ਲੰਬੀ ‘ਚ ਕਾਂਗਰਸ ਵੀ ਕਰ ਰਹੀ ਐ ਰੈਲੀ
ਕਾਂਗਰਸ ਦੀ ਰੈਲੀ ‘ਚ ਨਹੀਂ ਪਹੁੰਚੇ ਮੰਤਰੀ ਨਵਜੋਤ ਸਿੱਘ ਸਿੱਧੂ
ਸਾਰੇ ਧਰਮਾਂ ਦੇ ਗਰੂਆਂ ਦਾ ਕਰਦੇ ਹਾਂ ਸਤਿਕਾਰ: ਰਾਜਾ ਵੜਿੰਗ
ਕਾਂਗਰਸ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਕੀਤਾ ਵੱਡਾ ਧੱਕਾ: ਤੋਤਾ ਸਿੰਘ
ਪਟਿਆਲਾ/ਲੰਬੀ। ਪਟਿਆਲਾ ‘ਚ ਅੱਜ ਅਕਾਲੀ ਦਲ ਆਪਣੀ ਰੈਲੀ ‘ਚ ਵੱਡਾ ਇਕੱਠ ਕਰਨ ‘ਚ ਕਾਮਯਾਬ ਹੋ ਗਿਆ ਹੈ। ਦੁਪਹਿਰ ਤੱਕ ਰੈਲੀ ਦੇ ਪੰਡਾਲ ‘ਚ ਲੋਕਾਂ ਦਾ ਪੁੱਜਣਾ ਜਾਰੀ ਰਿਹਾ। ਜ਼ਿਆਦਾ ਭੀੜ ਕਾਰਨ ਲੋਕਾਂ ਨੂੰ ਟੈਂਟ ਤੋਂ ਬਾਹਰ ਧੁੱਪ ‘ਚ ਵੀ ਬੈਠਣਾ ਪਿਆ। ਦੂਜੇ ਪਾਸੇ ਕਿੱਲਿਆਵਾਲੀ ਜ਼ਿਲ੍ਹਾ ਮੁਕਤਸਰ ਸਾਹਿਬ ਵਿਖੇ ਕਾਂਗਰਸ ਦੀ ਰੈਲੀ ਹੋ ਰਹੀ ਹੈ। ਦੋਵਾਂ ਰੈਲੀਆਂ ‘ਚ ਲੀਡਰਾਂ ਨੇ ਇੱਕ-ਦੂਜੀ ਪਾਰਟੀ ਨੂੰ ਰਗੜੇ ਲਾਏ। ਅਕਾਲੀ ਲੀਡਰਾਂ ਨੇ ਬੇਅਦਬੀ ਮਾਮਲਿਆਂ, ਕਿਸਾਨੀ ਮੁੱਦਿਆਂ ਤੇ ਰਮਸਾ ਅਧਿਆਪਕਾਂ ਦੇ ਮੁੱਦੇ ‘ਤੇ ਕਾਂਗਰਸ ਸਰਕਾਰ ਨੂੰ ਰਗੜੇ ਲਾਏ। ਅਕਾਲੀ ਆਗੂ ਬਿਕਰਮਜੀਤ ਮਜੀਠੀਆ ਨੇ ਕਾਂਗਰਸ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਦੀ ਪੰਜਾਬ ਸਰਕਾਰ ਖਿਲਾਫ਼ ਜਾਰੀ ਹੋਈ ਆਡੀਓ ਕਲਿੱਪ ਦੇ ਮੁੱਦੇ ‘ਤੇ ਵੀ ਕਾਂਗਰਸ ਨੂੰ ਭੰਡਿਆ। ਦੁਪਹਿਰ ਡੇਢ ਵਜੇ ਤੱਕ ਪਰਮਿੰਦਰ ਢੀਂਡਸਾ, ਸ਼ਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਗਰੇਵਾਲ, ਬੀਬੀ ਜਗੀਰ ਕੌਰ ਸੰਬੋਧਨ ਕਰ ਚੁੱਕੇ ਸਨ। ਦੁਪਹਿਰ ਡੇਢ ਵਜੇ ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਸੰਬੋਧਨ ਕਰਨਾ ਸ਼ੁਰੂ ਕੀਤਾ। ਅਕਾਲੀ ਦਲ ਦੀ ਸਟੇਜ਼ ਡਾ. ਦਲਜੀਤ ਸਿੰਘ ਚੀਮਾ ਨੇ ਸੰਭਾਲੀ ਹੋਈ ਹੈ।(Gathering)
ਖਹਿਰੇ ਦੇ ਦਿਲ ‘ਚ ਗੁਰੂ ਸਹਿਬਾਨਾਂ ਲਈ ਸਤਿਕਾਰ ਨਹੀਂ: ਸੁਖਬੀਰ ਬਾਦਲ
ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਿਹਾ ਕਿ ਸੁਖਪਾਲ ਖਹਿਰਾ ਦੇ ਦਿਲ ‘ਚ ਸ੍ਰੀ ਗੁਰੂ ਗਰੰਥ ਸਾਹਿਬ ਲਈ ਸਤਿਕਾਰ ਨਹੀਂ। ਉਹ ਤਾਂ ਸਿਰਫ਼ ਸਿਆਸੀ ਚਾਲਬਾਜਾਂ ਲਈ ਹੀ ਬੇਅਦਬੀ ਮਾਮਲਿਆਂ ਨੂੰ ਹਵਾ ਦੇ ਰਿਹਾ ਹੈ।
ਸਾਰੇ ਧਰਮਾਂ ਦੇ ਗਰੂਆਂ ਦਾ ਕਰਦੇ ਹਾਂ ਸਤਿਕਾਰ: ਰਾਜਾ ਵੜਿੰਗ
ਲੰਬੀ ਵਿਖੇ ਹੋ ਰਹੀ ਕਾਂਗਰਸ ਦੀ ਰੈਲੀ ‘ਚ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦੇ ਗੁਰੂਆਂ ਦਾ ਸਤਿਕਾਰ ਕਰਦੇ ਹਾਂ।
ਅਕਾਲੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ: ਮਨਪ੍ਰੀਤ
ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਦੇ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਿਹਾ ਕਿ ਅਕਾਲੀਆਂ ਨੇ ਪੰਜਾਬ ਨੂੰ ਕੰਗਾਲ ਕਰ ਰੱਖ ਦਿੱਤਾ ਹੈ।
ਕਾਂਗਰਸ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ‘ਚ ਕੀਤਾ ਵੱਡਾ ਧੱਕਾ: ਤੋਤਾ ਸਿੰਘ
ਪਟਿਆਲਾ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਹੋ ਰਹੀ ਰੈਲੀ ‘ਚ ਸੰਬੋਧਨ ਕਰਦਿਆਂ ਤੋਤਾ ਸਿੰਘ ਨੇ ਕਿ ਮੈਂ ਆਪਣੀ ਸਾਰੀ ਜ਼ਿੰਦਗੀ ‘ਚ ਇਸ ਤਰ੍ਹਾਂ ਦਾ ਧੱਕਾ ਨਹੀਂ ਦੇਖਿਆ ਜਿਸ ਤਰ੍ਹਾਂ ਦਾ ਧੱਕਾ ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵੇਲੇ ਕੀਤਾ। ਉਨ੍ਹਾਂ ਕਿਹਾ ਕਿ ਇਹ ਸਭ ਤੋਂ ਵੱਡਾ ਧੱਕਾ ਸੀ।
ਜਾਖੜ ਨੂੰ ਧਰਮ ਦਾ ਜ਼ਿਆਦਾ ਫ਼ਿਕਰ ਐ ਤਾਂ ਉਹ ਦਿੱਲੀ ਚੱਲੇ ਤੇ ਅਵਾਜ਼ ਉਠਾਵੇ: ਬਲਵਿੰਦਰ ਸਿੰਘ ਭੂੰਦੜ
ਪਟਿਆਲਾ ਵਿਖੇ ਸ੍ਰੋਮਣੀ ਅਕਾਲੀ ਦਲ ਦੀ ਰੈਲੀ ‘ਚ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਜੇਕਰ ਸੁਨੀਲ ਜਾਖੜ ਨੂੰ ਧਰਮ ਦਾ ਜ਼ਿਆਦਾ ਫਿਕਰ ਹੈ ਤਾਂ ਉਹ ਸਾਡੇ ਨਾਲ ਦਿੱਲੀ ਚੱਲੇ ਤੇ ਉਨ੍ਹਾਂ ਆਗੂਆਂ ਖਿਲਾਫ਼ ਅਵਾਜ਼ ਉਠਾਵੇ ਜਿਨ੍ਹਾਂ ਨੇ ਧਰਮ ਦੀ ਸਭ ਤੋਂ ਵੱਡੀ ਬੇਅਦਬੀ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ਼ ਅਵਾਜ਼ ਉਠਾਵੇ ਜਿਨ੍ਹਾਂ ਨੇ ਗੁਰੂ ਘਰਾਂ ‘ਤੇ ਹਮਲੇ ਕਰਵਾਏ।
ਕੀ ਸਿੱਧੂ ਆਪਣੇ ਪਰਿਵਾਰ ਨੂੰ ਅਫ਼ੀਮ ਖਵਾਏਗਾ: ਸ਼ਵੇਤ ਮਲਿਕ
ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਨਵਜੋਤ ਸਿੱਧੂ ‘ਤੇ ਵਰ੍ਹਦਿਆਂ ਕਿਹਾ ਕਿ ਅਫ਼ੀਮ ਦੀ ਖੇਤੀ ਦੀ ਹਮਾਇਤ ਕਰਨ ਵਾਲੇ ਨਵਜੋਤ ਸਿੱਧੂ ਕੀ ਆਪਣੇ ਪਰਿਵਾਰ ਨੂੰ ਅਫ਼ੀਮ ਖਾਣ ਲਈ ਕਹਿਣਗੇ? ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣੇ ਪਰਿਵਾਰ ਨੂੰ ਅਫ਼ੀਮ ਖਾਣ ਦੀ ਆਗਿਆ ਨਹੀਂ ਦੇ ਸਕਦੇ ਤਾਂ ਪੰਜਾਬ ਦੇ ਲੋਕ ਕੀ ਉਨ੍ਹਾਂ ਦਾ ਪਰਿਵਾਰ ਨਹੀਂ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।