ਮੀਡੀਆ ਕਹਿੰਦਾ ਸੀ ਗੁੰਡੇ, ਸੇਵਾਦਾਰ ਬਚਾਉਣ ਜਾਨਾਂ

DERA SACHA SAUDA, GHAZIABAD BULIDING COLLAPSE, MISSION HUMANITY, SAINT DR. MSG, TOPNEWS, WELFARE WORKS

ਮਿਸ਼ਨ ਇਨਸਾਨੀਅਤ : ਸ਼ਾਹਬੇਰੀ ਤੋਂ ਬਾਅਦ ਹੁਣ ਗਾਜ਼ੀਆਬਾਦ ਦੇ ਮਸੂਰੀ ‘ਚ ਡਿੱਗੀ ਇਮਾਰਤ ਦੇ ਮਲਬੇ ‘ਚੋਂ ਜ਼ਿੰਦਗੀਆਂ ਬਚਾਉਣ ‘ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ | Dera Sacha Sauda

  • ਮੀਡੀਆ ਵੱਲੋਂ ਕੀਤੇ ਗਏ ਕੂੜ ਪ੍ਰਚਾਰ ‘ਤੇ ਕਰਾਰੀ ਚਪੇੜ ਹਨ ਇਹ ਤਸਵੀਰਾਂ | Dera Sacha Sauda

ਗਾਜ਼ੀਆਬਾਦ, (ਸੱਚ ਕਹੂੰ ਨਿਊਜ਼/ਰਵਿੰਦਰ ਸਿੰਘ)। ਮਾਨਵਤਾ ਦੇ ਪ੍ਰਬਲ ਪਹਿਰੇਦਾਰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ‘ਗੁੰਡਾ’ ਕਹਿ ਕੇ ਸੰਬੋਧਨ ਕਰਨ ਵਾਲੀ ਮੀਡੀਆ (ਸੱਚ ਕਹੂੰ ਨਹੀਂ) ਅੱਜ ਇਨ੍ਹਾਂ ਤਸਵੀਰਾਂ ਨੂੰ ਅੱਖਾਂ ਪਾੜ-ਪਾੜ ਕੇ ਚੰਗੀ ਤਰ੍ਹਾਂ ਵੇਖ ਲਵੇ। ਇਹ ਉਹੀ ਇਨਸਾਨੀਅਤ ਦੇ ਸੱਚੇ ਸਿਪਾਹੀ ਹਨ, ਜਿਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਮੀਡੀਆ ਚੈਨਲਾਂ ਨੇ ‘ਗੁੰਡਾ’ ਜਿਹੇ ਅਸੱਭਿਆ ਸ਼ਬਦਾਂ ਦੀ ਵਰਤੋਂ ਕਰਕੇ ਕੂੜ ਪ੍ਰਚਾਰ ‘ਚ ਪੂਰੀ ਤਾਕਤ ਲਾ ਦਿੱਤੀ ਸੀ। ਮੀਡੀਆ ਵੱਲੋਂ ਇੰਨੇ ਵੱਡੇ ਪੱਧਰ ‘ਤੇ ਝੂਠਾ ਕੂੜ ਪ੍ਰਚਾਰ ਕਰਕੇ ਦੁਨੀਆ ‘ਚ ਬਦਨਾਮ ਕੀਤੇ ਜਾਣ ਦੇ ਬਾਵਜੂਦ ਡੇਰਾ ਸੱਚਾ ਸੌਦਾ ਦੇ ਇਨ੍ਹਾਂ ਸੇਵਾਦਾਰਾਂ (ਗੁੰਡਿਆਂ) ਨੇ ਅੱਜ ਵੀ ਆਪਣੇ ਅਸਲ ਕਾਰਜ ਮਾਨਵਤਾ ਭਲਾਈ ਕਾਰਜਾਂ ਨੂੰ ਨਹੀਂ ਛੱਡਿਆ ਹੈ।

ਹੁਣ ਕੁਝ ਦਿਨ ਪਹਿਲਾਂ ਗ੍ਰੇਟਰ ਨੋਇਡਾ ਦੇ ਸ਼ਾਹਬੇਰੀ ‘ਚ ਡਿੱਗੀਆਂ ਦੋ ਇਮਾਰਤਾਂ ਦੇ ਮਲਬੇ ‘ਚੋਂ ਜ਼ਿੰਦਗੀਆਂ ਬਚਾਉਣ ‘ਚ ਦਿਨ-ਰਾਤ ਪੂਰੀ ਤਾਕਤ ਲਾਉਣ ਤੋਂ ਬਾਅਦ ਹੁਣ ਇਨਸਾਨੀਅਤ ਦੇ ਇਨ੍ਹਾਂ ਸਿਪਾਹੀਆਂ ਦੀ ਫੌਜ ਕੱਲ੍ਹ ਤੋਂ ਹੀ ਗਾਜ਼ੀਆਬਾਦ ਦੇ ਮਸੂਰੀ ਆ ਪਹੁੰਚੀ ਹੈ ਅਤੇ ਜੁਟ ਗਈ ਹੈ। ਆਪਣੇ ਉਸੇ ਇਨਸਾਨੀਅਤ ਦੇ ਧਰਮ ਨੂੰ ਪੂਰੀ ਤਰ੍ਹਾਂ ਨਿਭਾਉਣ ਲਈ ਜਿਸਦੀ ਪ੍ਰੇਰਨਾ ਉਨ੍ਹਾਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ

