ਬੁਰਾੜੀ ਸਮੂਹਿਕ ਹੱਤਿਆ ਕਾਂਡ : ਅਧਿਆਤਮ ਦੀ ਸ਼ੰਕਾ | Murder Case
- ਜਿਸ ਤਰੀਕੇ ਨਾਲ ਮੈਂਬਰ ਲਟਕੇ ਹੋਏ ਸਨ, ਗੱਲਾਂ ਰਜਿਸਟਰ ‘ਚ ਲਿਖੀਆਂ ਹੋਈਆਂ ਹਨ | Murder Case
ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਰਾਜਧਾਨੀ ਦਿੱਲੀ ਦੇ ਬੁਰਾੜੀ ‘ਚ ਇੱਕ ਹੀ ਪਰਿਵਾਰ ਦੇ 11 ਲੋਕਾਂ ਦੀ ਮੌਤ ਦੇ ਮਾਮਲੇ ‘ਚ ਪਰਿਵਾਰ ਦੇ ਅਧਿਆਤਮਕ ਪ੍ਰਵਿਰਤੀ ਦਾ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਇਸ ਮੌਕੇ ਦੋ ਰਜਿਸਟਰ ਮਿਲੇ ਹਨ ਜਿਸ ਤੋਂ ਲਗਦਾ ਹੈ ਕਿ ਪਰਿਵਾਰ ਦੇ ਲੋਕ ਕਿਸੇ ਸਾਧਨਾ ‘ਚ ਲੱਗੇ ਹੋਏ ਸਨ। ਇਹਨਾਂ ‘ਚੋਂ ਇੱਕ ਰਜਿਸਟਰ ਦੇ ਇੱਕ ਹੀ ਪੇਜ ‘ਚ ਵਿਸਥਾਰ ਨਾਲ ਸਾਰੀਆਂ ਗੱਲਾਂ ਹਿੰਦੀ ‘ਚ ਲਿਖੀਆਂ ਹੋਈਆਂ ਹਨ। ਇਸ ਵਿੱਚ ਲਿਖਿਆ ਹੋਇਆ ਹੇ ਕਿ ਪਰਮਾਤਮਾ ‘ਚ ਲੀਨ ਹੋ ਰਹੇ ਹਾਂ।ਅੱਖਾਂ ਬੰਦ ਕਰ ਰਹੇ ਹਾਂ ਤਾਂਕਿ ਭਾਰੀ ਅਤੇ ਬੁਰੀ ਵਸਤੂ ਨੂੰ ਨਾ ਦੇਖ ਸਕੀਏ।ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਪੀੜਤ ਪਰਿਵਾਰ ਕਿਸ ਗੁਰੂ ਨੂੰ ਮੰਨਦਾ ਸੀ। ਪਰਿਵਾਰ ਵਾਲਿਆਂ ਨੂੰ ਅਧਿਆਤਮ ਲਈ ਖੁਦਕੁਸ਼ੀ ਲਈ ਉਕਸਾਇਆ ਤਾਂ ਨਹੀਂ ਗਿਆ ਸੀ। ਉਹਨਾ ਕਿਹਾ ਕਿ ਜਿਸ ਤਰੀਕੇ ਨਾਲ ਪਰਿਵਾਰ ਦੇ ਮੈਂਬਰ ਲਟਕੇ ਹੋਏ ਸਨ ਉਸ ਤਰੀਕੇ ਦੀਆਂ ਗੱਲਾਂ ਰਜਿਸਟਰ ‘ਚ ਲਿਖੀਆਂ ਹੋਈਆਂ ਹਨ।
ਰਜਿਸਟਰਾਂ ‘ਚ ਮੌਤ ਅਤੇ ਮੋਕਸ਼ ਤੋਂ ਲੈ ਕੇ ਕਹਾਣੀਨੁਮਾ ਲੇਖ | Murder Case
ਪੁਲਿਸ ਸੂਤਰਾਂ ਅਨੁਸਾਰ ਦੋਵਾਂ ਰਜਿਸਟਰਾਂ ‘ਚ ਮੌਤ ਅਤੇ ਮੋਕਸ਼ ਤੋਂ ਲੈ ਕੇ ਇੱਕ ਕਹਾਣੀਨੁਮਾ ਲੰਬਾ ਲੇਖ ਹੈ, ਜਿਸ ‘ਚ ਕਿਸੇ ਆਧਿਆਤਮਕ ਗੁਰੂ ਦਾ ਨਾਮ ਨਹੀਂ ਹੈ ਪਰ ਮੌਤ ਦੀਆਂ ਕਿਰਿਆਵਾਂ ਨੂੰ ਲੈ ਕੇ ਵੱਡਾ ਹਿੱਸਾ ਹੈ। ਪੁਲਿਸ ਨੂੰ ਕਈ ਗੁਆਂਢੀਆਂ ਅਤੇ ਜਾਣਕਾਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਇਹ ਪੂਰਾ ਪਰਿਵਾਰ ਬਹੁਤ ਧਾਰਮਿਕ ਸੀ, ਇਹਨਾਂ ਦੇ ਘਰ ‘ਚ ਹਰ ਦੂਜੇ ਦਿਨ ਸ਼ਾਮ ਨੂੰ ਕੀਰਤਨ ਹੁੰਦੇ ਸਨ। ਘਰ ਦੇ ਬਾਹਰ ਹਰ ਰੋਜ਼ ਇੱਕ ਤਖ਼ਤੀ ‘ਤੇ ਸਲੋਕ ਲਿਖੇ ਜਾਂਦੇ ਸਨ। ਹੁਣ ਤੱਕ ਦੀ ਜਾਂਚ ‘ਚ ਕਿਸੇ ਬਾਹਰੀ ਵਿਅਕਤੀ ਦੇ ਘਰ ‘ਚ ਆਉਣ ਦਾ ਕੋਈ ਸਬੂਤ ਨਹੀਂ ਹੈ। ਕੋਈ ਲੁੱਟਖੋਹ ਨਹੀਂ ਹੋਈ ਹੈ, ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। (Murder Case)