ਸ਼ਾਰਟਲਿਸਟ ਖਿਡਾਰੀਆਂ ਨੂੰ 1.2 ਲੱਖ ਰੁਪਏ ਸਾਲਾਨਾ | Sports Authority
ਨਵੀਂ ਦਿੱਨੀ (ਏਜੰਸੀ)। ਖੇਡਾਂ ਅਤੇ ਖਿਡਾਰੀਆਂ ਨੂੰ ਅੱਗੇ ਲਿਆਉਣ ਦੀ ਸਰਕਾਰ ਦੀ ਮਹੱਤਵਪੂਰਨ ਯੋਜਨਾ ਖੇਡੋ ਇੰਡੀਆ ਦੇ ਤਹਿਤ 18 ਖੇਡਾਂ ਤੋਂ 734 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ ਜਿੰਨ੍ਹਾਂ ਨੂੰ ਸਕਾੱਲਰਸ਼ਿੱਪ ਦਿੱਤੀ ਜਾਵੇਗੀ ਭਾਰਤੀ ਖੇਡ ਅਥਾਰਟੀ (ਸਾਈ) ਨੇ ਖੇਡੋ ਇੰਡੀਆ ਸਕੂਲ ਖੇਡਾਂ ਦੀ ਸਫ਼ਲਤਾ ਤੋਂ ਬਾਅਦ ਖੇਡਾਂ ਦੇ ਵਿਕਾਸ ਨੂੰ ਪਹਿਲ ਦਿੰਦੇ ਹੋਏ ਇੱਕ ਵੱਡਾ ਫੈਸਲਾ ਕੀਤਾ ਹੈ ਅਤੇ ਖੇਡੋ ਇੰਡੀਆ ਹੁਨਰ ਵਿਕਾਸ ਪ੍ਰੋਗਰਾਮ ਦੇ ਤਹਿਤ 734 ਖਿਡਾਰੀਆਂ ਦਾ ਸ਼ਾਰਟਲਿਸਟ ਕੀਤਾ ਹੈ, ਜਿੰਨ੍ਹਾਂ ਨੂੰ ਸਕਾੱਲਰਸ਼ਿਪ ਦਿੱਤੀ ਜਾਵੇਗੀ ਇਸ ਵਿੱਚ 385 ਲੜਕੇ ਅਤੇ 349 ਲੜਕੀਆਂ ਸ਼ਾਮਲ ਹਨ। (Sports Authority)
ਇਹਨਾਂ 734 ਖਿਡਾਰੀਆਂ ਚੋਂ ਸਭ ਤੋਂ ਜ਼ਿਆਦਾ ਹਾੱਕੀ ਤੋਂ 100 ਖਿਡਾਰੀ ਹਨ ਜਦੋਂਕਿ ਨਿਸ਼ਾਨੇਬਾਜ਼ੀ ਤੋਂ 85 ਅਤੇ ਕੁਸ਼ਤੀ ਤੋਂ 65 ਖਿਡਾਰੀ ਹਨ ਮੁੱਕੇਬਾਜ਼ੀ ਤੋਂ 66, ਤੀਰੰਦਾਜ਼ੀ ਤੋਂ 59, ਟੇਬਲ ਟੈਨਿਸ ਤੋਂ 57, ਬਾਸਕਿਟਬਾਲ ਤੋਂ 40, ਅਥਲੈਟਿਕਸ ਤੋਂ 34, ਤੈਰਾਕੀ ਤੋਂ 39, ਵਾਲੀਬਾਲ ਤੋਂ 35, ਵੇਟਲਿਫਟਿੰਗ ਤੋਂ 27, ਤਲਵਾਰਬਾਜ਼ੀ ਤੋਂ 24, ਫੁੱਟਬਾਲ ਤੋਂ 21, ਜੂਡੋ ਤੋਂ 22, ਬੈਡਮਿੰਟਨ ਤੋਂ 16, ਜਿਮਨਾਸਟਿਕ ਤੋਂ 15, ਕਬੱਡੀ ਤੋਂ 16 ਅਤੇ ਕਿਸ਼ਤੀ ਚਾਲਨ ਤੋਂ 13 ਖਿਡਾਰੀਆਂ ਨੂੰ ਸਕਾੱਲਰਸ਼ਿਪ ਲਈ ਚੁਣਿਆ ਗਿਆ ਹੈ ਟੈਲੈਂਟ ਅਡੰਟੀਫਿਕੇਸ਼ਨ ਕਮੇਟੀ ਵੱਲੋਂ ਵੱਲੋਂ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ਨੂੰ 1.2 ਲੱਖ ਰੁਪਏ ਸਾਲਾਨਾ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਮੁਹੱਲਾ ਵਾਸੀਆਂ ਨੇ ਗਲੀ ਨਾ ਬਣਾਉਣ ਦੇ ਰੋਸ ਵਜੋਂ ਲਾਇਆ ਧਰਨਾ
ਜੋ ਤਿੰਨ ਮਹੀਨੇ ਜਾਂ ਚਾਰ ਹਿੱਸਿਆਂ ‘ਚ ਖਿਡਾਰੀਆਂ ਨੂੰ ਮਿਲਣਗੇ ਇਸ ਰਾਸ਼ੀ ‘ਚ ਖਿਡਾਰੀ ਅਤੇ ਮਾਂ-ਬਾਪ ਲਈ ਸਥਾਨਕ ਸਫ਼ਰ ਦਾ ਭੱਤਾ ਵੀ ਸ਼ਾਮਲ ਕੀਤਾ ਗਿਆ ਹੈ ਇਸ ਸਕਾੱਲਰਸ਼ਿਪ ‘ਚ ਉਸਦੀ ਸਿਖ਼ਲਾਈ, ਵਿਕਾਸ, ਖਾਣ-ਰਹਿਣ ਅਤੇ ਟੂਰਨਾਮੈਂਟ ਦਾ ਖ਼ਰਚ ਵੀ ਸ਼ਾਮਲ ਹੈ ਇਸ ਯੋਜਨਾ ਦਾ ਉਦੇਸ਼ ਹੈ ਕਿ ਖਿਡਾਰੀਆਂ ਨੂੰ ਛੋਟੇ-ਛੋਟੇ ਖ਼ਰਚਿਆਂ ਨਾਲ ਜੂਝਣਾ ਨਾ ਪਵੇ ਅਤੇ ਉਹ ਆਸਾਨੀ ਨਾਲ ਆਪਣੀ ਤਿਅਰੀ ਕਰ ਸਕਣ।