ਐਤਵਾਰ ਦੁਪਹਿਰ ਮਸੂਰੀ ‘ਚ ਇਮਾਰਤ ਡਿੱਗਣ ਦੇ ਸਿਰਫ ਅੱਧਾ ਘੰਟੇ ਅੰਦਰ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰਾਂ ਨੇ ਘਟਨਾ ਸਥਾਨ ‘ਤੇ ਹੀ ਬਚਾਅ ਅਤੇ ਰਾਹਤ ਕਾਰਜਾਂ ਦਾ ਮੋਰਚਾ ਸੰਭਾਲ ਲਿਆ ਸੀ ਜੋ ਐਤਵਾਰ ਪੂਰੀ ਰਾਤ ਅਤੇ ਸੋਮਵਾਰ ਦਿਨ ਭਰ ਜਾਰੀ ਰਿਹਾ ਨਾ ਭੁੱਖ, ਪਿਆਸ ਦੀ ਚਿੰਤਾ ਅਤੇ ਨਾ ਕੋਈ ਖੁਦਗਰਜੀ, ਦਿਲ ‘ਚ ਜੋਸ਼ ਹੈ, ਜਜਬਾ ਹੈ ਅਤੇ ਜਨੂੰਨ ਹੈ ਤਾਂ ਸਿਰਫ ਇੱਕ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਜਾਨ ਬਚਾ ਸਕੇ।

ਰਾਹਤ ਅਤੇ ਬਚਾਅ ਕਾਰਜਾਂ ‘ਚ ਬਿਨਾ ਕਿਸੇ ਖੁਦਗਰਜ਼ੀ ਦੇ ਕਰ ਰਹੇ ਡੇਰੇ ਦੇ ਸੇਵਾਦਾਰ ਪ੍ਰਸ਼ਾਸਨ ਦੀ ਮੱਦਦ | Dera Sacha Sauda

ਮਲਬਾ ਹਟਾਉਣ ‘ਚ ਦਿਨ-ਰਾਤ ਉਹ ਇਸ ਉਮੀਦ ਨਾਲ ਜੁਟੇ ਹਨ ਕਿ ਕਿਤੇ ਮਲਬੇ ‘ਚੋਂ ਕੋਈ ਹੋਰ ਜ਼ਿੰਦਗੀ ਨਾ ਸਿਸਕ ਰਹੀ ਹੋਵੇ ਖਬਰ ਲਿਖੇ ਜਾਣ ਤੱਕ ਦੋ ਵਿਅਕਤੀਆਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਸੇਵਾਦਾਰ ਦਿਨ ਭਰ ਗੈਸ ਵੈਲਡਿੰਗ ਤੋਂ ਸਰੀਏ ਆਦਿ ਕੱਟ-ਕੱਟ ਕੇ ਅਤੇ ਲੈਂਟਰ ਤੋੜ ਕੇ ਮਲਬਾ ਹਟਾਉਣ ‘ਚ ਜੁਟੇ ਰਹੇ ਮਲਬੇ ‘ਚ ਹਾਲੇ ਇੱਕ ਹੋਰ ਵਿਅਕਤੀ ਦੇ ਦੱਬੇ ਹੋਣ ਦਾ ਖਦਸ਼ਾ ਹੈ। ਮਲਬੇ ‘ਚੋਂ ਜ਼ਿੰਦਗੀ ਬਚਾਉਣ ਦੇ ਸੇਵਾ ਕਾਰਜ ‘ਚ ਬਲਾਕ ਗਾਜ਼ੀਆਬਾਦ, ਨਵਾਂ ਗਾਜ਼ੀਆਬਾਦ, ਸਾਹਿਬਾਬਾਦ, ਨੋਇਡਾ ਅਤੇ ਦਾਦਰੀ ਦੇ ਸੈਂਕੜੇ ਸੇਵਾਦਾਰ ਜੀ-ਜਾਨ ਨਾਲ ਜੁਟੇ ਹਨ।

