ਇੱਕ ਰੋਜ਼ਾ ‘ਚ ਰੋਹਿਤ ਨੰਬਰ 2

ਟਾਪ 5 ‘ਚ ਤਿੰਨ ਭਾਰਤੀ ਬੱਲੇਬਾਜ਼

 ਵਿਰਾਟ-ਬੁਮਰਾਹ ਬੱਲੇਬਾਜ਼ੀ ਤੇ ਗੇਂਦਬਾਜ਼ੀ ਂਚ ਅੱਵਲ ਬਰਕਰਾਰ

ਦੁਬਈ, 30 ਸਤੰਬਰ 
ਆਪਣੀ ਕਪਤਾਨੀ ‘ਚ ਭਾਰਤ ਨੂੰ ਸੱਤਵੀਂ ਵਾਰ ਏਸ਼ੀਆ ਕੱਪ ਚੈਂਪੀਅਨਸ਼ਿਪ ਬਣਾਉਣ ਵਾਲੇ ਰੋਹਿਤ ਸ਼ਰਮਾ ਤਾਜ਼ਾ ਆਈਸੀਸੀ ਇੱਕ ਰੋਜ਼ਾ ‘ਚ ਬੱਲੇਬਾਜ਼ਾਂ ‘ਚ ਦੂਸਰੇ ਸਥਾਨ ‘ਤੇ ਪਹੁੰਚ ਗਏ ਹਨ ਜਦੋਂਕਿ ਉਪ ਕਪਤਾਨ ਸ਼ਿਖਰ ਧਵਨ ਪੰਜਵੇਂ ਸਥਾਨ ‘ਤੇ ਪਹੁੰਚ ਗਏ ਹਨ ਇਸ ਤਰ੍ਹਾਂ ਰੈਂਕਿੰਗ ‘ਚ ਅੱਵਲ ਪੰਜ ਸਥਾਨਾਂ ਚੋਂ ਤਿੰਨ ਭਾਰਤੀ ਬੱਲੇਬਾਜ਼ ਸ਼ਾਮਲ ਹੋ ਗਏ ਹਨ ਇਸ ਟੂਰਨਾਮੈਂਟ ‘ਚ ਆਰਾਮ ਕਰਨ ਵਾਲੇ ਨਿਯਮਿਤ ਕਪਤਾਨ ਵਿਰਾਟ ਕੋਹਲੀ ਅੱਵਲ ਸਥਾਨ ‘ਤੇ ਬਣੇ ਹੋਏ ਹਨ ਆਈਸੀਸੀ ਦੀ ਬੱਲੇਬਾਜ਼ੀ ਰੈਂਕਿੰਗ ‘ਚ ਅੱਵਲ ਦੋ ਸਥਾਨਾਂ ‘ਤੇ ਭਾਰਤੀ ਖਿਡਾਰੀਆਂ ਦਾ ਕਬਜਾ ਹੋ ਗਿਆ ਹੈ ਰੋਹਿਤ ਲਈ ਇਹ ਦੂਸਰੀ ਵਾਰ ਹੈ ਜਦੋਂ ਉਹ ਰੈਂਕਿੰਗ ‘ਚ ਦੂਸਰੇ ਸਥਾਨ ‘ਤੇ ਪਹੁੰਚੇ ਹਨ ਇਸ ਤੋਂ ਪਹਿਲਾਂ ਉਹ ਜੁਲਾਈ ‘ਚ ਵੀ ਦੂਸਰੇ ਸਥਾਨ ‘ਤੇ ਪਹੁੰਚੇ ਸਨ

 

ਸਿ਼ਖਰ ਚਾਰ ਸਥਾਨ ਦਾ ਸੁਧਾਰ ਕਰਕੇ ਪੰਜਵੇਂ ਸਥਾਨ ਂਤੇ

 

ਰੋਹਿਤ ਏਸ਼ੀਆ ਕੱਪ ‘ਚ 317 ਦੌੜਾਂ ਬਣਾ ਕੇ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ‘ਚ ਦੂਸਰੇ ਸਥਾਨ ‘ਤੇ ਰਹੇ ਸਨ ਟੂਰਨਾਮੈਂਟ ‘ਚ ਸਭ ਤੋਂ ਜ਼ਿਆਦਾ 342 ਦੌੜਾਂ ਬਣਾਉਣ ਵਾਲੇ ਸ਼ਿਖਰ ਚਾਰ ਸਥਾਨ ਦਾ ਸੁਧਾਰ ਕਰਕੇ ਪੰਜਵੇਂ ਨੰਬਰ ‘ਤੇ ਪਹੁੰਚ ਗਏ ਹਨ ਰੋਹਿਤ ਅਤੇ ਸ਼ਿਖਰ ਅਫਗਾਨਿਸਤਾਨ ਵਿਰੁੱਧ ਆਪਣੇ ਆਖ਼ਰੀ ਗਰੁੱਪ 4 ਮੈਚ ਨਹੀਂ ਖੇਡੇ ਸਨ ਜੋ ਟਾਈ ਰਿਹਾ ਸੀ ਸ਼ਿਖਰ ਨੇ ਟੂਰਨਾਮੈਂਟ ‘ਚ ਦੋ ਸੈਂਕੜੇ ਅਤੇ ਰੋਹਿਤ ਨੇ ਇੱਕ ਸੈਂਕੜਾ ਲਾਇਆ

