ਜਸਟਿਸ ਗੋਗੋਈ ਹੋਣਗੇ ਜਸਟਿਸ ਮਿਸ਼ਰਾ ਦੇ ਉਤਰਾਅਧਿਕਾਰੀ

Judge, Gogoi, Justice, Misra, Successor

ਗੋਗੋਈ ਤਿੰਨ ਅਕਤੂਬਰ ਨੂੰ ਚੁੱਕ ਸਕਦੇ ਨੇ ਸਹੁੰ

ਨਵੀਂ ਦਿੱਲੀ , ਏਜੰਸੀ।

ਸੁਪਰੀਮ ਕੋਰਟ ਦੇ ਮੌਜ਼ੂਦਾ ਦੂਜੇ ਸੀਨੀਅਰ ਜੱਜ ਰੰਜਨ ਗੋਗੋਈ ਦੇਸ਼ ਦੇ ਨਵੇ ਜੱਜ ਹੋਣਗੇ। ਉਨ੍ਹਾਂ ਦੇ ਨਾਂ ਦੀ ਸਿਫਾਰਸ਼ ਮੌਜੂਦਾ ਸੀ.ਜੇ.ਆਈ. ਦੀਪਕ ਮਿਸ਼ਰਾ ਨੇ ਕੀਤੀ ਹੈ। ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ 2 ਅਕਤੂਬਰ ਨੂੰ ਰਿਟਾਇਰਡ ਹੋਣ ਜਾ ਰਹੇ ਹਨ ਤੇ ਇਸ ਤੋਂ ਪਹਿਲਾਂ ਉਹ ਕਾਨੂੰਨ ਮੰਤਰਾਲਾ ਦੇ ਪ੍ਰੋਟੋਕਾਲ ਤਹਿਤ ਉੱਤਰਾਧਿਕਾਰੀ ਦੇ ਨਾਂ ਦੀ ਸਿਫਾਰਸ਼ ਕਰਨ ਦਾ ਐਲਾਨ ਕਰਨਗੇ।ਮੁੱਖ ਜੱਜ ਦੇ ਤੌਰ ‘ਤੇ ਜਸਟਿਸ ਰੰਜਨ ਗੋਗੋਈ 3 ਅਕਤੂਬਰ ਨੂੰ ਸਹੁੰ ਚੁੱਕਣਗੇ। ਪਰੰਪਰਾਵਾਂ ਮੁਤਾਬਕ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਨੂੰ ਮੁੱਖ ਜੱਜ ਬਣਾਇਆ ਜਾਂਦਾ ਹੈ। 2011 ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜੱਜ ਬਣਨ ਵਾਲੇ ਗੋਗੋਈ ਅਪ੍ਰੈਲ 2012 ‘ਚ ਸੁਪਰੀਮ ਕੋਰਟ ਆਏ। ਉਨ੍ਹਾਂ ਦਾ ਕਾਰਜਕਾਲ ਨਵੰਬਰ 2019 ਤਕ ਦਾ ਹੋਵੇਗਾ। ਦੱਸ ਦਈਏ ਕਿ ਰੰਜਨ ਗੋਗੋਈ ਉਨ੍ਹਾਂ ਚਾਰ ਜੱਜਾਂ ‘ਚ ਸ਼ਾਮਲ ਸਨ ਜਿਨ੍ਹਾਂ ਨੇ ਪਹਿਲੀ ਵਾਰ ਪ੍ਰੈੱਸ ਕਾਨਫਰੰਸ ਕਰਕੇ ਮੁੱਖ ਜੱਜ ‘ ਤੇ ਸਵਾਲ ਖਡ਼੍ਹੇ ਕੀਤੇ ਸਨ। ਪ੍ਰੈੱਸ ਕਾਨਫਰੰਸ ਕਰਨ ਵਾਲੇ ਹੋਰ ਜੱਜਾਂ ‘ਚ ਜਸਟਿਸ ਚੇਲਮੇਸ਼ਵਰ, ਜਸਟਿਸ ਐੱਮ. ਲੋਕੁਰ ਤੇ ਜਸਟਿਸ ਕੁਰੀਅਨ ਜੋਸੇਫ ਸ਼ਾਮਲ ਸਨ।

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।