ਮੁਸਤਫ਼ਾ ਨੂੰ ਵੱਡਾ ਝਟਕਾ, ਨਹੀਂ ਮਿਲੀ ਪੰਜਾਬ ਪੁਲਿਸ ਦੀ ਕਮਾਨ

 ਮੁਸਤਫ਼ਾ ਨੂੰ ਪੰਜਾਬ ਪੁਲਿਸ ਮੁਖੀ ਦੀ ਦੌੜ ਵਿੱਚੋਂ ਬਾਹਰ ਕਰਦਿਆਂ ਲਾਇਆ ਐਸਟੀਐਫ ਮੁਖੀ

 

ਪੁਲਿਸ ਮਾਮਲੇ ਵਿੱਚ ਆਪਣੀ ਪਕੜ ਜਿਆਦਾ ਮਜ਼ਬੂਤ ਕਰਨ ਲਈ ਹਰਪ੍ਰੀਤ ਸਿੱਧੂ ਨੂੰ ਆਪਣੇ ਦਫ਼ਤਰ ਨਾਲ ਜੋੜਿਆ

 
ਅਸ਼ਵਨੀ ਚਾਵਲਾ
ਚੰਡੀਗੜ੍ਹ, 8 ਸਤੰਬਰ

 
ਪੰਜਾਬ ਦੇ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੁੜ ਝਟਕਾ ਦਿੱਤਾ ਹੈ, ਕਿਉਂਕਿ ਮੁਹੰਮਦ ਮੁਸਤਫ਼ਾ ਨੂੰ ਪੰਜਾਬ ਪੁਲਿਸ ਮੁਖੀ ਲਗਾਉਣ ਦੀ ਦੌੜ ਵਿੱਚੋਂ ਬਾਹਰ ਕਰਦੇ ਹੋਏ ਐਸ.ਟੀ.ਐਫ. ਦਾ ਮੁਖੀ ਲਾ ਦਿੱਤਾ ਹੈ
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ‘ਚ ਮੌਜੂਦਾ ਸਮੇਂ ਵਿੱਚ ਚਲ ਰਹੇ ਐਸ.ਟੀ.ਐਫ. ਮੁਖੀ ਹਰਪ੍ਰੀਤ ਸਿੱਧੂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਦਫ਼ਤਰ ਵਿੱਚ ਤੈਨਾਤ ਕੀਤਾ ਹੈ, ਜਿੱਥੇ ਉਹ ਸੀਨੀਅਰ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਦੇ ਤੌਰ ‘ਤੇ ਕੰਮ ਕਰਨਗੇ। ਉਨ੍ਹਾਂ ਨੂੰ ਗ੍ਰਹਿ ਵਿਭਾਗ ਅਤੇ ਪੁਲਿਸ ਨਾਲ ਸਬੰਧਿਤ ਹਰ ਤਰ੍ਹਾਂ ਦੇ ਮਾਮਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਦੇਖਣ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸਿਵਲ ਤੋਂ ਬਾਅਦ ਹੁਣ ਪੁਲਿਸ ਤੇ ਗ੍ਰਹਿ ਵਿਭਾਗ ਦਾ ਮੁੱਖ ਮੰਤਰੀ ਦਫ਼ਤਰ ਵਿੱਚ ਇੱਕ ਵੱਖਰੇ ਤੌਰ ‘ਤੇ ਅਧਿਕਾਰੀ ਤੈਨਾਤ ਹੋਵੇਗਾ।

ਐਸਟੀਐਫ ਮੁਖੀ ਹਰਪ੍ਰੀਤ ਸਿੰਘ ਨੂੰ ਪੁਲਿਸ ਮਾਮਲੇ ਵਿੱਚ ਆਪਣੀ ਪਕੜ ਜਿਆਦਾ ਮਜ਼ਬੂਤ ਕਰਨ ਲਈ ਜੋੜਿਆ ਆਪਣੇ ਦਫ਼ਤਰ ਨਾਲ

