ਕੋ੍ਏਸ਼ੀਆ 20 ਸਾਲ ਪਹਿਲਾਂ ਤੇ ਇੰਗਲੈਂਡ 28 ਸਾਲ ਪਹਿਲਾਂ ਸੈਮੀਫਾਈਨਲ ਹਾਰ ਕੇ ਬਾਹਰ ਹੋਏ | FIFA World Cup
ਮਾਸਕੋ (ਏਜੰਸੀ)। ਫੀਫਾ ਵਿਸ਼ਵ ਕੱਪ ‘ਚ ਇੰਗਲੈਂਡ ਅਤੇ ਕ੍ਰੋਏਸ਼ੀਆ ਦੀਆਂ ਟੀਮਾਂ ਨੂੰ ਲਗਾਤਾਰ ਸੈਮੀਫਾਈਨਲ ‘ਚ ਮਾਤ ਦਾ ਸਾਮਣਾ ਕਰਨਾ ਪਿਆ ਹੈ ਅਤੇ ਰੂਸ ‘ਚ ਅੱਜ ਦੋਵੇਂ ਆਪਸੀ ਟੱਕਰ ‘ਚ ਇਸ ਕੌੜੇ ਇਤਿਹਾਸ ਨੂੰ ਬਦਲਦੇ ਹੋਏ ਆਖ਼ਰ ਖ਼ਿਤਾਬੀ ਮੁਕਾਬਲੇ ‘ਚ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ ਇੰਗਲੈਂਡ ਅਤੇ ਕ੍ਰੋਏਸ਼ੀਆ ਪਿਛਲੇ ਕਈ ਸਾਲਾਂ ਤੋਂ ਫੁੱਟਬਾਲ ਵਿਸ਼ਵ ਕੱਪ ‘ਚ ਸੈਮੀਫਾਈਨਲ ਦੇ ਜਿਕਸ ਨੂੰ ਨਹੀਂ ਤੋੜ ਸਕੀਆਂ ਹਨ ਪਰ 21ਵੇਂ ਵਿਸ਼ਵ ਕੱਪ ‘ਚ ਨਿਸ਼ਚਿਤ ਹੀ ਇਹਨਾਂ ਦੋਵਾਂ ਚੋਂ ਕਿਸੇ ਇੱਕ ਟੀਮ ਦੇ ਕੋਲ ਇੱਕ ਕਦਮ ਜਾਣ ਦਾ ਮੌਕਾ ਰਹੇਗਾ ਇੰਗਲੈਂਡ ਆਖ਼ਰੀ ਵਾਰ 1990 ‘ਚ ਸੈਮੀਫਾਈਨਲ ‘ਚ ਪਹੁੰਚਿਆ ਸੀ ਜਿੱਥੇ ਉਸਨੂੰ ਪੈਨਲਟੀ ਸ਼ੂਟਆਊਟ ‘ਚ ਪੱਛਮੀ ਜਰਮਨੀ ਤੋਂ ਹਾਰ ਝੱਲਣੀ ਪਈ ਸੀ ਜਦੋਂ ਕਿ ਅੱਠ ਸਾਲ ਬਾਅਦ ਵਿਸ਼ਵ ਕੱਪ ‘ਚ ਪਹਿਲੀ ਵਾਰ ਬਤੌਰ ਆਜ਼ਾਦ ਦੇਸ਼ ਕ੍ਰੋਏਸ਼ੀਆ ਮੇਜ਼ਬਾਨ ਫਰਾਂਸ ਤੋਂ ਹਾਰ ਗਿਆ ਸੀ ਜੋ ਬਾਅਦ ‘ਚ ਚੈਂਪਿਅਨ ਬਣਿਆ ਸੀ। (FIFA World Cup)
ਕ੍ਰੋਏਸ਼ੀਆ ਮੇਜ਼ਬਾਨ ਰੂਸ ਨੂੰ ਪੈਨਲਟੀ ਸ਼ੂਟਆਊਟ ‘ਚ ਹਰਾ ਕੇ ਸੈਮੀਫਾਈਨਲ ‘ਚ ਪਹੁੰਚਿਆ
ਰੂਸ ਵਿਸ਼ਵ ਕੱਪ ਇਸ ਵਾਰ ਕਈ ਮਾਅਨਿਆਂ ‘ਚ ਵੱਖਰਾ ਰਿਹਾ ਹੈ ਜਿਸ ਵਿੱਚ ਮੁੱਖ ਗੱਲ ਇਹ ਰਹੀ ਕਿ ਇੱਥੇ ਇਟਲੀ, ਚਿਲੀ ਜਿਹੀਆਂ ਵੱਡੀਆਂ ਟੀਮਾਂ ਬਾਹਰ ਰਹੀਆਂ ਅਤੇ ਜੋ ਟੀਮਾਂ ਫਾਈਨਲ ‘ਚ ਪਹੁੰਚੀਆਂ ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਖ਼ਿਤਾਬ ਦਾ ਦਾਅਵੇਦਾਰ ਮੰਨਿਆ ਹੀ ਨਹੀਂ ਗਿਆ ਪਰ ਇਹਨਾਂ ਟੀਮਾਂ ਨੇ ਆਪਣੇ ਪ੍ਰਦਰਸ਼ਨਟ ਨਾਲ ਖ਼ੁਦ ਨੂੰ ਸਾਬਤ ਕੀਤਾ ਹੈ ਅਤੇ ਹੁਣ ਕਿਸੇ ਵੀ ਟੀਮ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ ਹੈ।
ਇੰਗਲੈਂਡ ਨੇ ਕੁਆਰਟਰ ਫਾਈਨਲ ‘ਚ ਸਵੀਡਨ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਦੀ ਟਿਕਟ ਪਾਈ ਸੀ
ਕ੍ਰੋਏਸ਼ੀਆ ਦੀ ਗਰੁੱਪ ਗੇੜ ‘ਚ ਅਰਜਨਟੀਨਾ ‘ਤੇ 3-0 ਦੀ ਜਿੱਤ ਨੇ ਸਾਫ਼ ਕਰ ਦਿੱਤਾ ਕਿ ਮਿਡਫੀਲਡਰ ਲੁਕਾ ਮੋਡਰਿਚ ਦੀ ਅਗਵਾਈ ਵਾਲੀ ਟੀਮ ਮੈਦਾਨ ‘ਤੇ ਆਪਣੀ ਮੂਵਮੈਂਟ ਅਤੇ ਪਾਸਿੰਗ ‘ਚ ਮਾਹਿਰ ਹੈ ਕੁਆਰਟਰ ਫਾਈਨਲ ‘ਚ ਰੂਸ ਵਿਰੁੱਧ ਵੀ ਕ੍ਰੋਏਸ਼ੀਆ ਨੇ ਵੱਖਰੀ ਤਰ੍ਹਾਂ ਦੀ ਕਲਾਸ ਦਿਖਾਈ ਅਤੇ 120 ਮਿੰਟ ਤੱਕ ਮੇਜ਼ਬਾਨ ਟੀਮ ਦੇ ਖਿਡਾਰੀਆਂ ਨੂੰ ਕਾਬੂ ‘ਚ ਰੱਖਿਆ। ਇੰਗਲੈਂਡ ਦੀ ਟੀਮ ਨੇ ਵੀ ਇਸ ਵਾਰ ਗੋਲ ਕਰਨ ਦੇ ਮਾਮਲੇ ‘ਚ ਕਮਾਲ ਕੀਤਾ ਹੈ ਅਤੇ ਗਰੁੱਪ ਗੇੜ ‘ਚ ਪਨਾਮਾ ਵਿਰੁੱਧ ਉਸਦੀ 6-1 ਦੀ ਜਿੱਤ ਸਭ ਤੋਂ ਯਾਦਗਾਰ ਹੈ ਜਦੋਂਕਿ ਆਖ਼ਰੀ 16 ‘ਚ ਕੋਲੰਬੀਆ ‘ਤੇ ਜਿੱਤ ਪ੍ਰਭਾਵਸ਼ਾਲੀ ਸੀ ਉੱਥੇ ਕੁਆਰਟਰ ਫਾਈਨਲ ‘ਚ ਸਵੀਡਨ ‘ਤੇ 2-0 ਦੀ ਜਿੱਤ ‘ਚ ਇੰਗਲਿਸ਼ ਖਿਡਾਰੀਆਂ ਨੇ ਬਹੁਤ ਹੀ ਠਰੰਮੇ ਵਾਲਾ ਪ੍ਰਦਰਸ਼ਨ ਕੀਤਾ।
ਕ੍ਰੋਏਸ਼ੀਆ ਅਤੇ ਇੰਗਲੈਂਡ ਦਰਮਿਆਨ ਪਿਛਲੇ ਮੁਕਾਬਲੇ ਨੂੰ ਦੇਖੀਏ ਤਾਂ ਮੈਚ ‘ਚ ਇੰਗਲਿਸ਼ ਟੀਮ ਦਾ ਪੱਲਾ ਕੁਝ ਭਾਰੀ ਲੱਗਦਾ ਹੈ ਦੋਵਾਂ ਦਰਮਿਆਨ ਸੱਤ ਮੈਚਾਂ ‘ਚ ਇੰਗਲੈਂਡ ਨੇ ਚਾਰ ਜਿੱਤੇ ਹਨ ਜਿਸ ਵਿੱਚ ਸਾਲ 2009 ‘ਚ ਵਿਸ਼ਵ ਕੱਪ ਕੁਆਲੀਫਾਇਰ ਮੈਚ ਵੀ ਸ਼ਾਮਲ ਹੈ ਜਿੱਥੇ ਉਸਨੇ ਕ੍ਰੋਏਸ਼ੀਆ ਨੂੰ 5-1 ਨਾਲ ਹਰਾਇਆ ਸੀ।
