ਉਮੇਸ਼ ਰਿਕਾਰਡ ਬੁੱਕ ‘ਚ ਦਰਜ,ਪੰਤ ਨੇ ਕੀਤੀ ਧੋਨੀ ਦੀ ਬਰਾਬਰੀ

ਭਾਰਤੀ ਧਰਤੀ ਂਤੇ 10 ਵਿਕਟਾਂ ਲੈਣ ਵਾਲੇ ਤੀਸਰੇ ਭਾਰਤੀ ਤੇਜ਼ ਗੇਂਦਬਾਜ਼ ਉਮੇਸ਼

 

ਪੰਤ ਨੇ ਲਗਾਤਾਰ ਤਿੰਨ ਪਾਰੀਆਂ ਂਚ 50 ਜਾਂ 50 ਤੋਂ ਵੱਧ ਦੇ ਧੋਨੀ ਦੇ ਰਿਕਾਰਡ ਦੀ ਕੀਤੀ ਬਰਾਬਰੀ

 

ਹੈਦਰਾਬਾਦ, 14 ਅਕਤੂਬਰ।
ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਵੈਸਟਇੰਡੀਜ਼ ਵਿਰੁੱਧ ਦੂਸਰੇ ਅਤੇ ਆਖ਼ਰੀ ਟੈਸਟ ਦੇ ਤੀਸਰੇ ਦਿਨ ਮਹਿਮਾਨ ਟੀਮ ਦੀ ਦੂਸਰੀ ਪਾਰੀ ਦੀ ਆਖ਼ਰੀ ਵਿਕਟ ਨਾਲ ਇੱਕ ਮੈਚ ‘ਚ ਪਹਿਲੀ ਵਾਰ 10 ਵਿਕਟਾਂ ਦੀ ਖ਼ਾਸ ਪ੍ਰਾਪਤੀ ਆਪਣੇ ਨਾਂਅ ਕਰ ਲਈ ਅਤੇ ਘਰੇਲੂ ਮੈਦਾਨ ‘ਤੇ ਅਜਿਹਾ ਕਰਨ ਵਾਲੇ ਭਾਰਤ ਦੇ ਤੀਸਰੇ ਤੇਜ਼ ਗੇਂਦਬਾਜ਼ ਵੀ ਬਣ ਗਏ ਹਨ 30 ਵਰ੍ਹਿਆਂ ਦੇ ਉਮੇਸ਼ ਨੇ 40ਵੇਂ ਮੈਚ ‘ਚ ਇਹ ਕਾਰਨਾਮ ਕੀਤਾ ਉਹਨਾਂ ਪਹਿਲੀ ਪਾਰੀ ‘ਚ ਛੇ ਜਦੋਂਕਿ ਦੂਸਰੀ ਪਾਰੀ ‘ਚ 4 ਵਿਕਟਾਂ ਲਈਆਂ ਉਮੇਸ਼ ਤੋਂ ਪਹਿਲਾਂ ਸਿਰਫ਼ ਕਪਿਲ ਦੇਵ(1980’ਚ ਪਾਕਿਸਤਾਨ ਵਿਰੁੱਧ 146 ਦੌੜਾਂ\11ਵਿਕਟਾਂ) ਅਤੇ ਜਵਾਗਲ ਸ਼੍ਰੀਨਾਥ(1983’ਚਵੈਸਟਇੰਡੀਜ਼ ਵਿਰੁੱਧ 135 ਦੌੜਾਂ\10) ਹੀ ਘਰੇਲੂ ਧਰਤੀ ‘ਤੇ ਟੈਸਟ ਮੈਚਾਂ ਦੇ ਇਤਿਹਾਸ ‘ਚ 10 ਵਿਕਟਾਂ ਲੈਣ ਵਾਲੇ ਹੋਰ ਤੇਜ਼ ਗੇਂਦਬਾਜ਼ ਹਨ

 