ਪੰਜਾਬ ਸਰਕਾਰ ਦੇ ਇਤਿਹਾਸ ਵਿੱਚ ਇਸ ਤਰਾਂ ਦੀ ਤੈਨਾਤੀ ਪਹਿਲੀ ਵਾਰ ਕੀਤੀ ਜਾ ਰਹੀਂ ਹੈ, ਜਦੋਂ ਆਈ.ਪੀ.ਐਸ. ਅਧਿਕਾਰੀ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਤੈਨਾਤ ਕਰਕੇ ਮੁੱਖ ਮੰਤਰੀ ਦਾ ਸੀ. ਪ੍ਰਿੰਸੀਪਲ ਸਕੱਤਰ ਲਾਇਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਪੁਲਿਸ ਮੁੱਖੀ ਸੁਰੇਸ਼ ਅਰੋੜਾ ਦਾ ਰਿਟਾਇਰਮੈਂਟ ਇਸੇ ਮਹੀਨੇ ਹੋਣ ਜਾ ਰਹੀਂ ਹੈ ਪਰ ਪੰਜਾਬ ਸਰਕਾਰ ਵਲੋਂ 3 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦਾ ਵਾਧਾ ਦੇਣ ਸਬੰਧੀ ਸਰਕਾਰੀ ਗਲਿਆਰਿਆ ਵਿੱਚ ਪਿਛਲੇ ਕੁਝ ਦਿਨਾਂ ਤੋਂ ਚਰਚਾ ਚਲ ਰਹੀਂ ਹੈ। ਸੁਰੇਸ਼ ਅਰੋੜਾ ਨੂੰ ਵਾਧਾ ਦੇਣਾ ਜਾਂ ਫਿਰ ਨਹੀਂ ਦੇਣਾ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਇਸ ਲਈ ਮੁੱਖ ਮੰਤਰੀ ਦਫ਼ਤਰ ਵੱਲੋਂ ਕੁਝ ਸੀਨੀਅਰ ਅਧਿਕਾਰੀਆਂ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਿਨਾਂ ਵਿੱਚੋਂ ਇੱਕ ਅਧਿਕਾਰੀ ਨੂੰ ਪੰਜਾਬ ਪੁਲਿਸ ਮੁਖੀ ਲਗਾਇਆ ਜਾ ਸਕਦਾ ਹੈ, ਜੇਕਰ ਸੁਰੇਸ਼ ਕੁਮਾਰ ਦੇ ਸੇਵਾ ਕਾਲ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਜਾਂ ਫਿਰ ਘੱਟ ਸਮੇਂ ਲਈ ਕੀਤਾ ਜਾਂਦਾ ਹੈ।

 

 

ਭਵਿੱਖ ਦੇ ਪੁਲਿਸ ਮੁਖੀਆ ਦੀ ਸੂਚੀ ਵਿੱਚ ਮੁਹੰਮਦ ਮੁਸਤਫ਼ਾ ਦਾ ਨਾਂਅ ਵੀ ਸ਼ਾਮਲ ਸੀ ਅਤੇ ਸਿਆਸੀ ਤੌਰ ‘ਤੇ ਵੀ ਕਾਂਗਰਸ ਪਾਰਟੀ ਵਿੱਚ ਮੁਹੰਮਦ ਮੁਸਤਫ਼ਾ ਦੀ ਕਾਫ਼ੀ ਜਿਆਦਾ ਦਬਦਬਾ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਕੋਸ਼ਸ਼ ਕੀਤੀ ਜਾ ਰਹੀ ਸੀ ਕਿ ਉਨਾਂ ਨੂੰ ਪੰਜਾਬ ਪੁਲਿਸ ਮੁਖੀ ਲਗਾਇਆ ਜਾਵੇ ਪਰ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਉਨਾਂ ਨੂੰ ਨਸ਼ੇ ਮਾਮਲੇ ਵਿੱਚ ਬਣੀ ਐਸ.ਟੀ.ਐਫ.ਦਾ ਚੀਫ਼ ਲਾ ਦਿੱਤਾ ਹੈ ਜਿਸ ਨਾਲ ਉਹ ਪੰਜਾਬ ਪੁਲਿਸ ਮੁਖੀ ਬਣਨ ਤੋਂ ਵਾਂਝੇ ਹੋ ਗਏ ਹਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੁਲਿਸ ਮਾਮਲੇ ਵਿੱਚ ਆਪਣੀ ਪਕੜ ਜਿਆਦਾ ਮਜ਼ਬੂਤ ਕਰਨ ਲਈ ਹਰਪ੍ਰੀਤ ਸਿੱਧੂ ਨੂੰ ਆਪਣੇ ਦਫ਼ਤਰ ਨਾਲ ਜੋੜਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।