ਤੜਕੇ ਉੱਠ ਕੇ 150 ਕਿਮੀ ਦੂਰ ਜਾਕੇ ਕਰਦੇ ਸਨ ਅਭਿਆਸ
ਜਕਾਰਤਾ, (ਏਜੰਸੀ)। ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਪੰਜਵੇਂ ਦਿਨ ਭਾਰਤ ਨੂੰ ਨਿਸ਼ਾਨੇਬਾਜ਼ੀ ‘ਚ ਤਗਮਾ ਦਿਵਾਉਣ ਵਾਲੇ 15 ਵਰ੍ਹਿਆਂ ਦੇ ਸ਼ਾਰਦੁਲ ਮੌਜ਼ੂਦਾ ਏਸ਼ੀਆਈ ਖੇਡਾਂ ‘ਚ ਤਗਮਾ ਜਿੱਤਣ ਵਾਲੇ ਭਾਰਤ ਦੀ ਤੀਸਰੇ ਸਭ ਤੋਂ ਛੋਟੀ ਉਮਰ ਦੇ ਅਥਲੀਟਾਂ ‘ਚੋਂ ਇੱਕ ਹੈ ਉਹਨਾਂ ਦੇ ਨਾਲ ਇਸ ਲਿਸਟ ‘ਚ ਸੌਰਭ ਚੌਧਰੀ ਅਤੇ ਲਕਸ਼ੇ ਸ਼ਾਮਲ ਹਨ। (Asiad Games)
7 ਸਾਲ ਦੀ ਉਮਰ ‘ਚ ਰਾਈਫਲ ਚਲਾਉਣ ਦਾ ਸ਼ੌਕ ਲੱਗਾ ਸੀ | Asiad Games
ਸ਼ਾਰਦੁਲ ਨੂੰ 7 ਸਾਲ ਦੀ ਉਮਰ ‘ਚ ਰਾਈਫਲ ਚਲਾਉਣ ਦਾ ਸ਼ੌਕ ਲੱਗਾ ਸੀ ਇਸ ਦੇ ਪਿੱਛੇ ਵੀ ਕਹਾਣੀ ਬੇਹੱਦ ਰੋਚਕ ਹੈ ਦਰਅਸਲ ਸ਼ਾਰਦੁਲ ਜਦੋਂ 6 ਸਾਲ ਦਾ ਸੀ ਤਾਂ ਉਸਦੇ ਪਿਛਾ ਦੀਪਕ ਵਿਹਾਨ ਨੇ ਬੇਟੇ ਦੀ ਖੇਡ ‘ਚ ਰੂਚੀ ਨੂੰ ਦੇਖਦਿਆਂ ਕ੍ਰਿਕਟ ਕਲੱਬ ‘ਚ ਦਾਖ਼ਲਾ ਕਰਵਾ ਦਿੱਤਾ ਕਰੀਬ ਇੱਕ ਸਾਲ ਤੱਕ ਸ਼ਾਰਦੁਲ ਨੇ ਕ੍ਰਿਕਟ ਕਲੱਬ ਖੇਡਿਆ ਪਰ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਅੱਗੇ ਕ੍ਰਿਕਟ ਨਹੀਂ ਖੇਡਣਾ ਚਾਹੁੰਦਾ ਕਿਉਂਕਿ ਉਸਨੂੰ ਫੀਲਡਿੰੰਗ ‘ਚ ਸਭ ਤੋਂ ਪਿੱਛੇ ਖੜ੍ਹਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵੀ ਉਸਨੂੰ ਸਭ ਤੋਂ ਆਖ਼ਰ ‘ਚ ਦਿੱਤੀ ਜਾਂਦੀ ਹੈ ਬੇਟੇ ਦੀ ਗੱਲ ਸੁਣ ਕੇ ਪਿਤਾ ਦੀਪਕ ਨੇ ਉਸਨੂੰ ਬੈਡਮਿੰਟਨ ਕੋਚ ਕੋਲ ਭੇਜਿ ਦਿੱਤਾ ਇੱਕ ਦਿਨ ਸ਼ਾਰਦੁਲ ਨੂੰ ਪ੍ਰੈਕਟਿਸ ‘ਚ ਪਹੁੰਚਣ ‘ਚ ਦੇਰੀ ਹੋ ਗਈ ਅਤੇ ਬੈਡਮਿੰਟਨ ਕੋਚ ਨੇ ਉਸਨੂੰ ਘਰ ਭੇਜ ਦਿੱਤਾ ਅਤੇ ਘਰਦਿਆਂ ਨੂੰ ਕਿਹਾ ਕਿ ਇਸ ਨੂੰ ਕਿਸੇ ਹੋਰ ਖੇਡ ‘ਚ ਭੇਜੋ। (Asiad Games)
ਸ਼ਾਰਦੁਲ ਜਦੋਂ 7 ਸਾਲ ਦੇ ਸਨ ਤਾਂ ਪਿਤਾ ਨੇ ਉਸਨੂੰ ਰਾਈਫਲ ਐਸੋਸੀਏਸ਼ਨ ਦੇ ਕੋਚ ਵੇਦਪਾਲ ਸਿੰਘ ਨੂੰ ਮਿਲਵਾਇਆ ਉਮਰ ਛੋਟੀ ਹੋਣ ਦੇ ਬਾਵਜ਼ੂਦ ਕੋਚ ਨੇ ਪਰਖ਼ਣ ਲਈ ਸ਼ਾਰਦੁਲ ਨੂੰ ਇੱਕ ਵਾਰ ਰਾਈਫਲ ਨਾਲ ਨਿਸ਼ਾਨਾ ਲਾਉਣ ਦਾ ਮੌਕਾ ਦਿੱਤਾ 7 ਸਾਲ ਦੇ ਸ਼ਾਰਦੁਲ ਨੇ ਬਹੁਤ ਆਰਾਮ ਨਾਲ ਰਾਈਫਲ ਚੁੱਕੀ ਤੇ ਨਿਸ਼ਾਨਾ ਲਾ ਦਿੱਤਾ ਕੋਚ ਇਹ ਦੇਖ ਹੈਰਾਨ ਹੋ ਗਏ ਅਤੇ ਟਰੇਨਿੰਗ ਦੇਣ ਲਈ ਰਾਜ਼ੀ ਹੋ ਗਏ ਸ਼ਾਰਦੁਲ ਨੇ ਚਾਰ ਸਾਲ ਵੇਦਪਾਲ ਤੋਂ ਕੋਚਿੰਗ ਲਈ ਇਸ ਤੋਂ ਬਾਅਦ ਦਿੱਲੀ ‘ਚ ਟਰੇਨਿੰਗ ਲੈਣੀ ਸ਼ੁਰੂ ਕੀਤੀ ਸ਼ਾਰਦੁਲ ਹਰ ਰੋਜ਼ਾ ਆਪਣੇ ਚਾਚੇ ਨਾਲ ਮੇਰਠ ਤੋਂ ਸਵੇਰੇ 4 ਵਜੇ ਉੱਠ ਕੇ ਕਰੀਬ 150 ਕਿਮੀ ਦੀ ਦੂਸਰੀ ਤੈਅ ਕਰਕੇ ਦਿੱਲੀ ਪ੍ਰੈਕਟਿਸ ਲਈ ਜਾਂਦੇ ਸਨ। (Asiad Games)