ਲਗਾਤਾਰ ਦੋ ਪਾਰੀਆਂ ਂਚ 90-100 ਦਰਮਿਆਨ ਆਊਟ ਹੋਣ ਵਾਲੇ ਦੂਸਰੇ ਭਾਰਤੀ ਪੰਤ

ਵੈਸਟਇੰਡੀਜ਼ ਵਿਰੁੱਧ ਰਾਜਕੋਟ ‘ਚ ਪਹਿਲੇ ਕ੍ਰਿਕਟ ਟੈਸਟ ਮੈਚ ‘ਚ 92 ਦੌੜਾਂ ਬਣਾਉਣ ਵਾਲੇ ਰਿਸ਼ਭ ਪੰਤ ਦੂਸਰੇ ਕ੍ਰਿਕਟ ਟੈਸਟ ਮੈਚ ਦੇ ਤੀਸਰੇ ਦਿਨ ਫਿਰ 92 ਦੇ ਸਕੋਰ ‘ਤੇ ਆਊਟ ਹੋਏ ਇਸ ਤਰ੍ਹਾਂ ਪੰਤ ਅਜਿਹੇ ਦੂਸਰੇ ਭਾਰਤੀ ਖਿਡਾਰੀ ਹਨ ਜੋ ਲਗਾਤਾਰ ਪਾਰੀ ‘ਚ 90-100 ਦਰਮਿਆਨ ਆਊਟ ਹੋਏ ਹੋਣ ਪੰਤ ਤੋਂ ਪਹਿਲਾਂ ਰਾਹੁਲ ਦ੍ਰਵਿੜ 1997 ‘ਚ ਸ਼੍ਰੀਲੰਕਾ ਵਿਰੁੱਧ 92 ਅਤੇ 93 ਦੌੜਾਂ ‘ਤੇ ਆਊਟ ਹੋਏ ਸਨ ਇਸ ਦੇ ਨਾਲ ਹੀ ਰਿਸ਼ਭ ਪੰਤ ਅਤੇ ਮਹਿੰਦਰ ਸਿੰਘ ਧੋਨੀ ਹੀ ਦੋ ਅਜਿਹੇ ਵਿਕਟਕੀਪਰ ਹਨ ਜੋ ਟੈਸਟ ‘ਚ ਦੋ ਵਾਰ 92 ਦੌੜਾਂ ‘ਤੇ ਆਊਟ ਹੋਏ ਹਨ

 

ਇਸ ਤੋਂ ਇਲਾਵਾ ਰਿਸ਼ਭ ਹੁਣ ਧੋਨੀ (2008-2009) ਤੋਂ ਬਾਅਦ ਦੂਸਰੇ ਵਿਕਟਕੀਪਰ ਬਣ ਗਏ ਹਨ ਜਿੰਨ੍ਹਾਂ ਲਗਾਤਾਰ ਤਿੰਨ ਪਾਰੀਆਂ ‘ਚ 50 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹੋਣ ਰਿਸ਼ਭ ਹੁਣ ਆਪਣੇ 5 ਟੈਸਟ ਮੈਚਾਂ ‘ਚ 346 ਦੌੜਾਂ ਬਣਾ ਚੁੱਕੇ ਹਨ ਜਦੋਂਕਿ ਧੋਨੀ ਨੇ ਪਹਿਲੇ 5 ਟੈਸਟ ਮੈਚਾਂ ‘ਚ 297 ਦੌੜਾਂ ਬਣਾਈਆਂ ਸਨ ਧੋਨੀ ਦਾ ਇਸ ਦੌਰਾਨ ਪਾਕਿਸਤਾਨ ਵਿਰੁੱਧ 148 ਦਾ ਸਕੋਰ ਉੱਚ ਸੀ ਜਦੋਂਕਿ ਰਿਸ਼ਭ ਦਾ ਅੱਵਲ ਸਕੋਰ 114 ਹੈ ਅਤੇ ਉਹ ਦੋ ਅਰਧ ਸੈਂਕੜੇ ਵੀ ਬਣਾ ਚੁੱਕੇ ਹਨ
ਜ਼ਿਕਰਯੋਗ ਹੈ ਕਿ ਪੰਤ ਨੇ ਇਸ ਤੋਂ ਪਹਿਲਾਂ ਰਾਜਕੋਟ ‘ਚ 92 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਇੰਗਲੈਂਡ ਦੌਰੇ ‘ਤੇ ਆਖ਼ਰੀ ਟੈਸਟ ‘ਚ ਸੈਂਕੜਾ ਜÎਿੜਆ ਸੀ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।