ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News ਦੋ ਗਰੈਂਡ ਸਲੈਮ...

    ਦੋ ਗਰੈਂਡ ਸਲੈਮ ਜੇਤੂ ਮੁਗੁਰੁਜਾ ਕੁਆਲੀਫਾਇਰ ਤੋਂ ਹਾਰੀ

    ਸੇਰੇਨਾ ਭਿੜੇਗੀ ਵੱਡੀ ਭੈਣ ਨਾਲ | Grand Slam

    • ਇਸਨਰ 38 ਏਸ ਦੀ ਬਦੌਲਤ ਜਿੱਤ ਹਾਸਲ ਕਰਨ ਦਾ ਮੌਕਾ | Grand Slam

    ਨਿਊਯਾਰਕ, (ਏਜੰਸੀ)। ਗਰੈਂਡ ਸਲੈਮ ਯੂ.ਐਸ.ਓਪਨ ਦੇ ਤੀਸਰੇ ਗੇੜ ‘ਚ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੁਜਾ ਨੂੰ ਚੈੱਕ ਗਣਰਾਜ ਦੀ ਕੁਆਲੀਫਾਇਰ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਅਰਜਨਟੀਨਾ ਦੇ ਡੇਲ ਪੋਤਰੋ ਨੇ ਅਮਰੀਕਾ ਦੇ ਡੇਨਿਸ ਕੁਡਲਾ ਨੂੰ ਦੂਸਰੇ ਗੇੜ ‘ਚ 6-3, 6-1,7-6 ਨਾਲ ਹਰਾਇਆ ਸੱਟ ਨਾਲ ਜੂਝ ਰਹੇ ਪੋਤਰੋ ਨੇ ਮੈਚ ‘ਚ 20 ਏਸ ਲਾਏ।

    ਮਹਿਲਾ ਸਿੰਗਲ ਦੇ ਦੂਸਰੇ ਗੇੜ ‘ਚ ਚੈਕ ਗੁਆਲੀਫਾਇਰ ਕੈਰੋਲੀਨਾ ਮੁਚੋਵਾ ਨੇ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਅਤੇ ਸਾਬਕਾ ਨੰਬਰ ਇੱਕ ਮੁਗੁਰੁਜਾ ਨੂੰ ਦੋ ਘੰਟੇ 27 ਮਿੰਟ ‘ਚ 3-6, 6-4, 6-4 ਨਾਲ ਤਿੰਨ ਸੈੱਟਾਂ ‘ਚ ਹਰਾਇਆ ਵਿਸ਼ਵ ਵਿੱਚ 202ਵੀਂ ਰੈਂਕ ਦੀ ਮੁਚੋਵਾ ਨੇ 12ਵਾਂ ਦਰਜਾ ਪ੍ਰਾਪਤ ਮੁਗੁਰੁਜਾ ਵਿਰੁੱਧ 5-0 ਦੇ ਵਾਧੇ ਨਾਲ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਬਾਕੀ ਦੋਵੇਂ ਸੱੈਟ ਲਗਾਤਾਰ ਜਿੱਤੇ ਗਰੈਂਡ ਸਲੈਮ ਦੇ ਮੁੱਖ ਡਰਾਅ ‘ਚ ਪਹਿਲੀ ਵਾਰ ਖੇਡ ਰਹੀ 22 ਸਾਲ ਦੀ ਮੁਚੋਵਾ ਨੇ ਪਹਿਲੀ ਵਾਰ ਵੱਡੇ ਸਟੇਡੀਅਮ ‘ਚ ਉੱਤਰਨ ਦੀ ਖੁਸ਼ੀ ਮਨਾਈ ਉਸਨੇ ਅੱਠ ਏਸ ਅਤੇ 41 ਵਿਨਰਜ਼ ਲਾਏ ਅਤੇ ਆਪਣੇ ਕਰੀਅਰ ਦਾ ਸਭ ਤੋਂ ਵੱਡਾ ਮੈਚ ਜਿੱਤਿਆ।

    ਇਸਨਰ 38 ਏਸ ਦੀ ਬਦੌਲਤ ਜਿੱਤੇ ਮੈਰਾਥਨ ਮੈਚ | Grand Slam

    ਅਮਰੀਕਾ ਦੇ ਜਾਨ ਇਸਨਰ ਨੇ ਚਿਲੀ ਦੇ ਨਿਕੋਲਸ ਜੈਸੀ ਨੂੰ ਪੰਜ ਸੈੱਟਾਂ ਦੇ ਮੈਰਾਥਨ ਮੈਚ ‘ਚ 6-7, 6-4, 3-6, 7-6, 6-4 ਨਾਲ ਹਰਾਇਆ ਬਿਹਤਰੀਨ ਸਰਵਿਸ ਲਈ ਮਸ਼ਹੂਰ ਇਸਨਰ ਨੇ 38 ਏਸ ਲਾਏ ਅਤੇ ਏਟੀਪੀ ਅੰਕੜਿਆਂ ਅਨੁਸਾਰ ਰੋਜ਼ਰ ਫੈਡਰਰ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਜ਼ਿਆਦਾ ਏਸ ਲਾਉਣ ਵਾਲੇ ਦੂਸਰੇ ਖਿਡਾਰੀ ਬਣ ਗਏ 33 ਸਾਲਾ ਖਿਡਾਰੀ ਨੇ ਤਿੰਨ ਘੰਟੇ 38 ਮਿੰਟ ‘ਚ ਆਪਣਾ ਮੈਚ ਜਿੱਤਿਆ ਇਸਨਰ ਆਪਣੇ ਮੈਰਾਥਨ ਮੈਚਾਂ ਲਈ ਪ੍ਰਸਿੱਧ ਹੋ ਗਏ ਹਨ ਉਹਨਾਂ ਜੁਲਾਈ ‘ਚ ਵਿੰਬਲਡਨ ਸੈਮੀਫਾਈਨਲ ‘ਚ ਦੱਖਣੀ ਅਫ਼ਰੀਕਾ ਦੇ ਕੇਵਿਨ ਐਂਡਰਸਨ ਨੂੰ ਛੇ ਘੰਟੇ 36 ਮਿੰਟ ‘ਚ ਹਰਾਇਆ ਸੀ ਜਦੋਂਕਿ 2010 ‘ਚ ਉਹਨਾਂ ਆਲ ਇੰਗਲੈਂਡ ‘ਚ ਨਿਕੋਲਸ ਮਹੁਤ ਤੋਂ 11 ਘੰਟੇ 5 ਮਿੰਟ ਤੱਕ ਮੈਚ ਖੇਡਿਆ ਸੀ। (Grand Slam)

