ਹਰਿਆਣਾ ਸਰਕਾਰ ਵੱਲੋ3 ਕਰੋੜ ਰੁਪਏ ਨਗਦ ਪੁਰਸਕਾਰ ਦਾ ਐਲਾਨ
- 2014 ਇੰਚੀਓਨ ਏਸ਼ੀਆਡ ‘ਚ 61 ਕਿ.ਗ੍ਰਾ ‘ਚ ਜਿੱਤਿਆ ਸੀ ਸੋਨ
- 2018 ਗੋਲਡਕੋਸਟ ਕਾੱਮਨਵੈਲਥ ‘ਚ 65 ਕਿਗ੍ਰਾ ‘ਚ ਜਿੱਤਿਆ ਸੀ ਸੋਨਾ
ਜਕਾਰਤਾ, (ਏਜੰਸੀ)। 18ਵੀਆਂ ਏਸ਼ੀਆਈ ਖੇਡਾਂ ਦੇ ਪਹਿਲੇ ਦਿਨ ਪਹਿਲਵਾਨ ਬਜ਼ਰੰਗ ਪੂਨੀਆ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ ਉਹਨਾਂ ਫ੍ਰੀਸਟਾਈਲ 65 ਕਿੱ.ਗ੍ਰਾ ਭਾਰ ਵਰਗ ਦੇ ਫ਼ਾਈਨਲ ‘ਚ ਜਾਪਾਨ ਦੇ ਪਹਿਲਵਾਨਾ ਤਕਾਤਾਨੀ ਡਿਆਚੀ ਨੂੰ 11-8 ਨਾਲ ਹਰਾਇਆ ਇਸ ਦੇ ਨਾਲ ਹੀ ਉਹ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਵਾਲੇ ਭਾਰਤ ਦੇ 9ਵੇਂ ਪਹਿਲਵਾਨ ਹੋ ਗਏ ਹਨ ਭਾਰਤ ਨੇ ਏਸ਼ੀਆਈ ਖੇਡਾਂ ‘ਚ ਹੁਣ ਤੱਕ ਕੁੱਲ 10 ਸੋਨ ਤਗਮੇ ਜਿੱਤੇ ਹਨ ਕਰਤਾਰ ਸਿੰਘ ਭਾਰਤ ਦੇ ਅਜਿਹੇ ਪਹਿਲਵਾਨ ਹਨ।
ਜੋ ਦੋ ਏਸ਼ੀਆਈ ਖੇਡਾਂ (1978 ਅਤੇ 1986 ਸਿਓਲ) ‘ਚ ਸੋਨ ਤਗਮੇ ਜਿੱਤ ਚੁੱਕੇ ਹਨ ਬਜਰੰਗ ਨੇ ਆਪਣਾ ਇਹ ਸੋਨ ਤਗਮਾ ਸਾਬਕਾ ਪ੍ਰਧਾਨਮੰਤਰੀ ਸਵ. ਅਟਲ ਬਿਹਾਰੀ ਵਾਜਪੇਈ ਨੂੰ ਸਮਰਪਿਤ ਕੀਤਾ ਉਹਨਾਂ ਦੇ ਗੋਲਡ ਮੈਡਲ ਜਿੱਤ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਟਵੀਟ ‘ਤੇ ਉਹਨਾਂ ਨੂੰ ਵਧਾਈ ਦਿੱਤੀ ਹਰਿਆਣਾ ਸਰਕਾਰ ਨੇ ਵੀ ਉਹਨਾਂ ਨੂੰ ਵਧਾਈ ਦਿੱਤੀ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਟਵੀਟ ਕਰਕੇ ਬਜਰੰੰਗ ਨੂੰ 3 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ। (Asian Games)
