ਅਫਗਾਨਿਸਤਾਨ ਸਰਕਾਰ ਈਦ ਮੌਕੇ ਸੰਘਰਸ਼ ਵਿਰਾਮ ਦਾ ਕਰ ਸਕਦੀ ਹੈ ਐਲਾਨ

Afghan, Government, Can, Stop, Struggle, Eid

ਸਰਕਾਰ ਈਦ ਮੌਕੇ ਵਿਰਾਮ ਨੂੰ ਦੁਹਰਾਉਣ ਦੀ ਗੱਲ ਤੇ ਵਿਚਾਰ ਕੀਤੀ | Government

ਕਾਬੁਲ, (ਏਜੰਸੀ)। ਅਫਗਾਨਿਸਤਾਨ ‘ਚ ਅਗਲੇ ਮਹੀਨੇ ਈਦ ਮੌਕੇ ‘ਤੇ (Government) ਰਾਸ਼ਟਰਪਤੀ ਅਸ਼ਰਫ ਗਨੀ ਅੱਤਵਾਦੀ ਸੰਗਠਨ ਤਾਲਿਬਾਨ ਨਾਲ ਸੰਘਰਸ਼ਵਿਰਾਮ ਦਾ ਐਲਾਨ ਕਰ ਸਕਦੇ ਹਨ। ਗਨੀ ਦੇ ਬੁਲਾਰੇ ਹਾਰੂਨ ਛਕਾਨਸੁਰੀ ਨੇ ਵਾਲ ਸਟਰੀਟ ਜਰਨਲ ‘ਚ ਛਪੀ ਇਕ ਰਿਪੋਰਟ ਦੀ ਪੁਸ਼ਟੀ ਕੀਤੀ ਹੈ ਕਿ ਸਰਕਾਰ ਈਦ ਮੌਕੇ ‘ਤੇ ਸੰਘਰਸ਼ ਵਿਰਾਮ ਦੋ ਦੁਹਰਾਉਣ ਦੀ ਗੱਲ ‘ਤੇ ਵਿਚਾਰ ਕਰ ਰਹੀ ਹੈ। ਈਦ ਅਗਲੇ ਮਹੀਨੇ ਦੀ 22 ਤਕੀਕ ਨੂੰ ਹੈ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਸਰਕਾਰ 22 ਅਗਸਤ ਈਦ ਮੌਕੇ ‘ਤੇ ਸੰਘਰਸ਼ ਵਿਰਾਮ ਦਾ ਐਲਾਨ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਅਫਗਾਨਿਤਸਾਨ ਸਰਕਾਰ ਨੇ ਜੂਨ ਮਹੀਨੇ ‘ਚ ਈਦ ਮੌਕੇ ‘ਤੇ ਵੀ ਤਾਲਿਬਾਨ ਨਾਲ ਤਿੰਨ ਦਿਨ ਸੰਘਰਸ਼ ਵਿਰਾਮ ਦਾ ਐਲਾਨ ਕੀਤਾ ਸੀ ਅਤੇ ਇਸ ਦੌਰਾਨ ਤਾਲਿਬਾਨ ਦੇ ਅੱਤਵਾਦੀ ਰਾਜਧਾਨੀ ਕਾਬੁਲ ‘ਚ ਨਿਹੱਥੇ ਘੁੰਮ ਰਹੇ ਸਨ ਅਤੇ ਸੜਕਾਂ ‘ਤੇ ਸੁਰੱਖਿਆ ਬਲਾਂ ਨਾਲ ਸੇਲਫੀ ਲੈਣ ਦਾ ਅਨੰਦ  ਉਠਾ ਰਹੇ ਸਨ।

ਹਾਲਾਂਕਿ ਰਾਸ਼ਟਰਪਤੀ ਨੇ ਈਦ ਤੋਂ ਵੀ ਆਪਣੇ ਵੱਲੋਂ ਸੰਘਰਸ਼ ਵਿਰਾਮ ਨੁੰ ਅਗਲੇ ਦਸ ਦਿਨਾਂ ਤੱਕ ਵਧਾਉਣ ਅਤੇ ਤਾਲਿਬਾਨ ਖਿਲਾਫ ਕੋਈ ਵੀ ਅਭਿਆਨ ਨਾ ਚਲਾਉਣ ਦੇ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤੇ ਸਨ ਪਰ ਤਾਲਿਬਾਨ ਨੇ ਇਸ ਪੇਸ਼ਕਸ ਨੂੰ ਠੁਕਰਾ ਦਿੱਤਾ ਸੀ। ਇਸ ਤੋਂ ਬਾਅਦ ਦੋਵੇ ਪੱਖ ਇੱਕ ਦੂਜੇ ਖਿਲਾਫ ਅਭਿਆਨ ਚਲਾਉਣ ਲੱਗੇ ਅਤੇ ਕਈ ਸਥਾਨਾਂ ‘ਤੇ ਕੀਤੇ ਗਏ ਤਾਲਿਬਾਨੀ ਆਤਮਘਾਤੀ ਹਮਲੇ ‘ਚ ਕਈ ਸੁਰੱਖਿਆ ਕਰਮਚਾਰੀ ਅਤੇ ਨਾਗਰਿਕਾਂ ਦੀ ਮੌਤ ਹੋ ਗਈ ਸੀ।