ਪੰਜਾਬ ਦੇ ਧਨਵੀਰ ਦਾ ਗੋਲਾ ਸੁੱਟਣ ‘ਚ ਰਿਕਾਰਡ

ਪਹਿਲੀ ਹੀ ਥ੍ਰੋ ‘ਚ 19.66 ਮੀਟਰ ਤੱਕ ਗੋਲਾ ਸੁੱਟ ਕੇ ਨਵਤੇਜਦੀਪ ਸਿੰਘ ਦੇ 2011 ‘ਚ 19.34 ਮੀਟਰ ਦੇ ਰਿਕਾਰਡ ਨੂੰ ਤੋੜ ਦਿੱਤਾ | Dhanveer

ਵੜੋਦਰਾ (ਏਜੰਸੀ)। ਪੰਜਾਬ ਦੇ ਧਨਵੀਰ (Dhanveer) ਸਿੰਘ ਨੇ 15ਵੀਂ ਰਾਸ਼ਟਰੀ ਯੂਥ ਅਥਲੈਟਿਕਸ ਚੈਂਪਿਅਨਸ਼ਿਪ ਦੇ ਆਖ਼ਰੀ ਦਿਨ ਪੁਰਸ਼ ਗੋਲਾ ਸੁੱਟਣ ਈਵੇਂਟ ‘ਚ ਨਵਾਂ ਮੀਟ ਰਿਕਾਰਡ ਕਾਇਮ ਕਰ ਦਿੱਤਾ ਕੇਰਲ ਦੀ ਵਿਸ਼ਣੂ ਪ੍ਰਿਆ ਨੇ ਮਹਿਲਾਵਾਂ ਦੀ 400 ਮੀਟਰ ਅੜਿੱਕਾ ਦੌੜ ‘ਚ ਨਵਾਂ ਮੀਟ ਰਿਕਾਰਡ ਬਣਾਇਆ ਧਨਵੀਰ ਨੇ ਆਪਣੀ ਪਹਿਲੀ ਹੀ ਥ੍ਰੋ ‘ਚ 19.66 ਮੀਟਰ ਤੱਕ ਗੋਲਾ ਸੁੱਟ ਕੇ ਨਵਤੇਜਦੀਪ ਸਿੰਘ ਦੇ 2011 ‘ਚ 19.34 ਮੀਟਰ ਦੇ ਰਿਕਾਰਡ ਨੂੰ ਤੋੜ ਦਿੱਤਾ ਉਸਨੇ ਆਪਣੀ ਪੰਜਵੀਂ ਥ੍ਰੋ ‘ਚ 19.69 ਮੀਟਰ ਨਾਲ ਨਵਾਂ ਮੀਟ ਰਿਕਾਰਡ ਕਾਇਮ ਕਰ ਦਿੱਤਾ ਉਸਨੇ ਚਾਰ ਵਾਰ 19 ਮੀਟਰ ਦੀ ਦੂਰੀ ਪਾਰ ਕੀਤੀ ਧਲਵੀਰ ਨੂੰ ਸਰਵਸ੍ਰੇਸ਼ਠ ਅਥਲੀਟ ਦਾ ਪੁਰਸਕਾਰ ਵੀ ਮਿਲਿਆ ਉੱਤਰਾਖੰਡ ਦੇ ਆਦਿਸ਼ ਅਤੇ ਅਨਿਕੇਤ ਨੇ ਚਾਂਦੀ ਅਤੇ ਕਾਂਸੀ ਤਗਮਾ ਹਾਸਲ ਕੀਤਾ। (Dhanveer)

ਕੇਰਲ ਦੀ 17 ਸਾਲਾ ਵਿਸ਼ਣੂ ਨੇ 62.52 ਸੈਕਿੰਡ ‘ਚ ਸੋਨ ਤਗਮਾ ਜਿੱਤਿਆ ਅਤੇ 62.58 ਸੈਕਿੰਡ ਦੇ ਪਿਛਲੇ ਰਿਕਾਰਡ ਨੂੰ ਤੋੜਿਆ ਕੇਰਲ ਦੀ ਐਨਸੀ ਸੋਜ਼ਾਨ ਨੇ 24.91 ਸੈਕਿੰਡ ਦਾ ਸਮਾਂ ਲੈ ਕੇ 200 ਮੀਟਰ ਦੌੜ ਜਿੱਤੀ ਅਤੇ ਉਹ ਦੁਤੀ ਚੰਦ ਦਾ 24.49 ਸੈਕਿੰਡ ਦਾ ਰਿਕਾਰਡ ਤੋੜਣ ਤੋਂ ਮਾਮੂਲੀ ਫ਼ਰਕ ਨਾਲ ਖੁੰਝ ਗਈ ਮਹਿਲਾਵਾਂ ‘ਚ 100 ਮੀਟਰ ਅੜਿੱਕਾ ਦੌੜ ਦੀ ਸੋਨ ਤਗਮਾ ਜੇਤੂ ਅਪਰਨਾ ਰਾਏ ਨੂੰ ਸਰਵਸ੍ਰੇਸ਼ਠ ਮਹਿਲਾ ਅਥਲੀਟ ਦਾ ਪੁਰਸਕਾਰ ਮਿਲਿਆ ਹਰਿਆਣਾ ਨੇ 165 ਅੰਕਾਂ ਨਾਲ ਓਵਰਆੱਲ ਚੈਂਪਿਅਨਸ਼ਿਪ ਜਿੱਤੀ ਜਦੋਂਕਿ ਕੇਰਲ 150 ਅੰਕਾਂ ਨਾਲ ਦੂਸਰੇ ਸਥਾਨ ‘ਤੇ ਰਿਹਾ।