ਹਾਰ ਦੇ ਬਾਵਜ਼ੂਦ ਭਾਰਤ ਫਾਈਨਲ ‘ਚ
ਜੋਹੋਰ ਬਾਹਰੂ, 12 ਅਕਤੂਬਰ
ਭਾਰਤੀ ਜੂਨੀਅਰ ਹਾਕੀ ਟੀਮ ਬਰਤਾਨੀਆ ਦੇ ਹੱਥੋਂ ਸੰਘਰਸ਼ਪੂਰਨ ਮੁਕਾਬਲੇ ‘ਚ 2-3 ਨਾਲ ਹਾਰਨ ਦੇ ਬਾਵਜ਼ੂਦ 8ਵੇਂ ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚ ਗਈ ਭਾਰਤ ਨੂੰ ਲਗਾਤਾਰ ਚਾਰ ਮੈਚ ਜਿੱਤਣ ਤੋਂ ਬਾਅਦ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਦੇ ਪੰਜ ਮੈਚਾਂ ਤੋਂ 12 ਅੰਕ ਰਹੇ ਅਤੇ ਉਸਨੇ ਛੇ ਟੀਮਾਂ ਦੇ ਟੂਰਨਾਮੈਂਟ ‘ਚ ਅੱਵਲ ਸਥਾਨ ਹਾਸਲ ਕੀਤਾ ਬਰਤਾਨੀਆ ਦੀ ਪੰਜ ਮੈਚਾਂ ‘ਚ ਇਹ ਤੀਸਰੀ ਜਿੱਤ ਰਹੀ ਅਤੇ ਉਸਨੇ 10 ਅੰਕਾਂ ਨਾਲ ਫਾਈਨਲ ‘ਚ ਜਗ੍ਹਾ ਬਣਾਈ ਭਾਰਤ ਅਤੇ ਬਰਤਾਨੀਆ ਦਾ 13 ਅਕਤੂਬਰ ਨੂੰ ਹੁਣ ਫਾਈਨਲ ‘ਚ ਮੁਕਾਬਲਾ ਹੋਵੇਗਾ
ਮਨਦੀਪ ਮੋਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਮੁਕਾਬਲੇ ‘ਚ ਤੇਜ਼ ਸ਼ੁਰੂਆਤ ਕੀਤੀ ਅਤੇ ਪੰਜਵੇਂ ਹੀ ਮਿੰਟ ‘ਚ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਵਿਸ਼ਣੁਕਾਂਤ ਸਿੰਘ ਨੇ ਦੂਸਰੇ ਪੈਨਲਟੀ ਕਾਰਨਰ ਨੂੰ ਗੋਲ ਗੋਲ ‘ਚ ਬਦਲ ਕੇ ਭਾਰਤ ਨੂੰ ਅੱਗੇ ਕੀਤਾ ਪਰ ਪਿਛਲੀ ਉਪ ਜੇਤੂ ਬਰਤਾਨੀਆ ਨੇ ਅਗਲੇ ਹੀ ਮਿੰਟ ‘ਚ ਕੈਮਰੂਨ ਗੋਲਡਨ ਦੇ ਸ਼ਾਨਦਾਰ ਮੈਦਾਨੀ ਗੋਲ ਨਾਲ ਬਰਾਬਰੀ ਹਾਸਲ ਕਰ ਲਈ
ਦੂਸਰੇ ਕੁਆਰਟਰ ‘ਚ ਲਾਕੜਾ ਨੇ 20ਵੇਂ ਮਿੰਟ ‘ਚ ਹੀ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ ਤੀਸਰਾ ਕੁਆਰਟਰ ਪੂਰੀ ਤਰ੍ਹਾਂ ਬਰਤਾਨੀਆਂ ਦੇ ਨਾਂਅ ਰਿਹਾ ਅਤੇ ਉਸਨੇ 39ਵੇਂ ਮਿੰਟ ‘ਚ ਬਰਾਬਰੀ ਦਾ ਗੋਲ ਕਰਨ ਤੋਂ ਬਾਅਦ 51ਵੇਂ ਮਿੰਟ ‘ਚ ਕਪਤਾਨ ਐਡਵਰਡ ਵੇ ਵੱਲੋਂ ਪੈਨਲਟੀ ਕਾਰਨਰ ‘ਤੇ ਕੀਤੇ ਗੋਲ ਨਾਲ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।