ਮੈਨੂੰ ਨਸ਼ੀਲੀ ਚੀਜ਼ ਪਿਆਈ ਗਈ : ਸੀਆਈਏ ਇੰਚਾਰਜ਼ | Sangrur News
- ਔਰਤ ਨੇ ਵੀ ਇਸ ਕੰਮ ਲਈ ਆਪਣੇ ਪਤੀ ਨੂੰ ਜ਼ਿੰਮੇਵਾਰ ਠਹਿਰਾਇਆ | Sangrur News
ਸੰਗਰੂਰ, (ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼)। ਸੰਗਰੂਰ ਸੀਆਈਏ ਸਟਾਫ ਬਹਾਦਰ ਸਿੰਘ ਵਾਲਾ ਦੇ ਇੰਚਾਰਜ਼ ਦੇ ਬੁਰੀ ਤਰ੍ਹਾਂ ਨਸ਼ੇ ਦੀ ਹਾਲਤ ‘ਚ ਇੱਕ ਮਹਿਲਾ ਨਾਲ ਵਾਇਰਲ ਹੋਈ ਵੀਡੀਓ ‘ਤੇ ਕਈ ਦਿਨਾਂ ਤੋਂ ਹੋ ਰਹੀ ਚਰਚਾ ਪਿੱਛੋਂ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ। ਸੀਆਈਏ ਮੁਖੀ ਅਤੇ ਉਕਤ ਔਰਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਨਸ਼ੀਲੀ ਚੀਜ਼ ਪਿਆ ਕੇ ਉਨ੍ਹਾਂ ਦਾ ਵੀਡੀਓ ਬਣਾਈ ਗਈ ਹੈ ਜਿਸ ਵਿੱਚ ਡੇਢ ਸਾਲ ਪਿੱਛੋਂ ਵਾਇਰਲ ਕੀਤਾ ਗਿਆ ਦੋਵਾਂ ਨੇ ਇਸ ਕੰਮ ਲਈ ਔਰਤ ਦੇ ਪਤੀ ਨੂੰ ਦੋਸ਼ੀ ਠਹਿਰਾਇਆ ਹੈ।
ਅੱਜ ਸੰਗਰੂਰ ਵਿਖ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਔਰਤ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਸਾਬਕਾ ਫੌਜ਼ੀ ਗੁਰਜੰਟ ਸਿੰਘ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਨਿੱਜੀ ਰੰਜਿਸ਼ ਕੱਢਣ ਲਈ ਗੁਰਜੰਟ ਸਿੰਘ ਨੇ ਇਹ ਵੀਡਿਓ ਵਾਈਰਲ ਕੀਤੀ ਹੈ। ਸੀਆਈਏ ਸਟਾਫ਼ ਦੇ ਇੰਚਾਰਜ਼ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ ਅਤੇ ਇਹ ਵੀਡਿਓ ਕਰੀਬ ਡੇਢ ਸਾਲ ਪੁਰਾਣੀ ਹੈ। ਉਸ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਗੁਰਜੰਟ ਸਿੰਘ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ, ਜਿਸ ਨੂੰ ਅਦਾਲਤ ਨੇ ਬਰਖਾਸਤ ਕਰ ਦਿੱਤਾ ਸੀ।
ਔਰਤ ਦੇ ਪਤੀ ਨੇ ਕਿਹਾ ਕਿ ਉਸ ਵੱਲੋਂ ਲਾਏ ਦੋਸ਼ ਸਹੀ ਹਨ | Sangrur News
ਇਸ ਤੋਂ ਬਾਅਦ ਪਿੰਡ ਹਰਿਆਊ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਦੇ ਘਰ ਰਾਜੀਨਾਮੇ ਲਈ ਬੁਲਾਇਆ ਗਿਆ ਸੀ ਜਿਸ ਵਿਚ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ। ਰਾਜੀਨਾਮਾ ਹੋਣ ਮਗਰੋਂ ਉਸਦੇ ਪਤੀ ਨੇ ਸ਼ਰਾਬ ਦੀ ਬੋਤਲ ਅਤੇ ਕੋਲਡ ਡਰਿੰਕ ਵਿਚ ਕੁਝ ਮਿਲਾ ਕੇ ਸਾਰਿਆਂ ਨੂੰ ਪਿਲਾ ਦਿੱਤਾ ਜਿਸ ਨਾਲ ਉਹ ਬੇਹੋਸ਼ ਹੋ ਗਈ ਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਪਹਿਲਾਂ ਹੀ ਪਏ ਸੀਆਈਏ ਇੰਚਾਰਜ ਦੇ ਬੈੱਡ ‘ਤੇ ਪਾ ਦਿੱਤਾ ਉਨ੍ਹਾਂ ਦੱਸਿਆ ਕਿ ਉਸਦੇ ਪਤੀ ਨੇ ਸੀਆਈਏ ਇੰਚਾਰਜ ‘ਤੇ ਜੋ ਨਸ਼ੇ ਦਾ ਆਦੀ ਬਨਾਉਣ ਦੇ ਦੋਸ਼ ਲਾਏ ਹਨ, ਉਹ ਸਰਾਸਰ ਝੂਠੇ ਅਤੇ ਬੇਬੁਨਿਆਦ ਹਨ। (Sangrur News)