    ਇਹ ਵੀ ਪੜ੍ਹੋ : ਪੰਜਾਬ ‘ਚ ਮੀਂਹ ਸਬੰਧੀ ਮੌਮਮ ਵਿਭਾਗ ਨੇ ਦਿੱਤੀ ਜਾਣਕਾਰੀ, ਹੁਣੇ ਪੜ੍ਹੋ

    2012 ਦੇ ਯੂਐਸ ਓਪਨ ਚੈਂਪੀਅਨ ਸਾਬਕਾ ਨੰਬਰ ਇੱਕ ਬਰਤਾਨੀਆ ਦੇ ਐਂਡੀ ਮਰੇ ਪਿਛਲੇ ਕਾਫ਼ੀ ਸਮੇਂ ਤੋਂ ਆਪਣੀ ਲੱਕ ਦੀ ਸੱਟ ਤੋਂ ਉੱਭਰ ਨਹੀਂ ਸਕੇ ਹਨ ਅਤੇ ਦੂਸਰੇ ਗੇੜ ‘ਚ ਉਹਨਾਂ ਨੂੰ ਸਪੇਨ ਦੇ ਫਰਨਾਂਡੋ ਵਰਦਾਸਕੋ ਨੇ 7-5, 2-6, 6-4, 6-4 ਨਾਲ ਹਰਾ ਕੇ ਬਾਹਰ ਕਰ ਦਿੱਤਾ ਹਾਲਾਂਕਿ ਉਹਨਾਂ 3ਘੰਟੇ 30 ਮਿੰਟ ਤੱਕ ਸੰਘਰਸ਼ ਕੀਤਾ ਪਰ ਚੌਥੇ ਮੈਚ ਪੁਆਇੰਟ ‘ਤੇ ਹਾਰ ਦੇ ਨਾਲ ਹੋ ਬਾਹਰ ਹੋ ਗਏ 31ਵਾਂ ਦਰਜਾ ਪ੍ਰਾਪਤ ਵਰਦਾਸਕੋ ਦੀ ਮਰੇ ਵਿਰੁੱਧ ਪਿਛਲੇ 9 ਸਾਲਾਂ ‘ਚ ਇਹ ਪਹਿਲੀ ਜਿੱਤ ਹੈ ਉਹ ਹੁਣ ਸਾਬਕਾ ਯੂਐਸ ਓਪਨ ਚੈਂਪੀਅਨ ਪੋਤਰੋ ਵਿਰੁੱਧ ਖੇਡਣਗੇ। (Grand Slam)

    ਸੇਰੇਨਾ ਭਿੜੇਗੀ ਵੱਡੀ ਭੈਣ ਨਾਲ | Grand Slam

    ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਜਰਮਨੀ ਦੀ ਕਾਰੀਨਾ ਵਿਟੋਫ ਨੂੰ ਲਗਾਤਾਰ ਸੈੱਟਾਂ ‘ਚ 6-2, 6-2 ਨਾਲ ਹਰਾਇਆ ਅਤੇ ਤੀਸਰੇ ਗੇੜ ‘ਚ ਆਪਣੀ ਵੱਡੀ ਭੈਣ ਵੀਨਸ ਨਾਲ ਖੇਡੇਗੀ ਆਪਣੈ ਕਰੀਅਰ ਦੇ 24ਵੇਂ ਗਰੈਂਡ ਸਲੈਮ ਦੀ ਤਲਾਸ਼ ‘ਚ ਲੱਗੀ ਸੇਰੇਨਾ ਹੁਣ ਕਰੀਅਰ ‘ਚ 30ਵੀਂ ਵਾਰ ਆਪਣੀ ਵੱਡੀ ਭੈਣ ਨਾਲ ਭਿੜਨ ਜਾ ਰਹੀ ਹੈ ਦੋਵੇਂ ਭੈਣਾਂ ਹਾਲ ਹੀ ‘ਚ ਇੰਡੀਅਨ ਵੇਲਜ਼ ‘ਚ ਵੀ ਇੱਕ ਦੂਸਰੇ ਵਿਰੁੱਧ ਖੇਡੀਆਂ ਸਨ ਆਖ਼ਰੀ ਵਾਰ ਦੋਵੇਂ ਭੈਣਾਂ ਗਰੈਂਡ ਸਲੈਮ ‘ਚ 2017 ਦੇ ਆਸਟਰੇਲੀਅਨ ਓਪਨ ਫਾਈਨਲ ‘ਚ ਖੇਡੀਆਂ ਸਨ ਜਿੱਥੇ ਸੇਰੇਨਾ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦਰਜ ਕੀਤੀ ਸੀ।

    LEAVE A REPLY

    Please enter your comment!
    Please enter your name here