ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦਾ ਕਰ ਰਹੇ ਨੇ ਯਤਨ
ਮੁਬੰਈ (ਏਜੰਸੀ)। ਮਸ਼ਹੂਰ ਅਦਾਕਾਰਾ ਸਿਮਤਾ ਪਾਟਿਲ ਅਤੇ ਮੰਨੇ ਪ੍ਰਮੰਨੇ ਅਦਾਕਾਰ ਅਤੇ ਕਾਂਗਰਸ ਨੇਤਾ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ 12 ਸਾਲ ਦੀ ਉਮਰ ‘ਚ ਹੀ ਡਰੱਗਜ਼ ਦੇ ਆਦੀ ਹੋ ਗਏ ਸਨ। ਇਸ ਤੋਂ ਛੁਟਕਾਰਾ ਪਾਉਣ ਲਈ ਉਨ੍ਹਾਂ ਨੂੰ ਦੋ ਵਾਰ ਰਿਹੈਬ ਸੈਂਟਰ ਭੇਜਿਆ ਗਿਆ ਸੀ ਅਤੇ ਅੱਜ ਉਹ ਇਸ ਆਦਤ ਤੋਂ ਪੂਰੀ ਤਰ੍ਹਾਂ ਮੁਕਤੀ ਪਾ ਚੁੱਕੇ ਹਨ। ਡਰੱਗਜ਼ ਦੇ ਆਦੀ ਹੋਣ ਕਾਰਨ ਉਹ ਆਪਣੇ ਅੰਦਰ ਦੇ ਗੁੱਸੇ ਨੂੰ ਦੱਸਦੇ ਹਨ। ਇਹ ਗੁੱਸਾ ਆਪਣੀ ਮਾਂ ਨਾਲ ਨਾ ਮਿਲ ਸਕਣ ਦੇ ਦੁੱਖ ਅਤੇ ਪਿਤਾ ਦੀ ਵੱਧਦੀ ਦੂਰੀ ਦਾ ਕਾਰਨ ਸੀ। ਪ੍ਰਤੀਕ ਬੱਬਰ ਨੇ ਸਾਲ 2008 ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਜਾਨੇ ਤੂੰ ਯਾ ਜਾਨੇ ਨਾ’ ਤੋਂ ਕੀਤੀ ਸੀ। ਇਹ ਫਿਲਮ ਆਮਿਰ ਖਾਨ ਨੇ ਪ੍ਰਡਿਊਸ ਕੀਤੀ ਸੀ। ਇਸ ਤੋਂ ਬਾਅਦ ਉਹ ਆਮਿਰ ਖਾਨ ਦੀ ਇਕ ਹੋਰ ਫਿਲਮ ‘ਧੋਬੀ ਘਾਟ’ ‘ਚ ਵੀ ਨਜ਼ਰ ਆਏ ਸਨ। ਪ੍ਰਤੀਕ ਬੱਬਰ ਹੁਣ ਨਿਰਦੇਸ਼ਕ ਅਨੁਭਵ ਸਿਨਹਾ ਦੀ ਫਿਲਮ ‘ਮੁਲਕ’ ‘ਚ ਨਜ਼ਰ ਆਏ।
ਇਸ ਫਿਲਮ ਦੇ ਪ੍ਰਮੋਸ਼ਨ ਦੌਰਾਨ ਪ੍ਰਤੀਕ ਬੱਬਰ ਨੇ ਕਿਹਾ ਕਿ ”ਮੈਂ ਮਰਨ ਦੀ ਕਗਾਰ ‘ਤੇ ਸੀ, ਡਰੱਗਜ਼ ਐਡੀਕਸ਼ਨ ਨੇ ਮੈਨੂੰ ਲਗਭਗ ਮਾਰ ਹੀ ਦਿੱਤਾ ਸੀ, ਮੇਰੀ ਨਾਨੀ ਜੋ ਮੇਰੀ ਮਾਂ ਵਰਗੀ ਸੀ, ਉਨ੍ਹਾਂ ਦੀ ਇਸ ਚਿੰਤਾ ‘ਚ ਮੌਤ ਹੋ ਗਈ ਅਤੇ ਮੈਂ ਡਰੱਗ ਐਡੀਕਟਿਡ ਹਾਂ। ਉਨ੍ਹਾਂ ਦੀ ਮਾਂ ਨਾਲ ਮੈਨੂੰ ਗਹਿਰਾ ਸਦਮਾ ਲੱਗਿਆ। ਮੇਰੀ ਨਾਨੀ ਅਤੇ ਨਾਨਾ ਦੋਵਾਂ ਨੇ ਮੈਨੂੰ ਬਚਪਨ ਤੋਂ ਵੱਡਾ ਕੀਤਾ ਸੀ। ਅੱਜ ਮੇਰੇ ਦੋਸਤ ਹਨ, ਮੇਰੇ ਪਿਤਾ ਹਨ, ਮੇਰੇ ਭਰਾ ਹਨ ਪਰ ਉਹ ਦੋਵੇਂ ਨਹੀਂ ਹਨ। ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਹੈ, ਉਨ੍ਹਾਂ ਦੇ ਮਰਦੇ ਦਮ ਤੱਕ ਕਦੇ ਡਰੱਗਜ਼ ਨੂੰ ਹੱਥ ਨਹੀਂ ਲਵਾਂਗਾ।”
ਮੇਰੇ ਸੰਘਰਸ਼ ਦੀ ਕਹਾਣੀ 12 ਸਾਲ ਦੀ ਉਮਰ ਤੋਂ ਸ਼ੁਰੂ ਹੋਈ ਸੀ
ਪ੍ਰਤੀਕ ਬੱਬਰ ਨੇ ਅੱਗੇ ਕਿਹਾ, ”ਡਰੱਗਜ਼ ਨਾਲ ਮੇਰੇ ਸੰਘਰਸ਼ ਦੀ ਕਹਾਣੀ 12 ਸਾਲ ਦੀ ਉਮਰ ਤੋਂ ਸ਼ੁਰੂ ਹੋਈ ਸੀ। ਮੇਰੇ ਦਿਮਾਗ ‘ਚ ਆਵਾਜ਼ ਗੁੰਜਦੀ ਸੀ ਕਿ ਮੇਰੀ ਮਾਂ ਕੌਣ ਸੀ, ਹੋਵੇਗੀ ਬਹੁਤ ਕਾਮਯਾਬ ਪਰ ਮੇਰੇ ਨਾਲ ਕਿਉਂ ਨਹੀਂ ਹੈ, ਕਿਉਂ ਮੈਂ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਹਾਂ? ਕਿਉਂ ਮੇਰੇ ਪਿਤਾ ਮੇਰੇ ਨਾਲ ਨਹੀਂ ਰਹਿੰਦੇ? ਕਿਉਂ ਉਨ੍ਹਾਂ ਕੋਲ ਮੇਰੇ ਲਈ ਸਮਾਂ ਨਹੀਂ ਹੈ? ਪਿਤਾ ਜੀ ਮਿਲਣ ਆਉਂਦੇ ਸਨ ਪਰ ਮੇਰੇ ਨਾਲ ਨਹੀਂ ਰਹਿੰਦੇ ਸਨ। ਮੇਰੇ ਪਿਤਾ ਮੇਰੇ ਹੀਰੋ ਪਰ ਉਹ ਇਕ ਅਦਾਕਾਰ ਹੋਣ ਦੇ ਨਾਲ-ਨਾਲ ਨੇਤਾ ਵੀ ਸਨ, ਜਿਸ ਕਾਰਨ ਉਹ ਹਮੇਸ਼ਾ ਬਿਜ਼ੀ ਰਹਿੰਦੇ ਸਨ।” ਇਸ ਦੌਰਾਨ ਉਹਨਾਂ ਦੇਸ਼ ਦੇ ਹਰ ਨੌਜਵਾਨ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪਰੇਰਿਤ ਕੀਤਾ। ਉਹ ਚਾਹੁੰਦੇ ਹਨ ਕਿ ਕੋਈ ਵੀ ਦੇਸ਼ ਦਾ ਨੌਜਵਾਨ ਨਸ਼ੇ ਦੇ ਹੱਥੋਂ ਮੌਤ ਦੇ ਮੂੰਹ ਨਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।