ਭਾਰਤ ਹੱਥੋਂ ਇਸ ਲੜੀ ‘ਚ ਨੰਬਰ ਇੱਕ ਟੀਮ ਬਣਨ ਦਾ ਮੌਕਾ ਨਿਕਲ ਗਿਆ
ਲੰਦਨ (ਏਜੰਸੀ)। ਜੋ ਰੂਟ (113) ਦੇ ਸ਼ਾਨਦਾਰ ਸੈਂਕੜੇ ਦੀ ਮੱਦਦ ਨਾਲ ਇੰਗਲੈਂਡ ਨੇ ਭਾਰਤ ਵਿਰੁੱਧ ਦੂਸਰੇ ਇੱਕ ਰੋਜ਼ਾ ‘ਚ 86 ਦੌੜਾਂ ਨਾਲ ਬਿਹਤਰੀਨ ਜਿੱਤ ਹਾਸਲ ਕਰ ਤਿੰਨ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਕਰ ਲਈ ਪਹਿਲਾ ਇੱਕ ਰੋਜ਼ਾ ਅੱਠ ਵਿਕਟਾਂ ਨਾਲ ਹਾਰਨ ਤੋਂ ਬਾਅਦ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 32 2 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਅਤੇ ਭਾਰਤੀ ਟੀਮ ਨੂੰ 50 ਓਵਰਾਂ ‘ਚ 236 ਦੌੜਾਂ ‘ਤੇ ਨਿਪਟਾ ਦਿੱਤਾ ਇਸ ਹਾਰ ਦੇ ਨਾਲ ਭਾਰਤ ਦੇ ਹੱਥੋਂ ਇਸ ਲੜੀ ‘ਚ ਨੰਬਰ ਇੱਕ ਇੱਕ ਰੋਜ਼ਾ ਟੀਮ ਬਣਨ ਦਾ ਮੌਕਾ ਨਿਕਲ ਗਿਆ ਭਾਰਤ ਨੂੰ ਨੰਬਰ ਇੱਕ ਬਣਨ ਲਈ ਲੜੀ ਦੇ ਤਿੰਨੇ ਮੈਚ ਜਿੱਤਣੇ ਜਰੂਰੀ ਸਨ ਟੀ20 ਦੀ ਤਰ੍ਹਾਂ ਹੁਣ ਇੱਕ ਰੋਜ਼ਾ ਲੜੀ ਦਾ ਫੈਸਲਾ ਵੀ ਤੀਸਰੇ ਅਤੇ ਫੈਸਲਾਕੁੰਨ ਮੈਚ ਨਾਲ ਹੋਵੇਗਾ। (Sports News)
ਪਹਿਲੇ ਮੈਚ ਦੇ ਸੈਂਕੜਾਧਾਰੀ ਰੋਹਿਤ ਸ਼ਰਮਾ ਸਿਰਫ਼ 15 ਦੌੜਾਂ ‘ਤੇ ਆਊਟ ਹੋ ਜਾਣ ਤੋਂ ਬਾਅਦ ਕਿਸੇ ਹੋਰ ਬੱਲੇਬਾਜ਼ ਨੇ ਵੱਡੀ ਪਾਰੀ ਖੇਡਣ ਅਤੇ ਵਿਕਟ ‘ਤੇ ਟਿਕਣ ਦਾ ਜਜ਼ਬਾ ਨਹੀਂ ਦਿਖਾਇਆ ਇੰਗਲੈਂਡ ਵੱਲੋਂ ਲਿਆਮ ਪਲੰਕੇਟ ਨੇ 46 ਦੌੜਾਂ ‘ਤੇ ਚਾਰ ਵਿਕਟਾਂ ਲਈਆਂ ਇਸ ਤੋਂ ਪਹਿਲਾਂ ਰੂਟ ਨੇ ਆਪਣੇ ਕਰੀਅਰ ਦਾ 12ਵਾਂ ਸੈਂਕੜਾ ਲਗਾਇਆ ਉਸਨੇ ਕਪਤਾਨ ਇਆਨ ਮੋਰਗਨ ਨਾਲ ਤੀਸਰੀ ਵਿਕਟ ਲਈ 103 ਅਤੇ ਡੇਵਿਡ ਵਿਲੀ ਦੇ ਨਾਲ ਸੱਤਵੀਂ ਵਿਕਟ ਲਈ 83 ਦੌੜਾਂ ਦੀ ਭਾਈਵਾਲੀ ਕੀਤੀ ਰੂਟ ਆਖ਼ਰੀ ਗੇਂਦ ‘ਤੇ ਰਨ ਆਊਟ ਹੋਏ ਇੰਗਲੈਂਡ ਨੇ ਇੱਕ ਸਮੇਂ 6 ਵਿਕਟਾਂ 239 ਦੌੜਾਂ ਤੱਕ ਗੁਆ ਦਿੱਤੀਆਂ ਸਨ ਪਰ ਰੂਟ ਅਤੇ ਵਿਲੀ ਦੀ ਭਾਈਵਾਲੀ ਨੇ ਇੰਗਲੈਂਡ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾ ਦਿੱਤਾ ਇੰਗਲੈਂਡ ਨੇ ਆਖ਼ਰੀ ਪੰਜ ਓਵਰਾਂ ‘ਚ ਤਾਬੜਤੋੜ 58 ਦੌੜਾਂ ਠੋਕੀਆਂ ਪਹਿਲੇ ਇੱਕ ਰੋਜ਼ਾ ‘ਚ ਛੇ ਵਿਕਟਾਂ ਲੈਣ ਵਾਲੇ ਕੁਲਦੀਪ ਯਾਦਵ ਨੇ ਇੱਕ ਵਾਰ ਚੰਗਾ ਪ੍ਰਦਰਸ਼ਨ ਕਰਦਿਆਂ ਤਿੰਨ ਵਿਕਟਾਂ ਲਈਆਂ। (Sports News)