ਐਨਡੀਆਰਐਙ ਦੀ ਟੀਮ ਦੇ ਨਾਲ ਮਲਬਾ ਹਟਾਉਣ ‘ਚ ਜੁਟੇ ਡੇਰਾ ਸੱਚਾ ਸੌਦਾ ਦੇ ਡਾ. ਮਦਨ ਲਾਲ ਇੰਸਾਂ, ਸੁਰਿੰਦਰ ਦੀਵਾਨ ਇੰਸਾਂ, ਜਤਿੰਦਰ ਕਸਾਨਾ ਇੰਸਾਂ, ਦਿਨਕਰ ਇੰਸਾਂ, ਰਕਮ ਕਸਾਨਾ ਇੰਸਾਂ, ਧਰਮਪਾਲ ਚੌਹਾਨ ਇੰਸਾਂ, ਅੱਤਰ ਸਿੰਘ ਇੰਸਾਂ, ਅਨਿਲ ਚੌਧਰੀ ਇੰਸਾਂ, ਟੇਕਰਾਮ ਨਾਗਰ ਇੰਸਾਂ, ਪ੍ਰਮੋਦ ਇੰਸਾਂ, ਸਿਓਰਾਜ ਨਾਗਰ ਇੰਸਾਂ, ਬਾਬੂ ਰਾਮ ਇੰਸਾਂ, ਵਿਸ਼ਣੂ ਦਿਆਲ ਇੰਸਾਂ, ਰਾਧਾਕ੍ਰਿਸ਼ਨ ਇੰਸਾਂ, ਦਿਨੇਸ਼ ਇੰਸਾਂ, ਧਰਮੇਂਦਰ ਇੰਸਾਂ, ਵਿਜੈ ਇੰਸਾਂ, ਭਰਤ ਇੰਸਾਂ, ਕਪਿਲ ਇੰਸਾਂ, ਗਜਰਾਜ ਇੰਸਾਂ, ਵਿਨੋਦ ਇੰਸਾਂ, ਸਿਵਾ ਇੰਸਾਂ ਸਮੇਤ ਸੈਂਕੜੇ ਸੇਵਾਦਾਰ ਮਲਬੇ ਦੇ ਢੇਰ ‘ਚ ਜ਼ਿੰਦਗੀ ਦੀ ਤਲਾਸ਼ ‘ਚ ਜੁਟੇ ਹਨ।

ਪਿੱਲਰ ‘ਚ ਦਰਾਰ ਵੇਖ ਸਵੇਰੇ ਹੀ ਦੱਸ ਦਿੱਤਾ ਸੀ ਠੇਕੇਦਾਰ ਨੂੰ | Dera Sacha Sauda

ਮਸੂਰੀ ਇਮਾਰਤ ਹਾਦਸੇ ‘ਚ ਮ੍ਰਿਤਕਾਂ ਦੀ ਜਾਨ ਬਚਾਈ ਜਾ ਸਕਦੀ ਸੀ। ਜ਼ਖ਼ਮੀ ਮਹਿਲਾ ਸ਼ੀਲਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੇ ਇਮਾਰਤ ਦੇ ਇੱਕ ਪਿੱਲਰ ‘ਚ ਬਹੁਤ ਵੱਡੀ ਦਰਾਰ ਵੇਖੀ ਸੀ। ਇਸ ਬਾਰੇ ਠੇਕੇਦਾਰ ਨੂੰ ਦੱਸ ਵੀ ਦਿੱਤਾ ਸੀ ਪਰ ਠੇਕੇਦਾਰ ਨਹੀਂ ਮੰਨਿਆ ਅਤੇ ਜਬਰਨ ਕੰਮ ਸ਼ੁਰੂ ਕਰਵਾ ਦਿੱਤਾ।