ਉਹ ਪੂਰੇ ਮਾਮਲੇ ਦੀ ਜਾਂਚ ਲਈ ਤਿਆਰ ਹਨ। ਉਨ੍ਹਾਂ ਦੇ ਨਾਲ ਆਏ ਸੁਰਿੰਦਰ ਸਿੰਘ ਨਿਵਾਸੀ ਹਰਿਆਊ ਨੇ ਦੱਸਿਆ ਕਿ ਉਕਤ ਔਰਤ ਅਤੇ ਉਸਦੇ ਪਤੀ ਦਾ ਰਾਜੀਨਾਮਾ ਕਰਵਾਉਣ ਵਾਸਤੇ ਉਸ ਦੇ ਘਰ ਬੁਲਾਇਆ ਸੀ, ਜਿਥੇ ਗੁਰਜੰਟ ਸਿੰਘ ਨੇ ਆਪਣੇ ਮੋਬਾਇਲ ਵਿਚ ਇਹ ਵੀਡਿਓ ਬਣਾਈ। ਇਸ ਸਬੰਧੀ ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਉਕਤ ਪਰਿਵਾਰ ਨਾਲ ਦੋਸਤਾਨਾ ਸੰਬੰਧ ਹਨ। ਪਹਿਲਾਂ ਵੀ ਹਰਿਆਣਾ ਪੁਲਿਸ ਨੂੰ ਗੁਰਜੰਟ ਸਿੰਘ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਕੀਤੀ ਸੀ ਜਿਸਦੀ ਜਾਂਚ ਵਿਚ ਉਹ ਸ਼ਾਮਲ ਹੋਏ ਸਨ, ਜੋ ਝੂਠੀਆਂ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਵਿਰੁੱਧ ਮੁਹਿੰਮ ਦਾ ਲਾਹਾ ਲੈਣ ਦੇ ਮਾਰਿਆ ਨੇ ਗੁਰਜੰਟ ਸਿੰਘ ਨੇ ਇਹ ਵੀਡਿਓ ਵਾਇਰਲ ਕੀਤੀ ਹੈ। ਉਹ ਹੁਣ ਵੀ ਹਰ ਤਰਾਂ ਦੀ ਜਾਂਚ ਲਈ ਤਿਆਰ ਹਨ। (Sangrur News)
ਵਿਜੈ ਕੁਮਾਰ ‘ਤੇ ਲਾਏ ਦੋਸ਼ ਸਹੀ : ਗੁਰਜੰਟ ਸਿੰਘ | Sangrur News
ਦੂਜੇ ਪਾਸੇ, ਉਕਤ ਔਰਤ ਦੇ ਪਤੀ ਗੁਰਜੰਟ ਸਿੰਘ ਜੋ ਹਰਿਆਣਾ ਵਿਚ ਹੋਮਗਾਰਡ ਵਿਚ ਤਾਇਨਾਤ ਹੈ ਨੇ ਗੱਲਬਾਤ ਦੌਰਾਨ ਆਪਣੇ ਵੱਲੋਂ ਲਾਏ ਦੋਸ਼ ਨੂੰ ਸਹੀ ਕਰਾਰ ਦਿੰਦਿਆਂ ਦੱਸਿਆ ਕਿ 2009 ਵਿਚ ਉਸਦੀ ਪਤਨੀ ਨੇ ਕੁਲਵਿੰਦਰ ਸਿੰਘ ਨਾਮਕ ਵਿਅਕਤੀ ‘ਤੇ ਵਿਦੇਸ਼ ਭੇਜਣ ਦੇ ਨਾਮ ‘ਤੇ ਮਾਰੀ ਠੱਗੀ ਖ਼ਿਲਾਫ਼ ਸ਼ਿਕਾਇਤ ਐਸਐਸਪੀ ਮੁਹਾਲੀ ਨੂੰ ਦਿੱਤੀ ਸੀ, ਜਿਸਦੀ ਪੜਤਾਲ ਖਰੜ ਦੇ ਇੰਚਾਰਜ਼ (ਜੋ ਮੌਜੂਦਾ ਸੀਆਈਏ ਸਟਾਫ਼) ਵਿਜੈ ਕੁਮਾਰ ਕਰ ਰਿਹਾ ਸੀ। ਇਸਤੋਂ ਬਾਅਦ ਉਸਦੀ ਪਤਨੀ ਅਤੇ ਸੀਆਈਏ ਇੰਚਾਰਜ਼ ਵਿਜੈ ਕੁਮਾਰ ਦੀ ਨੇੜਤਾ ਵਧ ਗਈ। ਇਸਦਾ ਪਤਾ ਉਸਨੂੰ ਬਾਅਦ ਵਿਚ ਲੱਗਾ। ਉਸ ਕੋਲ ਦੋਵਾਂ ਦੇ ਅਸ਼ਲੀਲ ਵੀਡਿਓ ਅਤੇ ਫੋਟੋ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸੀਆਈਏ ਇੰਚਾਰਜ਼ ਵਿਜੈ ਕੁਮਾਰ ਨੇ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ। (Sangrur News)