ਤਿੰਨ ਨੂੰ ਸੱਤ-ਸੱਤ ਸਾਲ ਦੀ ਸਜ਼ਾ
ਬਾੜਮੇਰ, ਏਜੰਸੀ
ਰਾਜਸਥਾਨ ‘ਚ ਬਾੜਮੇਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਮਾਸੂਮ ਬੱਚੀ ਨਾਲ ਦੁਰਾਚਾਰ ਤੇ ਕਤਲ ਦੇ ਦੋ ਦੋਸ਼ੀਆਂ ਫਾਂਸੀ ਦੀ ਸਜ਼ਾ ਤੇ ਤਿੰਨਾਂ ਨੂੰ ਸੱਤ-ਸੱਤ ਸਾਲਾਂ ਦੀ ਸਜ਼ਾ ਸੁਣਾਈ ਹੈ। ਅਨੁਸੂਚਿਤ ਜਾਤੀ ਜਨਜਾਤੀ ਤੇ ਪਾਸਕੋ ਮਾਮਲਿਆਂ ਦੀ ਅਦਾਲਤ ਦੇ ਜੱਜ ਵਮੀਤਾ ਸਿੰਘ ਨੇ ਸਾਲ 2013 ‘ਚ ਬਾੜਮੇਰ ਦੇ ਚੌਹਟਨ ਮਾਰਗ ਸਥਿਤ ਰੰਡਵਾ ਪਿੰਡ ਦੀ ਇੱਕ ਮਾਸੂਮ ਬੱਚੀ ਨਾਲ ਦੁਰਾਚਾਰ ਤੇ ਉਸ ਦਾ ਕਤਲ ਕਰਨ ਦੇ ਦੋਸ਼ੀਆਂ ਨੂੰ ਇਹ ਸਜ਼ਾ ਸੁਣਾਈ। ਬੱਚੀ ਦੀ ਲਾਸ਼ ਪਹਾੜੀਆਂ ‘ਚੋਂ ਬਰਾਮਦ ਕੀਤੀ ਗਈ ਸੀ।
ਪੁਲਿਸ ਮੁਖੀ ਰਾਹੁਲ ਬਾਰਹਟ ਦੀ ਟੀਮ ਨੇ ਇਸ ਦੁਰਾਚਾਰ ਦਾ ਪਰਦਾਫਾਸ਼ ਕਰਕੇ ਮੁੱਖ ਦੋਸ਼ੀ ਘੇਵਰ ਸਿੰਘ ਸਮੇਤ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜ ਸਾਲਾਂ ਬਾਅਦ ਇਸ ਮਾਮਲੇ ‘ਚ ਜੱਜ ਨੇ ਮੁੱਖ ਦੋ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਤੇ ਤਿੰਨ ਹੋਰਨਾਂ ਨੂੰ ਸੱਤ-ਸੱਤ ਸਾਲਾਂ ਦੀ ਸਜ਼ਾ ਸੁਣਾਈ। ਜ਼ਿਲ੍ਹੇ ‘ਚ ਇਹ ਪਹਿਲਾ ਮੌਕਾ ਹੈ ਜਦੋਂ ਦੁਰਾਚਾਰ ਦੇ ਕਿਸੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਪੀੜਤ ਪਰਿਵਾਰ ਵੱਲੋਂ ਵਕੀਲ ਕਰਨਾਰਾਮ ਚੌਧਰੀ ਨੇ ਪੈਰਵੀ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।