ਏਕਤਾ ਦੇ ਦਸਵੀਂ ਜਮਾਤ ‘ਚੋਂ ਘੱਟ ਨੰਬਰ ਆਉਣ ਨਾਲ ਪਰੇਸ਼ਾਨ ਸੀ | Sucide
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਪਿੰਡ ਗਿਦਡਾਂਵਾਲੀ ਨਿਵਾਸੀ ਅਤੇ ਇੱਕ ਮੰਦਿਰ ਪੁਜਾਰੀ ਦੀ ਨਬਾਲਿਗ ਧੀ ਨੇ ਪੇਪਰਾਂ ਵਿੱਚ ਨੰਬਰ ਘੱਟ ਆਉਣ ਦੇ ਚਲਦੇ ਪਿਛਲੇ ਦਿਨ ਘਰ ਵਿੱਚ ਆਪਣੇ ਆਪ ਨੂੰ ਫਾਹਾ ਲਗਾਕੇ ਆਤਮਹੱਤਿਆ ਕਰ ਲਈ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਯੋਗੇਸ਼ ਸ਼ਰਮਾ ਪਿੰਡ ਵਿੱਚ ਹੀ ਬਣੇ ਇੱਕ ਮੰਦਿਰ ਦਾ ਪੁਜਾਰੀ ਹੈ ਅਤੇ ਮੰਦਿਰ ਵਿੱਚ ਹੀ ਪੂਰੇ ਪਰਿਵਾਰ ਨਾਲ ਰਹਿੰਦੇ ਹਨ। (Sucide)
ਯੋਗੇਸ਼ ਦੀ ਪਤਨੀ ਬਿਮਾਰ ਹੋਣ ਦੇ ਚਲਦੇ ਅਬੋਹਰ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਦਾਖ਼ਲ ਹੈ। ਦੱਸਿਆ ਜਾਂਦਾ ਹੈ ਕਿ ਯੋਗੇਸ਼ ਦੀ 16 ਸਾਲ ਦੀ ਧੀ ਏਕਤਾ ਦੇ ਦਸਵੀਂ ਜਮਾਤ ਵਿੱਚ ਨੰਬਰ ਘੱਟ ਆਉਣ ਤੇ ਉਹ ਪਿਛਲੇ ਕੁੱਝ ਦਿਨਾਂ ਤੋਂ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ। ਪਿਛਲੇ ਦਿਨ ਜਦੋਂ ਯੋਗੇਸ਼ ਆਪਣੀ ਪਤਨੀ ਦਾ ਹਾਲਚਾਲ ਜਾਣਨ ਲਈ ਅਬੋਹਰ ਦੇ ਹਸਪਤਾਲ ਵਿੱਚ ਆਇਆ ਹੋਇਆ ਸੀ। ਘਰ ‘ਚ ਏਕਤਾ ਅਤੇ ਉਸਦੀ ਦਾਦੀ ਇਕੱਲੀ ਸੀ।।ਕਰੀਬ 4 ਵਜੇ ਏਕਤਾ ਦੀ ਦਾਦੀ ਨੇ ਯੋਗੇਸ਼ ਨੂੰ ਫੋਨ ਕਰਕੇ ਦੱਸਿਆ ਕਿ ਏਕਤਾ ਕਮਰੇ ਦਾ ਗੇਟ ਨਹੀਂ ਖੋਲ ਰਹੀ। (Sucide)
ਜਦੋਂ ਯੋਗੇਸ਼ ਘਰ ਆਇਆ ਤੇ ਉਸਨੇ ਮੰਦਿਰ ਪ੍ਰਬੰਧਕ ਕਮੇਟੀ ਮੈਬਰਾਂ ਨੂੰ ਬੁਲਾਕੇ ਕਰਮੇ ਦਾ ਦਰਵਾਜਾ ਤੜਵਾਇਆ। ਤਾਂ ਏਕਤਾ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ।। ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਥਾਣਾ ਖੁਈਆਂ ਸਰਵਰ ਪੁਲਿਸ ਨੂੰ ਦਿੱਤੀ, ਜਿਸ ਤੇ ਥਾਣਾ ਪ੍ਰਭਾਰੀ ਸੁਨੀਲ ਕੁਮਾਰ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।।ਪੁਲਿਸ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕਰ ਰਹੀ ਹੈ। (Sucide)