ਰਾਮਪੁਰਾ ਫੂਲ, ਅਮਿਤ ਗਰਗ, ਸੱਚ ਕਹੂੰ ਨਿਊਜ
ਰਾਮਪੁਰਾ ਫੂਲ ਹਲਕੇ ਦੇ ਜੋਨ ਬੁਰਜ ਗਿੱਲ ਦੇ ਪਿੰਡ ਦੁਲੇਵਾਲ ਵਿੱਚ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਇੱਟਾਂ, ਡਲੇ ਅਤੇ ਫਾਇਰਿੰਗ ਹੋਣ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਅਕਾਲੀ ਦਲ ਵੱਲੋਂ ਵੋਟਾਂ ਨੂੰ ਲੈਕੇ ਕਾਂਗਰਸ ‘ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਸੱਤਾ ਦਾ ਨਜਾਇਜ ਫਾਇਦਾ ਉਠਾ ਰਹੀ ਹੈ।
ਇਸ ਦੌਰਾਨ ਭੜਕੇ ਵੋਟਰਾਂ ਅਤੇ ਕਾਂਗਰਸੀਆਂ ਵਿੱਚ ਹੋਈ ਬਹਿਸ ਬਾਜੀ ਟਕਰਾਅ ਵਿੱਚ ਬਦਲ ਗਈ ਤੇ ਦੋਵਾਂ ਧਿਰਾਂ ਨੇ ਇੱਟਾ ਡਲੇ ਚਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਫਾਈਰਿੰਗ ਹੋਣ ਦਾ ਵੀ ਪਤਾ ਲੱਗਿਆ ਹੈ। ਇਸ ਮੌਕੇ ਹੋ ਰਹੀ ਹਿੰਸਾ ਦਾ ਪਤਾ ਜਦੋਂ ਉਸ ਪਿੰਡ ਵਿੱਚ ਆ ਰਹੇ ਕੁਝ ਕਾਰ ਸਵਾਰ ਨੌਜਵਾਨਾਂ ਨੂੰ ਲੱਗਿਆ ਤਾਂ ਉਹ ਵਾਪਸ ਮੁੜਨ ਲੱਗੇ, ਜਿੰਨਾਂ ‘ਤੇ ਕੁਝ ਲੋਕਾਂ ਨੇ ਹਮਲਾ ਬੋਲ ਦਿੱਤਾ।
ਇਸ ਦੌਰਾਨ ਉਹ ਆਪਣੀ ਜਾਨ ਬਚਾਉਣ ਦੇ ਚੱਕਰ ਉਕਤ ਨੌਜਵਾਨਾਂ ਨੇ ਕਾਰ ਵਾਪਸ ਮੋੜ ਲਈ ਤੇ ਤੇਜ਼ ਰਫਤਾਰ ਨਾਲ ਇੱਕ 6 ਸਾਲ ਦੀ ਬੱਚੀ ਕਾਰ ਅੱਗੇ ਆ ਗਈ, ਜਿਸ ਕਾਰਨ ਬੱਚੀ ਗੰਭੀਰ ਰੂਪ ਵਿੱਚ ਜਖਮੀ ਹੋ ਗਈ। ਜਿਸ ਨੂੰ ਨੇੜੇ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਜਿੱਥੇ ਕਾਰ ਖੇਤ ਪਲਟ ਗਈ ਉੱਥੇ ਭੜਕੇ ਹੋਏ ਲੋਕਾਂ ਨੇ ਹੋਰ ਕਾਰਾਂ ਦੀ ਵੀ ਭੰਨ ਤੋੜ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।