ਰੋਲਰ ਸਕੇਟਿੰਗ ਟੀਮ ਨਾਲ ਸਾਊਥ ਕੋਰੀਆ ਰਵਾਨਾ
ਨਵੀਂ ਦਿੱਲੀ । 4 ਸਤੰਬਰ ਤੋਂ 14 ਸਤੰਬਰ ਤੱਕ ਸਾਊਥ ਕੋਰੀਆ ਦੇ ਸ਼ਹਿਰ ਨੋਮਵਿਨ ‘ਚ ਹੋਣ ਵਾਲੀ 18ਵੀਂ ਰੋਲਰ ਸਕੇਟਿੰਗ ਹਾਕੀ ਏਸ਼ੀਅਨ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦੀ ਕਮਾਨ ਬਤੌਰ ਕੋਚ ਪੂਜਾ ਮਲਿਕ ਇੰਸਾਂ ਸੰਭਾਲੇਗੀ। (Roller Skating) ਪੂਜਾ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਬਚਪਨ ਤੋਂ ਵਿਦਿਆਰਥਣ ਵੀ ਰਹਿ ਚੁੱਕੀ ਹੈ ਅਤੇ ਬਤੌਰ ਖਿਡਾਰੀ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਲਈ ਸੋਨੇ ਦੇ ਤਮਗੇ ਵੀ ਝਟਕ ਚੁੱਕੀ ਹੈ। ਪੂਜਾ ਫਿਲਹਾਲ ਸੈਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਵਿੱਚ ਬਤੌਰ ਅਧਿਆਪਕਾ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਇਸ ਤੋਂ ਪਹਿਲਾਂ ਚਾਰ ਰਾਸ਼ਟਰੀ ਕੈਂਪਾਂ ਵਿੱਚ ਵੀ ਭਾਰਤੀ ਟੀਮਾਂ ਨੂੰ ਟਰੇਨਿੰਗ ਦੇ ਚੁੱਕੀ ਹੈ।
ਇਹ ਪਹਿਲੀ ਵਾਰ ਹੈ ਕਿ ਉਹਨਾਂ ਨੂੰ ਕਿਸੇ ਕੌਮਾਂਤਰੀ ਮੁਕਾਬਲੇ ਲਈ ਭਾਰਤੀ ਟੀਮ ਦੀ ਕੋਚ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਤੋਂ ਖੁਸ਼ ਭਾਰਤੀ ਕੋਚ ਪੂਜਾ ਮਲਿਕ ਇੰਸਾਂ ਨੇ ਸਾਊਥੋ ਕੋਰੀਆ ਰਵਾਨਾ ਹੋਣ ਤੋਂ ਪਹਿਲਾਂ ਦੱਸਿਆ ਕਿ ਫੈੱਡਰੇਸ਼ਨ ਨੇ ਜੋ ਜ਼ਿੰਮੇਵਾਰੀਆਂ ਉਹਨਾਂ ਨੂੰ ਸੌਂਪੀਆਂ ਹਨ ਉਹ ਉਸ ਨੂੰ ਪੂਰੀ ਲਗਨ ਨਾਲ ਨਿਭਾਉਣਗੇ ਅਤੇ ਭਾਰਤੀ ਟੀਮ ਤਮਗੇ ਦੇ ਨਾਲ ਹੀ ਵਾਪਸ ਆਵੇਗੀ। ਪੂਜਾ ਨੇ ਇਸ ਉਪਲੱਬਧੀ ਦਾ ਸਿਹਰਾ ਆਪਣੇ ਗੁਰੂ ਕੋਚ ਸੈਂਟ ਐੱਮਐੱਸਜੀ ਨੂੰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।