ਪੁਲਿਸ ਸਿਕੰਜੇ ‘ਚ ਬਿਲਡਰ, ਸਾਰੀਆਂ ਉਸਾਰੀ ਅਧੀਨ ਇਮਾਰਤਾਂ ਹੋਣਗੀਆਂ ਸੀਲ | Dera Sacha Sauda

ਗਾਜ਼ੀਆਬਾਦ ਦੇ ਮਸੂਰੀ ਇਮਾਰਤ ਹਾਦਸੇ ਤੋਂ ਸਬਕ ਲੈਂਦਿਆਂ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਿੱਥੇ ਡੀਐਸਏ ਬਿਲਡਵਾਲ ਕੰਪਨੀ ਦੇ ਮੁਲਜ਼ਮ ਬਿਲਡਰ ਦਿਨੇਸ਼ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਇਸ ਦੇ ਨਾਲ ਹੀ ਜ਼ਿਲ੍ਹਾ ਅਧਿਕਾਰੀ ਅਤੇ ਗਾਜ਼ੀਆਬਾਦ ਵਿਕਾਸ ਅਥਾਰਟੀ (ਜੀਡੀਏ) ਉਪ ਪ੍ਰਧਾਨ ਰਿਤੂ ਮਹੇਸ਼ਵਰੀ ਨੇ ਗਾਜ਼ੀਆਬਾਦ ਇਲਾਕੇ ‘ਚ ਸਾਰੀਆਂ ਨਜਾਇਜ਼ ਇਮਾਰਤਾਂ ਅਤੇ ਉਸਾਰੀ ਅਧੀਨ ਇਮਾਰਤਾਂ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰਨ ਦਾ ਆਦੇਸ਼ ਦਿੱਤੇ ਹਨ। ਸੋਮਵਾਰ ਨੂੰ ਹੀ ਜੀਡੀਏ ਦ ਜੋਨ 3,4,5,6,7 ਅਤੇ 8 ‘ਚ ਟੀਮਾਂ ਨਜਾਇਜ਼ ਇਮਾਰਤਾਂ ਦੇ ਸਰਵੇ ਅਤੇ ਉਨ੍ਹਾਂ ਨੂੰ ਸੀਲ ਕਰਨ ਪਹੁੰਚੀਆਂ।

ਡੇਰਾ ਸ਼ਰਧਾਲੂਆਂ ਤੋਂ ਸਿੱਖਿਆ ਲੈ ਕੇ ਅੱਗੇ ਆਉਣ ਆਮ ਲੋਕ | Dera Sacha Sauda

ਡੇਰਾ ਸੱਚਾ ਸੌਦਾ ਦੇ ਇਹ ਸੇਵਾਦਾਰ ਜਿਸ ਤਰ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ‘ਚ ਜੀ ਜਾਨ ਨਾਲ ਜੁਟੇ ਹਨ, ਵਾਕਈ ਸ਼ਲਾਘਾਯੋਗ ਹੈ। ਡੇਰਾ ਸੇਵਾਦਾਰਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਹੋਰ ਲੋਕਾਂ ਨੂੰ ਵੀ ਡੇਰਾ ਸ਼ਰਧਾਲੂਆਂ ਤੋਂ ਸਿੱਖਿਆ ਲੈਂਦਿਆਂ ਅੱਗੇ ਆਉਣਾ ਚਾਹੀਦਾ ਹੈ ਅਤੇ ਲੋਕਾਂ ਦੀ ਜਾਨ ਬਚਾਉਣ ‘ਚ ਮੱਦਦ ਕਰਨੀ ਚਾਹੀਦੀ ਹੈ। ਪੀ.ਕੇ. ਸ੍ਰੀਵਾਸਤਵ, ਕਮਾਂਡੈਂਟ 8ਵੀਂ ਬਟਾਲੀਅਨ, ਐਨਡੀਆਰਐਫ

ਸੱਤ ਵਿਅਕਤੀਆਂ ਨੂੰ ਜ਼ਿੰਦਾ ਕੱਢਿਆ | Dera Sacha Sauda

ਗਾਜ਼ੀਆਬਾਦ ਦੇ ਮਸੂਰੀ ਹਾਦਸੇ ‘ਚ ਬਚਾਅ ਅਤੇ ਰਾਹਤ ਕਾਰਜ ਦੌਰਾਨ ਅੱਜ ਮਲਬੇ ਚੋਂ ਇੱਕ ਹੋਰ 7 ਸਾਲਾ ਮਾਸੂਮ ਸਾਗਰ ਦੀ ਲਾਸ਼ ਕੱਢੀ ਗਈ। ਹੁਣ ਮ੍ਰਿਤਕਾਂ ਦੀ ਗਿਣਤੀ ਵੱਧ ਕੇ 2 ਹੋ ਗਈ ਹੈ। ਐਤਵਾਰ ਨੂੰ 24 ਸਾਲਾ ਰਾਜੇਸ਼ ਦੀ ਲਾਸ਼ ਕੱਢੀ ਗਈ ਸੀ। ਇਸ ਦੌਰਾਨ ਡੇਰਾ ਸ਼ਰਧਾਲੂਆਂ ਨੇ ਮਲਬੇ ‘ਚੋਂ ਕਈ ਜ਼ਖ਼ਮੀਆਂ ਨੂੰ ਕੱਢਿਆ ਸੀ ਜੋ ਹੁਣ ਦਿੱਲੀ ਅਤੇ ਗਾਜ਼ੀਆਬਾਦ ਦੇ ਵੱਖ-ਵੱਖ ਹਸਪਤਾਲਾਂ ‘ਚ ਜ਼ਿੰਦਗੀ ਅਤੇ ਮੌਤ ਦਰਮਿਆਨ ਲੜ ਰਹੇ ਹਨ।