ਗੰਗਾ-ਕਾਵੇਰੀ ਐਕਸਪ੍ਰੈਸ ‘ਚ ਪਿਆ ਡਾਕਾ

Robbery, In, Ganges-Kaveri, Express

ਲੁੱਟਣ ਤੋਂ ਬਾਅਦ ਫਾਇਰਿੰਗ ਕਰਦੇ ਫਰਾਰ ਹੋਏ ਡਕੈਤ

ਚਿਤਰਕੂਟ, ਏਜੰਸੀ।

ਉਤਰ ਪ੍ਰਦੇਸ਼ ਦੇ ਚਿਤਰਕੂਟ ‘ਚ ਮਾਨਿਕਪੁਰ ਇਲਾਕੇ ‘ਚ ਸੋਮਵਾਰ ਸਵੇਰੇ ਚੇਨੱਈ ‘ਚ ਛਪਰਾ ਜਾ ਰਹੀ ਗੰਗਾ ਕਾਵੇਰੀ ਐਕਸਪ੍ਰੈਸ ‘ਚ  ਹਥਿਆਰ ਬੰਦ ਡਕੈਤਾਂ ਨੇ ਯਾਤਰੀਆਂ ਨਾਲ ਲੁੱਟਖੋਹ ਕੀਤੀ ਅਤੇ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਸੂਤਰਾਂ ਨੇ ਇੱਥੇ ਦੱਸਿਆ ਕਿ ਟ੍ਰੇਨ ਸੰਖਿਆ 12569 ਗੰਗਾ ਕਾਵੇਰੀ ਐਕਸਪ੍ਰੈਸ ‘ਚ ਪਨਹਈ ਰੇਲਵੇ ਸਟੇਸ਼ਨ ਕੋਲ ਕਰੀਬ 12 ਡਕੈਤਾਂ ਨੇ ਚੇਨਪੁਲੀ ਕਰਕੇ ਟ੍ਰੇਨ ਨੂੰ ਰੋਕ ਲਿਆ ਅਤੇ ਐਸ-6 ਅਤੇ ਐਸ-7 ‘ਚ ਯਾਤਰੀਆਂ ਨੂੰ ਡਰਾ ਕੇ ਉਹਨਾਂ ਨੂੰ ਸਾਮਾਨ ਲੁੱਟ ਲਿਆ। ਇਸ ਦੌਰਾਨ ਸੁਰੱਖਿਆ ‘ਚ ਤਾਇਨਾਤ ਜਵਾਨ ਮੌਕੇ ‘ਤੇ ਪਹੁੰਚੇ ਅਤੇ ਦੋਵੇਂ ਪਾਸੇ ਤੋਂ ਫਾਇਰਿੰਗ ਕੀਤੀ ਗਈ। ਉਹਨਾ ਦੱਸਿਆ ਕਿ ਬਦਮਾਸ਼ ਲੁੱਟਖੋਹ ਤੋਂ ਬਾਅਦ ਫਾਇਰਿੰਗ ਕਰਦੇ ਹੋਏ ਫਰਾਰ ਹੋ ਗਏ। ਪੁਲਿਸ ਡਕੈਤਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।