ਵਿਸ਼ਵ ਕੱਪ ‘ਚ ਪਹਿਲੀ ਵਾਰ ਭਿੜਨਗੇ ਇੰਗਲੈਂਡ-ਕ੍ਰੋਏਸ਼ੀਆ | FIFA World Cup
ਇੰਗਲੈਂਡ ਅਤੇ ਕ੍ਰੋਏਸ਼ੀਆ ਫੀਫਾ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਦੋਂ ਅੱਜ ਆਮ੍ਹਣੇ ਸਾਹਮਣੇ ਹੋਣਗੇ ਤਾਂ ਇਹ ਵਿਸ਼ਵ ਕੱਪ ‘ਚ ਉਹਨਾਂ ਦਰਮਿਆਨ ਪਹਿਲੀ ਟੱਕਰ ਹੋਵੇਗੀ ਹਾਲਾਂਕਿ ਦੋਵੇਂ ਅੰਤਰਰਾਸ਼ਟਰੀ ਪੱਧਰ ‘ਤੇ ਸੱਤ ਵਾਰ ਇੱਕ ਦੂਸਰੇ ਵਿਰੁੱਧ ਖੇਡ ਚੁੱਕੇ ਹਨ ਇੰਗਲੈਂਡ ਅਤੇ ਕ੍ਰੋਏਸ਼ੀਆ ਦਰਮਿਆਨ ਸੱਤ ਮੁਕਾਬਲਿਆਂ ‘ ਚ ਇੰਗਲੈਂਡ ਨੇ ਚਾਰ ਜਿੱਤੇ ਹਨ ਜਦੋਂਕਿ ਕ੍ਰੋਏਸ਼ੀਆ ਦੇ ਹੱਥ ਦੋ ਜਿੱਤਾਂ ਲੱਗੀਆਂ ਉਹਨਾਂ ਦਰਮਿਆਨ ਪਹਿਲਾ ਮੁਕਾਬਲਾ 1996 ‘ਚ ਖੇਡਿਆ ਗਿਆ ਸੀ ਜੋ ਗੋਲ ਰਹਿਤ ਡਰਾਅ ਰਿਹਾ ਸੀ ਦੋਵਾਂ ਦਰਮਿਆਨ ਕਿਸੇ ਮੁੱਖ ਟੂਰਨਾਮੈਂਟ ‘ਚ ਇਸ ਤੋਂ ਪਹਿਲਾਂ ਇੱਕ ਵਾਰ ਟੱਕਰ ਹੋਈ ਸੀ ਜਦੋਂ ਇੰਗਲੈਂਡ ਨੇ ਕ੍ਰੋਏਸ਼ੀਆ ਨੂੰ ਯੂਰੋ 2004 ‘ਚ 4-2 ਨਾਲ ਹਰਾਇਆ ਸੀ।
ਇੰਗਲੈਂਡ | FIFA World Cup
- ਇੰਗਲੈਂਡ 1990 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਸੈਮੀਫਾਈਨਲ ‘ਚ ਪਹੁੰਚਿਆ ਹੈ ਇੰਗਲੈਂਡ 1990 ਦੇ ਸੈਮੀਫਾਈਨਲ ‘ਚ ਜਰਮਨੀ ਤੋਂ ਪੈਨਲਟੀ ਸ਼ੂਟਆਊਟ ‘ਚ ਹਾਰ ਗਿਆ ਸੀ।
- ਇੰਗਲੈਂਡ ਨੇ ਹੁਣ ਤੱਕ ਸਿਰਫ਼ ਇੱਕ ਵਾਰ ਅੰਤਰਰਾਸ਼ਟਰੀ ਖ਼ਿਤਾਬ ਜਿੱਤਿਆ ਹੈ ਅਤੇ ਇਹ ਖ਼ਿਤਾਬ ਆਪਣੀ ਮੇਜ਼ਬਾਨੀ ‘ਚ 1966 ਦੇ ਵਿਸ਼ਵ ਕੱਪ ਦੇ ਰੂਪ ‘ਚ ਸੀ।
