ਹੁਣ ਸਾਲ ‘ਚ ਦੋ ਵਾਰ ਹੋਵੇਗੀ ਨੀਟ ਤੇ ਜੇਈਈ ਦੀ ਪ੍ਰੀਖਿਆ

Now, Twice, Year, Neet, JEE, Test

5 ਦਾਖਲਾ ਪ੍ਰੀਖਿਆਵਾਂ ਹੁਣ ਨੈਸ਼ਨਲ ਟੈਸਟਿੰਗ ਏਜੰਸੀ ਕਰਵਾਏਗੀ

  • ਸਾਰੀਆਂ ਪ੍ਰੀਖਿਆਵਾਂ ਕੰਪਿਊਟਰ ਬੇਸਿਡ ਹੋਣਗੀਆਂ

ਨਵੀਂ ਦਿੱਲੀ, (ਏਜੰਸੀ)। ਨੈਸ਼ਨਲ ਏਲੀਜੀਬਲੀਲਿਟੀ ਐਂਟ੍ਰੇਂਸ ਟੈਸਟ (ਨੀਟ) ਤੇ ਜੁਆਇੰਟ ਐਂਟ੍ਰੇਂਸ ਪ੍ਰੀਖਿਆ (ਜੇਈਈ) ਹੁਣ ਸਾਲ ‘ਚ ਦੋ ਵਾਰ ਲਈ ਜਾਵੇਗੀ ਇਨ੍ਹਾਂ ਪ੍ਰੀਖਿਆਵਾਂ ਨੂੰ ਸਾਲ ‘ਚ ਦੋ ਵਾਰ ਲਏ ਜਾਣ ਦਾ ਐਲਾਨ ਕੇਂਦਰੀ ਜਾਵੜੇਕਰ ਨੇ ਕੀਤਾ ਬਦਲਾਅ ਅਗਲੇ ਸੈਸ਼ਨ ਤੋਂ ਲਾਗੂ ਹੋਣਗੇ ਮਨੁੱਖੀ ਵਸੀਲੇ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਇਹ ਸਾਰੀਆਂ ਪ੍ਰੀਖਿਆਵਾਂ ਚਾਰ ਤੋਂ ਪੰਜ ਦਿਨਾਂ ‘ਚ ਖਤਮ ਹੋ ਜਾਣਗੀਆਂ ਵਿਦਿਆਰਥੀਆਂ ਕੋਲੋਂ ਕੋਈ ਇੱਕ ਤਾਰੀਕ ਚੁਣਨ ਦਾ ਬਦਲ ਹੋਵੇਗਾ ਸਾਰੀਆਂ ਪ੍ਰੀਖਿਆਵਾਂ ਕੰਪਿਊਟਰ ਬੇਸਿਡ ਹੋਣਗੀਆਂ। ਵਿਦਿਆਰਥੀ ਅਗਸਤ ਦੇ ਆਖਰ ਤੋਂ ਰਜਿਸਟਰਡ ਕੰਪਿਊਟਰਡ ਸੈਂਟਰ ‘ਚ ਮੁਫ਼ਤ ਪ੍ਰੈਕਟਿਸ ਲਈ ਜਾ ਸਕਣਗੇ ਰਜਿਸਟਰਡ ਸੈਂਟਰਾਂ ਦੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਵੇਗੀ। (NEET And JEE)

ਇਨ੍ਹਾਂ ਪ੍ਰੀਖਿਆਵਾਂ ਦੇ ਸਿਲੇਬਸ, ਸਵਾਲਾਂ ਦੇ ਫਾਰਮੇਟ, ਭਾਸ਼ਾ ਤੇ ਫੀਸ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆ ਦੇ ਸਿਲੇਬਸ, ਪ੍ਰਸ਼ਨ ਟਾਈਪ ਤੇ ਭਾਸ਼ਾ ਦੇ ਬਦਲ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪ੍ਰੀਖਿਆ ਦੀ ਫੀਸ ‘ਚ ਵੀ ਕਿਸੇ ਤਰ੍ਹਾਂ ਦਾ ਵਾਧਾ ਨਾ ਹੋਣ ਦੀ ਗੱਲ ਕੇਂਦਰੀ ਮੰਤਰੀ ਨੇ ਕਹੀ ਹੈ। ਹਾਲਾਂਕਿ ਹੁਣ ਇਨਾਂ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਨਾਲ ਕੰਪਿਊਟਰ ਬੇਸਡ ਕਰ ਦਿੱਤਾ ਗਿਆ ਹੈ ਮਨੁੱਖੀ ਵਸੀਲੇ ਵਿਕਾਸ ਮੰਤਰੀ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਪ੍ਰੀਖਿਆ ਲਈ ਇੱਕ ਵੱਡਾ ਸੁਧਾਰ ਹੈ ਸਾਰੇ ਬਦਲਾਅ ਸਬੰਧੀ ਛੇਤੀ ਹੀ ਪੂਰੀ ਜਾਣਕਾਰੀ ਵੈੱਬਸਾਈਟ ਰਾਹੀਂ ਜਾਰੀ ਕਰਨ ਦੀ ਗੱਲ ਕਹੀ ਗਈ ਹੈ। (NEET And JEE)