ਸ਼੍ਰੀਲੰਕਾਈ ਕ੍ਰਿਕਟਰ ਜੈਸੂਰਿਆ ‘ਤੇ ਭ੍ਰਿਸ਼ਟਾਚਾਰ ਦੇ ਦੋਸ਼

ਭ੍ਰਿਸ਼ਟਾਚਾਰ ਦੀ ਜਾਂਚ ‘ਚ ਮੱਦਦ ਨਾ ਕਰਨ ਜਾ ਬਿਨਾਂ ਵਜ੍ਹਾ ਉਸਤੋਂ ਮਨ੍ਹਾਂ ਕਰਨ ਲਈ ਦੋਸ਼ੀ

 

ਜਾਂਚ ਲਈ ਏਸੀਯੂ ਵੱਲੋਂ ਮੰਗੀ ਗਈ ਜਾਣਕਾਰੀ ‘ਚ ਗਲਤ ਤੱਥ ਦੇਣਾ, ਗਲਤ ਜਾਂ ਅਧੂਰੀ ਜਾਣਕਾਰੀ ਦੇਣਾ ਆਦਿ ਸ਼ਾਮਲ

ਕੋਲੰਬੋ, 15 ਅਕਤੂਬਰ

ਸਾਬਕਾ ਸ਼੍ਰੀਲੰਕਾਈ ਕ੍ਰਿਕਟ ਕਪਤਾਨ ਅਤੇ ਚੋਣ ਕਮੇਟੀ ਦੇ ਮੁਖੀ ਸਨਥ ਜੈਸੂਰਿਆ ‘ਤੇ ਸੋਮਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖ਼ਾ ਨੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ‘ਚ ਜਾਂਚ ‘ ਮਦਦ ਨਾ ਕਰਨ ਦਾ ਦੋਸ਼ ਲਾਇਆ ਹੈ
ਆਈਸੀਸੀ ਨੇ ਜੈਸੂਰਿਆ ਨੂੰ ਦੋ ਮਾਮਲਿਆਂ ‘ਚ ਭ੍ਰਿਸ਼ਟਾਚਾਰ ਨਿਯਮਾਂ ਨੂੰ ਤੋੜਨ ਦਾ ਦੋਸ਼ੀ ਪਾਇਆ ਹੈ ਵਿਸ਼ਵ ਦੀ ਸੰਸਥਾ ਨੇ ਜਾਰੀ ਬਿਆਨ ‘ਚ ਦੱਸਿਆ ਕਿ ਜੈਸੂਰਿਆ ਨੂੰ ਏਸੀਯੂ ਨੇ ਜਾਂਚ ‘ਚ ਦੇਰੀ ਕਰਨ ਜਾਂ ਅੜਿੱਕਾ ਪਾਉਣ ਅਤੇ ਗਲਤ ਕਾਗਜਾਤ ਅਤੇ ਜਾਣਕਾਰੀ ਦੇਣ, ਤੱਥਾਂ ਨਾਲ ਛੇੜਛਾੜ ਕਰਨ ਜਿਹੇ ਦੋ ਮਾਮਲਿਆਂ ਦਾ ਦੋਸ਼ੀ ਪਾਇਆ ਹੈ
ਆਈਸੀਸੀ ਨੇ ਕਿਹਾ ਕਿ ਸਾਬਕਾ ਸ਼੍ਰੀਲੰਕਾਈ ਕ੍ਰਿਕਟਰ ਅਤੇ ਮੌਜ਼ੂਦਾ ਚੋਣਕਰਤਾ ਮੁਖੀ ਜੈਸੂਰਿਆ ਨੂੰ ਇਹਨਾਂ ਨਿਯਮਾਂ ਦੇ ਉਲੰਘਣ ਦੇ ਤਹਿਤ ਸਜਾ ਦਾ ਪਾਤਰ ਮੰਨਿਆ ਜਾਂਦਾ ਹੈ ਉਹਨਾਂ ਕਿਹ ਕਿ ਨਿਯਮ 2, 4, 6 ਦੇ ਤਹਿਤ ਏਸੀਯੂ ਵੱਲੋਂ ਭ੍ਰਿਸ਼ਟਾਚਾਰ ਦੀ ਜਾਂਚ ‘ਚ ਮੱਦਦ ਨਾ ਕਰਨ ਜਾ ਬਿਨਾਂ ਕਿਸੇ ਵਜ੍ਹਾ ਉਸਤੋਂ ਮਨ੍ਹਾਂ ਕਰਨ ਲਈ ਜੈਸੂਰਿਆ ਨੂੰ ਦੋਸ਼ੀ ਪਾਇਆ ਗਿਆ ਹੈ ਜਿਸ ਵਿੱਚ ਜਾਂਚ ਲਈ ਏਸੀਯੂ ਵੱਲੋਂ ਮੰਗੀ ਗਈ ਜਾਣਕਾਰੀ ‘ਚ ਗਲਤ ਤੱਥ ਦੇਣਾ, ਗਲਤ ਜਾਂ ਅਧੂਰੀ ਜਾਣਕਾਰੀ ਦੇਣਾ ਆਦਿ ਸ਼ਾਮਲ ਹਨ
ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਨੂੰ ਦਸਤਾਵੇਜ਼ਾਂ ਨਾਲ ਛੇੜਛਾੜ ਜਾਂ ਉਹਨਾਂ ਨੂੰ ਖ਼ਤਮ ਕਰਨਾ ਸ਼ਾਮਲ ਹੈ ਅਤੇ ਜਿਸ ਨਾਲ ਜਾਂਚ ਕਾਰਵਾਈ ਪ੍ਰਭਾਵਿਤ ਹੋ ਸਕਦੀ ਹੈ ਜੈਸੂਰਿਆ ਨੂੰ ਇਹਨਾਂ ਦੋਸ਼ਾਂ ‘ਤੇ ਸਫਾਈ ਦੇਣ ਲਈ ਇੱਕ ਹਫ਼ਤੇ ਅੰਦਰ ਸਪੱਸ਼ਟੀਕਰਨ ਦੇਣਾ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।