ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਵਾਪਰੀ ਘਟਨਾ
ਤ੍ਰਿਪੋਲੀ, ਏਜੰਸੀ।
ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ‘ਚ ਵਿਦਰੋਹੀ ਗੁਟਾਂ ‘ਚ ਜਾਰੀ ਹਿੰਸਕ ਸੰਘਰਸ਼ ਦਰਮਿਆਨ ਇੱਕ ਜੇਲ੍ਹ ‘ਚੋਂ ਐਤਵਾਰ ਨੂੰ 400 ਕੈਦੀ ਫਰਾਰ ਹੋ ਗਏ। ਇੱਕ ਨਿਆਂਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਨਿਆਂਇਕ ਪੁਲਿਸ ਦੇ ਬਿਆਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਕੈਦੀਆਂ ਨੇ ਆਇਨ ਜਾਰਾ ਜੇਲ੍ਹ ਦੇ ਦਰਵਾਜੇ ਨੂੰ ਜਬਰਦਸ਼ਤੀ ਖੋਲ੍ਹ ਦਿੱਤਾ ਅਤੇ ਜੇਲ੍ਹ ਦੇ ਗਾਰਡ ਉਹਨਾਂ ਨੂੰ ਰੋਕਣ ‘ਚ ਅਸਮਰਥ ਰਹੇ। ਆਇਨ ਜਾਰਾ ਜੇਲ੍ਹ ‘ਚ ਰੱਖੇ ਗਏ ਜ਼ਿਆਦਾਤਰ ਕੈਦੀਆਂ ਨੂੰ ਲੀਬੀਆ ਦੇ ਸਾਬਕਾ ਨੇਤਾ ਮੁਅੰਮਰ ਗੱਦਾਫੀ ਦਾ ਸਮਰਥਕ ਮੰਨਿਆ ਜਾਂਦਾ ਹੈ।
ਸਾਲ 2011 ‘ਚ ਗੱਦਾਫੀ ਦੀ ਸਰਕਾਰ ਖਿਲਾਫ ਹੋਏ ਵਿਦਰੋਹ ‘ਚ ਇਹਨਾਂ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਪਾਇਆ ਗਿਆ ਸੀ। ਇਹ ਜੇਲ੍ਹ ੱਦੱਖਣੀ ਤ੍ਰਿਪੋਲੀ ‘ਚ ਸਥਿਤ ਹੈ ਜਿਸ ਇਲਾਕੇ ‘ਚ ਪਿਛਲੇ ਇੱਕ ਹਫਤੇ ਤੋਂ ਵਿਰੋਧੀ ਸਮੂਹਾਂ ਦਰਮਿਆਨ ਭਾਰੀ ਲੜਾਈ ਜਾਰੀ ਹੈ। ਲੀਬੀਆ ਦੇ ਸੰਯੁਕਤ ਰਾਸ਼ਟਰ ਮਿਸ਼ਨ ਨੇ ਲੜਾਈ ਨੂੰ ਸਮਾਪਤ ਕਰਨ ਅਤੇ ਸੁਰੱਖਿਆ ਦੀ ਸਥਿਤੀ ‘ਤੇ ਤੁਰੰਤ ਗੱਲਬਾਤ ਲਈ ਵੱਖ-ਵੱਖ ਸਬੰਧਿਤ ਪੱਖਾਂ ਦੀ ਮੰਗਲਵਾਰ ਦੁਪਹਿਰ ਨੂੰ ਇੱਕ ਬੈਠਕ ਵੀ ਬੁਲਾਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।