ਏਜੰਸੀ, ਡਬਲਿਨ, 8 ਅਗਸਤ
ਆਇਰਲੈਂਡ ਦੀ ਅਲੀਨਾ ਟਾਈਸ ਸਿਰਫ਼ 13 ਸਾਲ ਦੀ ਉਮਰ ‘ਚ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਵਾਲੀ ਸਭ ਤੋਂ ਛੋਟੀ ਉਮਰ ਦੀਆਂ ਖਿਡਾਰਨਾਂ ‘ਚੋਂ ਇੱਕ ਬਣੀ ਸੀ ਅਤੇ ਹੁਣ ਉਸਨੇ 20 ਸਾਲ ਦੀ ਉਮਰ ‘ਚ ਮਹਿਲਾ ਹਾੱਕੀ ਵਿਸ਼ਵ ਕੱਪ ਦਾ ਚਾਂਦੀ ਤਗਮਾ ਆਪਣੇ ਨਾਂਅ ਕਰ ਲਿਆ ਹੈ
ਅਲੀਨਾ 13 ਸਾਲ ਦੀ ਉਮਰ ‘ਚ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਲਈ ਅੰਤਰਰਾਸ਼ਟਰੀ ਮੈਦਾਨ ‘ਤੇ ਉੱਤਰੀ ਸੀ ਜਦੋਂ ਉਹ ਆਪਣੀ 18 ਸਾਲ ਦੀ ਉਮਰ ਤੋਂ ਦੋ ਹਫ਼ਤੇ ਘੱਟ ਸੀ ਤਾਂ ਉਸਨੇ 2016 ‘ਚ ਆਇਰਲੈਂਡ ਦੀ ਮਹਿਲਾ ਹਾੱਕੀ ਟੀਮ ਲਈ ਸੀਨੀਅਰ ਅੰਤਰਰਾਸ਼ਟਰੀ ਪੱਧਰ ‘ਤੇ ਸ਼ੁਰੂਆਤ ਕੀਤੀ ਸੀ ਅਤੇ ਹੁਣ 20 ਸਾਲ ਦੀ ਉਮਰ ‘ਚ ਉਹ ਹਾੱਕੀ ਮਹਿਲਾ ਵਿਸ਼ਵ ਕੱਪ ਦੀ ਚਾਂਦੀ ਤਗਮਾ ਜੇਤੂ ਬਣ ਗਈ ਹੈ
ਅਰਥ ਸ਼ਾਸਤਰ ਦੀ ਵਿਦਿਆਰਥਣ ਹੈ ਅਲੀਨਾ
16 ਸਾਲਾਂ ‘ਚ ਪਹਿਲੀ ਵਾਰ ਮਹਿਲਾ ਹਾੱਕੀ ਵਿਸ਼ਵ ਕੱਪ ਖੇਡ ਰਹੇ ਆਇਰਲੈਂਡ ਨੇ ਕਈ ਉਲਟਫੇਰ ਕਰਦਿਆਂ ਲੰਦਨ ‘ਚ ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾਬਣਾਈ ਜਿੱਥੇ ਟੀਮ ਨੂੰ ਪਿਛਲੀ ਚੈਂਪੀਅਨ ਹਾਲੈਂਡ ਤੋਂ 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
ਅਰਥ ਸ਼ਾਸਤਰ ਪੜ੍ਹ ਰਹੀ ਅਲੀਨਾ ਯੂਨੀਵਰਸਿਟੀ ਕਾੱਲੇਜ਼ ਡਬਲਿਨ ਕਲੱਬ ‘ਚ ਆਪਣੀ ਟੀਮ ਦੀ ਡਿਫੈਂਡਰ ਹੈ ਅਤੇ ਉਹ ਉਹਨਾਂ ਮਹਿਲਾ ਖਿਡਾਰਨਾਂ ‘ਚ ਸ਼ਾਮਲ ਹੈ ਜਿੰਨ੍ਹਾਂ ਆਪਣੇ ਦੇਸ਼ ਲਈ ਦੋ ਖੇਡਾਂ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਖੇਡਿਆ ਆਸਟਰੇਲੀਆ ਦੀ ਹਰਫ਼ਨਮੌਲਾ ਐਲਿਸ ਪੈਰੀ ਫੁੱਟਬਾਲ, ਨਿਊਜ਼ੀਲੈਂਡ ਦੀ ਕਪਤਾਨ ਸੂਜੀ ਬੇਟਸ ਬਾਸਕਿਟਬਾਲ ਅਤੇ ਹਰਫ਼ਨਮੌਲਾ ਸੂਫੀ ਡਿਵਾਇਨ ਹਾੱਕੀ ‘ਚ ਖੇਡ ਚੁੱਕੀ ਹੈ
ਅਲੀਨਾ ਨੇ ਦੋਵਾਂ ਖੇਡਾਂ ਨੂੰ ਮਿਲਾ ਕੇ 40 ਤੋਂ ਜ਼ਿਆਦਾ ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿੰਨ੍ਹਾਂ ਵਿੱਚ 40 ਮੈਚ ਤਾਂ ਕ੍ਰਿਕਟ ‘ਚ ਹੀ ਹਨ ਆਪਣੇ ਕਰੀਅਰ ਦੌਰਾਨ ਅਲੀਨਾ ਲੈੱਗ ਸਪਿੱਨਰ ਦੀ ਭੂਮਿਕਾ ਨਿਭਾਉਂਦੀ ਸੀ ਅਤੇ ਉਸਨੇ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ 2015 ‘ਚ ਆਸਟਰੇਲੀਆ ਵਿਰੁੱਧ ਟੀ20 ਮੈਚ ਦੇ ਤੌਰ ‘ਤੇ ਖੇਡਿਆ ਸੀ ਉਸਦਾ ਅਗਲਾ ਟੀਚਾ 2020 ਦੀਆਂ ਟੋਕੀਓ ਓਲੰਪਿਕ ‘ਚ ਖੇਡਣਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।