ਹਾਦਸਾ ਰਾਤ ਕਰੀਬ 12:30 ਦੇ ਲਗਭਗ ਹੋਇਆ
ਹਾਦਸੇ ‘ਚ ਚਾਰ ਨੌਜਵਾਨਾਂ ਸਮੇਤ ਇਕ ਕੁੱਤੇ ਦੀ ਵੀ ਮੌਤ
ਜੈਪੁਰ, ਏਜੰਸੀ
ਰਾਜਸਥਾਨ ਦੇ ਜੈਪੁਰ ਨੇੜੇ ਨਰੇਨਾ ‘ਚ ਕੱਲ ਦੇਰ ਰਾਤ ਤੇਜ਼ ਰਫਤਾਰ ਕਾਰ ਖੜੇ ਟਰਾਲੇ ‘ਚ ਵੱਜ ਗਈ ਜਿਸ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਗੰਭੀਰ ‘ਚ ਜਖਮੀ ਹੋ ਗਿਆ। ਹਾਦਸੇ ‘ਚ ਜਖਮੀ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ‘ਚ ਚਾਰ ਵਿਅਕਤੀ ਸਮੇਤ ਉਨ੍ਹਾਂ ਨਾਲ ਕਾਰ ‘ਚ ਹੀ ਸਵਾਰ ਕੁੱਤੇ ਦੀ ਵੀ ਮੌਤ ਹੋ ਗਈ।
ਹਾਦਸਾ ਇਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ ਅਤੇ ਉਸਦਾ ਅਗਲਾ ਹਿੱਸਾ ਬੇਕਾਰ ਹੋ ਗਿਆ। ਪੁਲਿਸ ਅਨੁਸਾਰ ਹਾਦਸਾ ਦੇਰ ਰਾਤ ਲਗਭਗ 12:30 ਵਜੇ ਨਰੈਨਾ ਰੂਪਨਗੜ ਰਾਜਮਾਰਗ ‘ਤੇ ਹੋਇਆ ਜਿੱਥੇ ਤੇਜ਼ ਰਫਤਾਰ ਇਕ ਕਾਰ ਜਿੱਥੇ ਖੜੇ ਟਰਾਲੇ ‘ਚ ਵੱਜ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਅਧਿਕਾਰੀ ਨਾਰਾਇਣ ਸਿੰਘ ਨਾਲ ਮੌਕੇ ‘ਤੇ ਪਹੁੰਚੇ ਅਤੇ ਕਾਰ ਫਸੇ ਲੋਕਾਂ ਨੂੰ ਜੱਦੋ-ਜਹਿਦ ਕਰਕੇ ਬਾਹਰ ਕੱਢਿਆ।
ਪੁਲਿਸ ਅਨੁਸਾਰ ਮ੍ਰਿਤਕਾਂ ਅਤੇ ਜਖਮੀ ਸਾਰੇ ਜੈਪੁਰ ਦੇ ਨਿਵਾਸੀ ਹਨ ਤੇ ਉਨ੍ਹਾ ਦੀ ਉਮਰ 20 ਤੋਂ 24 ਸਾਲ ਦੀ ਹੈ। ਹਾਦਸੇ ‘ਚ ਸਾਗਰ, ਚਿੰਕੂ, ਰਿਤੇਸ਼ ਅੰਕਿਤ ਅਤੇ ਬੰਟੀ ਦੱਸਿਆ ਜਾ ਰਿਹਾ ਹੈ। ਹਾਦਸੇ ‘ਚ ਸਾਰੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ‘ਚ ਰਖਵਾਈਆਂ ਗਈਆਂ ਹਨ ਜਿੱਥੇ ਅੱਜ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਜਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।