 

ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਤਿੰਨ ਸਥਾਨ ਉੱਪਰ ਕਰੀਅਰ ਦੇ ਸਰਵਸ੍ਰੇਸ਼ਠ ਤੀਸਰੇ ਨੰਬਰ ‘ਤੇ

ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਤਿੰਨ ਸਥਾਨ ਉੱਪਰ ਕਰੀਅਰ ਦੇ ਸਰਵਸ੍ਰੇਸ਼ਠ ਤੀਸਰੇ ਨੰਬਰ ‘ਤੇ ਪਹੁੰਚ ਗਏ ਹਨ ਕੁਲਦੀਪ ਏਸ਼ੀਆ ਕੱਪ ‘ਚ ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਅਤੇ ਅਫ਼ਗਾਨਿਸਤਾਨ ਦੇ ਲੈੱਗ ਸਪਿੱਨਰ ਰਾਸ਼ਿਦ ਖਾਨ ਦੇ ਨਾਲ ਵਿਕਟ ਲੈਣ ਦੇ ਮਾਮਲੇ ‘ਚ ਅੱਵਲ ਰਹੇ ਤਿੰਨਾਂ ਗੇਂਦਬਾਜ਼ਾਂ ਨੇ ਟੂਰਨਾਮੈਂਟ ‘ਚ 10-10 ਵਿਕਟਾਂ ਹਾਸਲ ਕੀਤੀਆਂ
ਏਸ਼ੀਆ ਕੱਪ ‘ਚ ਆਪਣਾ ਪਹਿਲਾ ਸੈਂਕੜਾ ਲਾਉਣ ਵਾਲੇ ਲਿਟਨ ਦਾਸ ਨੇ 107ਸਥਾਨ ਦੀ ਛਾਲ ਦੇ ਨਾਲ 116ਵਾਂ ਸਥਾਨ ਹਾਸਲ ਕੀਤਾ ਹੈ ਪਾਕਿਸਤਾਨ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਇਮਾਮ ਰੈਕਿੰਗ ‘ਚ 15 ਸਥਾਨ ਉੱਠ ਕੇ ਕਰੀਅਰ ਦੇ ਸਰਵਸ੍ਰੇਸ਼ਠ 27ਵੇਂ ਸਥਾਨ ‘ਤੇ ਪਹੁੰਚ ਗਏ ਹਨ ਹਾਂਗਕਾਂਗ ਦੇ ਕਪਤਾਨ ਅੰਸ਼ੁਮਨ ਰਥ 532 ਰੇਟਿੰਗ ਅੰਕਾਂ ਨਾਲ 55ਵੇਂ ਸਥਾਨ ‘ਤੇ ਪਹੁੰਚ ਗਏ ਹਨ ਹਾਂਗਕਾਂਗ ਦੇ ਕਿਸੇ ਬੱਲੇਬਾਜ਼ ਲਈ ਇਹ ਸਭ ਤੋਂ ਜ਼ਿਆਦਾ ਅੰਕ ਹਨ ਗੇਂਦਬਾਜ਼ੀ ਰੈਂਕਿੰਗ ‘ਚ ਭਾਰਤ ਦੇ ਜਸਪ੍ਰੀਤ ਬੁਮਰਾਹ ਅੱਵਲ ਬਣੇ ਹੋਏ ਹਨ ਬੁਮਰਾਹ ਦੇ ਹੁਣ 797 ਰੇਟਿੰਗ ਅੰਕ ਹਨ, ਹਾਲਾਂਕਿ ਟੂਰਨਾਮੈਂਟ ਦੌਰਾਨ ਉਹ ਪਾਕਿਸਤਾਨ ਵਿਰੁੱਧ ਮੈਚ ਤੋਂ ਬਾਅਦ ਆਪਣੀ ਸਰਵਸ੍ਰੇਸ਼ਠ 821 ਦੀ ਰੇਟਿੰਗ ‘ਤੇ ਪਹੁੰਚੇ ਸਨ ਕੁਲਦੀਪ ਨੇ 700 ਦੀ ਆਪਣੀ ਸਰਵਸ੍ਰੇਸ਼ਠ ਰੇਟਿੰਗ ਹਾਸਲ ਕੀਤੀ ਹੈ ਜਦੋਂਕਿ ਲੈਂਗ ਸਪਿੱਨਰ ਯੁਜਵਿੰਦਰ ਚਹਿਲ ਦੋ ਸਥਾਨ ਹੇਠਾਂ 11ਵੇਂ ਨੰਬਰ ‘ਤੇ ਖ਼ਿਸਕ ਗਏ ਹਨ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਸੱਤ ਸਥਾਨ ਦਾ ਸੁਧਾਰ ਕੀਤਾ ਹੈ ਅਤੇ ਉਹ 23ਵੇਂ ਨੰਬਰ ‘ਤੇ ਪਹੁੰਚ ਗਏ ਹਨ 14 ਮਹੀਨੇ ਦੇ ਲੰਮੇ ਅਰਸੇ ਬਾਅਦ ਭਾਰਤੀ ਟੀਮ ‘ਚ ਵਾਪਸੀ ਕਰਨ ਵਾਲੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਨੇ 14 ਸਥਾਨ ਦੀ ਛਾਲ ਲਾ ਕੇ 53ਵੇਂ ਤੋਂ 39ਵਾਂ ਸਥਾਨ ਹਾਸਲ ਕਰ ਲਿਆ ਹੈ

