ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਦੇ ਪ੍ਰਸਤਾਵ ਦਾ ਕੀਤਾ ਸਵਾਗਤ
ਨਿਊਯਾਰਕ, ਏਜੰਸੀ।
ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਡਾ. ਅਨਵਰ ਮੁਹੰਮਦ ਗਰਗਸ਼ ਨੇ ਬੰਗਲਾਦੇਸ਼ ‘ਚ ਸੰਭਾਵਿਤ ਆਰਥਿਕ ਮੌਕਿਆਂ ਨੂੰ ਉਜਾਗਰ ਕਰਦੇ ਹੋਏ ਹੋਰ ਜ਼ਿਆਦਾ ਨਿਵੇਸ਼ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇੱਕ ਇੰਟਰਵਿਊ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਅਮਰੀਕਾ ਦੇ ਨਿਊਯਾਰਕ ‘ਚ ਚੱਲ ਰਹੇ ਸੰਯੁਕਤ ਰਾਸ਼ਟਰ ਮਹਾ ਸਭਾ ਦੇ 73ਵੇਂ ਸੈਸ਼ਨ ‘ਚ ਬਾਅਦ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਮੁਹੰਮਦ ਸ਼ਹਰਾਇਰ ਆਲਮ ਨੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਡਾ. ਅਨਵਰ ਮੁਹੰਮਦ ਗਰਗਸ਼ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਨਿਵੇਸ਼ ਲਈ ਬਿਹਤਰ ਮਾਹੌਲ ਮੁਹੱਈਆ ਕਰਵਾਉਣਗੇ।
ਡਾ. ਗਰਗਸ਼ ਨੇ ਸੰਯੁਕਤ ਅਰਬ ਅਮੀਰਾਤ ਦੀਆਂ ਕੰਪਨੀਆਂ ਲਈ ਇੱਕ ਵਿਸ਼ੇਸ਼ ਆਰਥਿਕ ਖੇਤਰ ਸਥਾਪਿਤ ਕਰਨ ਲਈ ਜਮੀਨ ਹਾਸਲ ਕਰਨ ‘ਚ ਬੰਗਲਾਦੇਸ਼ ਸਰਕਾਰ ਦੇ ਸਹਿਯੋਗ ਦੀ ਮੰਗ ਕੀਤੀ। ਸ੍ਰੀ ਆਲਮ ਨੇ ਡਾ. ਗਰਗਸ਼ ਨੂੰ ਦੱਸਿਆ ਕਿ ਨਵਗਠਿਤ ਬੰਗਲਾਦੇਸ਼ ਨਿਵੇਸ਼ ਵਿਕਾਸ ਅਥਾਰਟੀ (ਬੀਆਈਡੀਏ) ਸੰਯੁਕਤ ਅਰਬ ਅਮੀਰਾਤ ਦੀਆਂ ਕੰਪਨੀਆਂ ਨੂੰ ਸਾਰੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ ਜਿਸ ਦੀ ਉਹਨਾਂ ਨੇ ਬੰਗਲਾਦੇਸ਼ ‘ਚ ਆਪਣੇ ਨਿਵੇਸ਼ ਅਤੇ ਵਪਾਰ ਦਾ ਵਿਸਥਾਰ ਕਰਨ ਦੀ ਲੋੜ ਹੈ। ਸ੍ਰੀ ਆਲਮ ਨੇ ਵੱਡੀ ਸੰਖਿਆ ‘ਚ ਪ੍ਰਵਾਸੀ ਬੰਗਲਾਦੇਸ਼ੀ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਦਾ ਸ਼ੁਕਰੀਆ ਅਦਾ ਕਰਦੇ ਹੋਏ ਨਿਰਮਾਣ ਖੇਤਰ ‘ਚ ਡਾਕਟਰਾਂ, ਇੰਜੀਨੀਅਰਾਂ, ਆਰਕੀਟੈਕਟਸ ਅਤੇ ਤਕਨੀਕੀ ਵਿਅਕਤੀਆਂ ਸਮੇਤ ਹੋਰ ਪੇਸ਼ੇਵਰ ਲੋਕਾਂ ਲਈ ਨੌਕਰੀ ਬਜ਼ਾਰ ਖੋਲ੍ਹਣ ਦੀ ਅਪੀਲ ਕੀਤੀ। ਡਾ. ਗਰਗਸ਼ ਨੇ ਆਉਣ ਵਾਲੇ ਦਿਨਾਂ ‘ਚ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਦੇ ਹੋਰ ਜ਼ਿਆਦਾ ਵਧਣ ਦੀ ਉਮੀਦ ਪ੍ਰਗਟਾਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।