ਫਾਈਨਲ ‘ਚ ਮਿਲੀ ਸਖ਼ਤ ਟੱਕਰ | Asian Games
ਫਾਈਨਲ ‘ਚ ਬਜਰੰਗ ਨੇ ਹਮਲਾਵਰ ਸ਼ੁਰੂਆਤ ਕੀਤੀ ਉਸਨੇ 70 ਸੈਕਿੰਡ ‘ਚ ਹੀ 6-0 ਦਾ ਵਾਧਾ ਬਣਾ ਲਿਆ ਤਕਾਤਾਨੀ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਅਤੇ ਬਜਰੰਗ ਦੇ ਪੈਰਾ ‘ਤੇ ਵਾਰ ਵਾਰ ਹਮਲਾ ਕੀਤਾ ਅਤੇ 4 ਅੰਕ ਲੈ ਕੇ ਪਹਿਲੇ ਗੇੜ ਦਾ ਸਕੋਰ 6-4 ਕਰ ਦਿੱਤਾ ਦੂਸਰੇ ਗੇੜ ‘ਚ ਤਕਾਤਨੀ ਨੇ ਸਕੋਰ 6-6 ਨਾਲ ਬਰਾਬਰ ਕੀਤਾ ਇਸ ਮੌਕੇ ਬਜਰੰਗ ਨੇ ਵਿਰੋਧੀ ਪਹਿਲਵਾਨ ਦੀ ਰਣਨੀਤੀ ਸਮਝੀ ਅਤੇ ਉਸਨੂੰ ਆਪਣੇ ਪੈਰਾਂ ਤੋਂ ਦੂਰ ਰੱਖਿਆ ਅਤੇ 4 ਅੰਕ ਹਾਸਲ ਕਰਕੇ ਸਕੋਰ ਆਪਣੇ ਪੱਖ ‘ਚ 10-6 ਕਰ ਲਿਆ ਤਕਾਤਨੀ ਨੇ ਫਿਰ 2 ਅੰਕ ਹਾਸਲ ਕੀਤੇ ਅਤੇ ਸਕੋਰ 10-8 ਹੋ ਗਿਆ।
ਹੁਣ ਬਾਊਟ ਪੂਰੀ ਹੋਣ ‘ਚ 30 ਸੈਕਿੰਡ ਬਚੇ ਸਨ ਅਜਿਹੇ ਵਿੱਚ ਬਜਰੰਗ ਨੇ ਮੁਕਾਬਲਾ ਖ਼ਤਮ ਹੋਣ ਤੱਕ ਵਾਧਾ ਬਣਾਈ ਰੱਖਿਆ ਸਮਾਂ ਪੂਰਾ ਹੁੰਦੇ ਹੀ ਭਾਰਤੀ ਖ਼ੇਮਾ ਖੁਸ਼ੀ ਨਾਲ ਉਛਲ ਪਿਆ ਉੱਥੇ ਜਾਪਾਨੀ ਪੱਖ ਨੇ ਵਿਰੋਧ ਦਰਜ ਕਰਵਾਇਆ, ਪਰ ਉਸਨੂੰ ਇੱਕ ਅੰਕ ਦਾ ਨੁਕਸਾਨ ਉਠਾਉਣ ਪਿਆ ਅਤੇ ਬਜਰੰਗ ਨੇ 11-8 ਦੇ ਸਕੋਰ ਨਾਲ ਸੋਨ ਤਗਮਾ ਆਪਣੇ ਨਾਂਅ ਕਰ ਲਿਆ ਬਜਰੰਗ ਦੇ ਗੁਰੂ ਯੋਗੇਸ਼ਵਰ ਦੱਤ ਨੇ 2014 ਇੰਚੀਓਨ ਏਸ਼ੀਆਡ ‘ਚ 65 ਕਿਗ੍ਰਾ ਵਰਗ ‘ਚ ਸੋਨ ਤਗਮਾ ਜਿੱਤਿਆ ਸੀ ਹੁਣ ਬਜਰੰਗ ਨੇ ਉਹਨਾਂ ਦੀ ਪ੍ਰਾਪਤੀ ਨੂੰ ਦੁਹਰਾ ਦਿੱਤਾ।