ਟੀਮ ਰੈਂਕਿੰਗ ‘ਚ ਬਦਲਾਅ ਨਹੀਂ

ਆਈਸੀਸੀ ਇੱਕ ਰੋਜ਼ਾ ਟੀਮ ਰੈਂਕਿੰਗ ‘ਚ ਕੋਈ ਬਦਲਾਅ ਨਹੀਂ ਹੋਇਆ ਹੈ ਜਿਸ ਵਿੱਚ ਅਗਲੇ ਸਾਲ ਦੇ ਵਿਸ਼ਵ ਕੱਪ ਦਾ ਮੇਜ਼ਬਾਨ ਇੰਗਲੈਂਡ ਅੱਵਲ ਸਥਾਨ ‘ਤੇ ਬਣਿਆ ਹੋਇਆ ਹੈ ਉਸ ਤੋਂ ਬਾਅਦ ਭਾਰਤ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਪਾਕਿਸਤਾਨ, ਆਸਟਰੇਲੀਆ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਹਨ
ਆਲਰਾਊਂਡਰ ਲਿਸਟ ‘ਚ ਟੀ20 ਨੰਬਰ ਇੱਕ ਗੇਂਦਬਾਜ਼ ਅਫਗਾਨਿਸਤਾਨ ਦੇ ਲੈੱਗ ਸਪਿੱਨਰ ਰਾਸ਼ਿਦ ਇੱਕ ਰੋਜ਼ਾ ਕ੍ਰਿਕਟ ‘ਚ ਨੰਬਰ 1 ਹਰਫ਼ਨਮੌਲਾ ਖਿਡਾਰੀ(353 ਅੰਕ) ਵੀ ਬਣ ਗਏ ਹਨ ਰਾਸ਼ਿਦ ਨੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ(341) ਨੂੰ ਪਿੱਛੇ ਛੱਡ ਦਿੱਤਾ ਹੈ ਰਾਸ਼ਿਦ ਨੇ ਏਸ਼ੀਆ ਕੱਪ ‘ਚ 67 ਅੰਕਾਂ ਨਾਲ ਛੇ ਸਥਾਨ?ਦਾ ਸੁਧਾਰ ਕੀਤਾ ਹੈ  ਸ਼ਾਕਿਬ ਸੱਟ ਕਾਰਨ ਆਪਣੀ ਟੀਮ ਦੇ ਫਾਈਨਲ ਸਮੇਤ ਆਖ਼ਰੀ ਦੋ ਮੈਚ ਨਹੀਂ ਖੇਡ ਸਕੇ ਸਨ ਰਾਸ਼ਿਦ ਇੱਕ ਰੋਜ਼ਾ ਗੇਂਦਬਾਜ਼ੀ ‘ਚ ਵੀ ਨੰਬਰ ਦੋ ਗੇਂਦਬਾਜ਼ ਬਣ ਗਏ ਹਨ ਰਾਸ਼ਿਦ ਨੇ ਏਸ਼ੀਆ ਕੱਪ ‘ਚ 43 ਦੀ ਔਸਤ ਨਾਲ 87 ਦੌੜਾਂ ਬਣਾਈਆਂ ਅਤੇ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਵੀ ਸਰਵਸ੍ਰੇਸ਼ਠ 97ਵੇਂ ਸਥਾਨ ‘ਤੇ ਪਹੁੰਚ ਗਏ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।