- ਇੰਗਲੈਂਡ ਦਾ ਫਾਰਵਰਡ ਹੈਰੀ ਕੇਨ ਛੇ ਗੋਲਾਂ ਨਾਲ ਇਸ ਵਿਸ਼ਵ ਕੱਪ ਦੇ ਅੱਵਲ ਸਕੋਰਰ ਹਨ ਅਤੇ ਗੋਲਡਨ ਬੂਟ ਦੀ ਦੌੜ ‘ਚ ਸਭ ਤੋਂ ਅੱਗੇ ਹੈ ਕੇਨ ਨੇ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਗੋਲ ਕਰਨਓ ਦੇ ਆਪਣੇ ਦੇਸ਼ ਦੇ ਸਾਬਕਾ ਸਟਰਾਈਕਰ ਗੈਰੀ ਲਿਨੇਕਰ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
- ਇੰਗਲੈਂਡ ਨੇ ਟੂਰਨਾਮੈਂਟ ‘ਚ ਹੁਣ ਤੱਕ 11 ਗੋਲ ਕੀਤੇ ਹਨ ਅਤੇ 1966 ਦੇ ਟੂਰਨਾਮੈਂਟ ‘ਚ ਆਪਣੇ ਸਭ ਤੋਂ ਜ਼ਿਆਦਾ 11 ਗੋਲ ਕਰਨ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
- ਇੰਗਲੈਂਡ ਦਾ ਮਿਡਫੀਲਡਰ ਜਾਰਡਨ ਐਂਡਰਸਨ ਨੇ ਆਪਣੀ ਟੀਮ ਲਈ ਆਪਣੇ ਪਿਛਲੇ 30 ਮੈਚਾਂ ‘ਚ ਇੱਕ ਵੀ ਨਹੀਂ ਹਾਰਿਆ ਹੈ ਅਤੇ ਇਹ ਇਤਿਹਾਸ ‘ਚ ਕਿਸੇ ਇੰਗਲਿਸ਼ ਖਿਡਾਰੀ ਦਾ ਸਭ ਤੋਂ ਜ਼ਿਆਦਾ ਦਾ ਅਜੇਤੂ ਕ੍ਰਮ ਹੈ।
ਕ੍ਰੋਏਸ਼ੀਆ | FIFA World Cup
- ਕ੍ਰੋਏਸ਼ੀਆ 1990 ‘ਚ ਆਜ਼ਾਦ ਮੁਲਕ ਬਣਿਆ ਸੀ ਅਤੇ ਉਸਦਾ ਸ਼ੁਰੂਆਤੀ ਵਿਸ਼ਵ ਕੱਪ 1998 ‘ਚ ਸੀ ਜਿਸ ਵਿੱਚ ਉਹ ਸੈਮੀਫਾਈਨਲ ‘ਚ ਪਹੁੰਚ ਕੇ ਮੇਜ਼ਬਾਨ ਅਤੇ ਬਾਅਦ ‘ਚ ਜੇਤੂ ਬਣੇ ਫਰਾਂਸ ਤੋਂ ਹਾਰਿਆ ਸੀ।
- ਕ੍ਰੋਏਸ਼ੀਆ ਨੇ ਗਰੁੱਪ ਗੇੜ ‘ਚ ਸਾਰੇ ਤਿੰਨ ਮੈਚ ਜਿੱਤੇ ਹਨ ਅਤੇ ਉਸਨੇ ਸੱਤ ਗੋਲ ਕੀਤੇ ਸਨ ਅਤੇ ਇੱਕ ਗੋਲ ਖਾਧਾ ਸੀ।
- ਗਰੁੰਪ ਗੇੜ ‘ਚ ਤਿੰਨੇ ਮੈਚ ਜਿੱਤਣ ਤੋਂ ਬਾਅਦ ਕ੍ਰੋਏਸ਼ੀਆ ਨੂੰ ਗੇੜ 16 ‘ਚ ਡੈਨਮਾਰਕ ਨੂੰ ਅਤੇ ਕੁਆਰਟਰ ਫਾਈਨਲ ‘ਚ ਮੇਜ਼ਬਾਨ ਰੂਸ ਨੂੰ ਹਰਾਉਣ ਲਈ ਵਾਧੂ ਸਮੇਂ ਅਤੇ ਸ਼ੂਟਆਊਟ ਦਾ ਸਹਾਰਾ ਲੈਣਾ ਪਿਆ ਸੀ।