ਪ੍ਰੀ ਕੁਆਟਰ ਤੋਂ ਸੇਮੀਫਾਈਨਲ ਤੱਕ ਹਰ ਮੁਕਾਬਲਾ ਦੂਸਰੇ ਗੇੜ ‘ਚ ਹੀ ਜਿੱਤਿਆ : ਬਜਰੰਗ ਨੇ ਸੈਮੀਫਾਈਨਲ ‘ਚ ਮੰਗੋਲੀਆ ਦੇ ਪਹਿਲਵਾਨ ਬਾਚੁਲੁਨ ਨੂੰ 10-0 ਨਾਲ ਹਰਾਇਆ ਬਜਰੰਗ ਨੇ 3 ਮਿੰਟ ਦੇ ਪਹਿਲੇ ਗੇੜ ‘ਚ 8 ਅੰਕ ਦਾ ਵਾਧਾ ਲਿਆ ਦੂਸਰੇ ਗੇੜ ‘ਚ 56 ਸੈਕਿੰਡ ਹੀ ਹੋਏ ਸਨ ਕਿ ਬਜਰੰਗ ਨੇ 2ਹੋਰ ਅੰਕ ਬਣਾ ਲਏ ਜਿਸ ਨਾਲ ਉਸਦੀ ਬਾਚੁਲੁਨ ਵਿਰੁੱਧ ਕੁੱਲ ਬੜਤ 10 ਅੰਕ ਦੀ ਹੋ ਗਈ ਇਸ ਤੋਂ ਬਾਅਦ ਰੈਫਰੀ ਨੇ ਬਜਰੰਗ ਨੂੰ ਜੇਤੂ ਐਲਾਨ ਦਿੱਤਾ ਰੈਸਲਿੰਗ ‘ਚ ਜਿਵੇਂ ਹੀ ਕੋਈ ਖਿਡਾਰੀ ਆਪਣੇ ਵਿਰੋਧੀ ਵਿਰੁੱਧ 10 ਅੰਕ ਦਾ ਵਾਧਾ ਬਣਾ ਲੈਂਦਾ ਹੈ ਤਾਂ ਉਸ ਨੂੰ ਜੇਤੂ ਐਲਾਨ ਦਿੱਤਾ ਜਾਂਦਾ ਹੈ ਇਸ ਤੋਂ ਪਹਿਲਾਂ ਬਜਰੰਗ ਨੇ ਕੁਆਰਟਰ ਫਾਈਨਲ ‘ਚ ਤਜ਼ਾਕਿਸਤਾਨ ਦੇ ਫੈਜੇਵ ਨੂੰ 12-2 ਨਾਲ ਹਰਾਇਆ ਸੀ ਇਹ ਮੁਕਾਬਲਾ ਵੀ ਉਸਨੇ ਦੋ ਰਾਊਂਡ ਅਤੇ 3 ਮਿੰਟ ‘ਚ ਆਪਣੇ ਨਾਂਅ ਕੀਤਾ ਸੀ ਬਜਰੰਗ ਨੇ ਪ੍ਰੀ ਕੁਆਰਟਰ ਫਾਈਨਲ ਮੁਕਾਬਲਾ ਵੀ ਦੂਸਰੇ ਗੇੜ ‘ਚ ਹੀ ਆਪਣੇ ਨਾਂਅ ਕੀਤਾ ਬਜਰੰਗ ਨੂੰ ਪ੍ਰੀ ਕੁਆਰਟਰ ਫਾਈਨਲ ‘ਚ ਸਿੱਧਾ ਪ੍ਰਵੇਸ਼ ਮਿਲਿਆ ਸੀ
ਸੁਸ਼ੀਲ ਦਾ ਸੁਪਨਾ ਟੁੱਟਿਆ | Asian Games
ਦੋ ਵਾਰ ਦੇ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦਾ 12 ਸਾਲ ਦੇ ਲੰਮੇ ਵਕਫ਼ੇ ਬਾਅਦ ਏਸ਼ੀਆਈ ਖੇਡਾਂ ‘ਚ ਤਗਮਾ ਜਿੱਤਣ ਦਾ ਸੁਪਨਾ ਟੁੱਟ ਗਿਆ ਭਾਰਤ ਦੀ ਸੋਨ ਤਗਮਾ ਆਸ ਮੰਨੇ ਜਾ ਰਹੇ ਸੁਸ਼ੀਲ ਨੂੰ 74 ਕਿੱਗ੍ਰਾ ਫ਼੍ਰੀ ਸਟਾਈਲ ਵਰਗ ਦੇ ਕੁਆਲੀਫਿਕੇਸ਼ਨ ‘ਚ ਬਹਿਰੀਨ ਦੇ ਐਡਮ ਬਾਤੀਰੋਵ ਤੋਂ 3-5 ਨਾਲ ਹਰ ਦਾ ਸਾਹਮਣਾ ਕਰਨਾ ਪਿਆ ਸੁਸ਼ੀਲ ਲਈ ਤਗਮੇ ਦੀ ਆਖ਼ਰੀ ਆਸ ਇਹੀ ਬਚੀ ਸੀ ਕਿ ਬਾਤੀਰੋਵ ਇਸ ਵਰਗ ਦੇ ਫਾਈਨਲ ‘ਚ ਪਹੁੰਚੇ ਜਿਸ ਨਾਲ ਉਸਨੂੰ ਕਾਂਸੀ ਤਗਮੇ ਲਈ ਰੇਪਚੇਜ਼ ‘ਚ ਉੱਤਰਨ ਦਾ ਮੌਕਾ ਮਿਲੇ।
ਪਰ ਬਹਿਰੀਨ ਦੇ ਪਹਿਲਵਾਨ ਨੂੰ ਕੁਆਰਟਰ ਫਾਈਨਲ ‘ਚ ਜਾਪਾਨ ਦੇ ਫੂਜੀਨਾਮੀ ਤੋਂ 2-8 ਨਾਲ ਹਾਰ ਦਾ ਸਾਮ੍ਹਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਸੁਸ਼ੀਲ ਏਸ਼ੀਆਈ ਖੇਡਾਂ ਤੋਂ ਬਾਹਰ ਹੋ ਗਏ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਗਮੇ ਦੀ ਹੈਟ੍ਰਿਕ ਬਣਾਉਣ ਵਾਲੇ ਸੁਸ਼ੀਲ ਜਾਰਜੀਆ ‘ਚ ਦੋ ਵਾਰ ਅਭਿਆਸ ਕਰਨ ਤੋਂ ਬਾਅਦ ਏਸ਼ੀਆਈ ਖੇਡਾਂ ‘ਚ ਨਿੱਤਰੇ ਸਨ ਅਤੇ ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਸੀ ਕਿ ਉਹ ਇਹਨਾਂ ਖੇਡਾਂ ‘ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੇ ਪਰ ਬਹਿਰੀਨ ਦੇ ਪਹਿਲਵਾਨ ਨੇ ਸੁਸ਼ੀਲ ਦਾ ਸੁਪਨਾ ਤੋੜ ਦਿੱਤਾ ਸੁਸ਼ੀਲ ਨੇ ਬਾਤੀਰੋਵ ਵਿਰੁੱਧ ਸ਼ੁਰੂਆਤ ਤਾਂ ਚੰਗੀ ਕੀਤੀ ਸੀ ਅਤੇ ਪਹਿਲੇ ਰਾਊਂਡ ‘ਚ 2-1 ਦਾ ਵਾਧਾ ਬਣਾ ਲਿਆ ਪਰ ਐਡਮ ਨੇ ਦੂਸਰੇ ਰਾਊਂਡ ‘ਚ ਸੁਸ਼ੀਲ ਦਾ ਪੈਰ ਫੜ ਲਿਆ ਜਿਸ ਨਾਲ ਭਾਰਤੀ ਪਹਿਲਵਾਨ ਦੋ ਅੰਕ ਗੁਆ ਕੇ 2-3 ਨਾਲ ਪੱਛੜ ਗਿਆ ਬਾਤੀਰੋਵ ਨੇ ਦੂਸਰਾ ਰਾਊਂਡ 4-1 ਨਾਲ ਜਿੱਤਿਆ ਅਤੇ 5-3 ਨਾਲ ਮੁਕਾਬਲਾ ਆਪਣੇ ਪੱਖ ‘ਚ ਕਰ ਲਿਆ। (Asian Games)