂ ਸਨ ਇਸ ਦੌਰਾਨ 77 ਦੌੜਾਂ ਦੇ ਕੇ 7 ਵਿਕਟਾਂ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ ਇਸ ਦੇ ਨਾਲ ਹੀ 19 ਇੱਕ ਰੋਜ਼ਾ ‘ਚ ਵੀ ਪਾਕਿਸਤਾਨ ਦੀ ਅਗਵਾਈ ਕੀਤੀ ਸੀ ਸਾਲ 2000 ‘ਚ ਪਾਕਿਸਤਾਨ ਵੱਲੋਂ ਪਹਿਲਾਂ ਟੈਸਟ ਮੈਚ ਖੇਡਣ ਵਾਲੇ ਕਨੇਰੀਆ ਨੇ 2010 ‘ਚ ਆਖ਼ਰੀ ਵਾਰ ਅੰਤਰਰਾਸ਼ਟਰੀ ਮੈਚ ਖੇਡਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।