4-3 ਦੀ ਜਿੱਤ ਨਾਲ ਫਰਾਂਸ ਕੁਆਰਟਰਫਾਈਨਲ ਚ | Sports News
ਕਜ਼ਾਨ (ਏਜੰਸੀ)। ਨੌਜਵਾਨ ਖਿਡਾਰੀ ਕਿਲਿਅਨ ਮਬਾਪੇ ਦੇ ਦੂਸਰੇ ਅੱਧ ‘ਚ ਚਾਰ ਮਿੰਟ ਦੇ ਫ਼ਰਕ ‘ਚ ਦਾਗੇ ਗਏ ਦੋ ਬਿਹਤਰੀਨ ਗੋਲਾਂ ਦੀ ਮੱਦਦ ਨਾਲ ਫਰਾਂਸ ਨੇ ਅਰਜਨਟੀਨਾ ਅਤੇ ਲਿਓਨਲ ਮੈਸੀ ਨੂੰ ਸ਼ਨਿੱਚਰਵਾਰ ਗੇੜ 16 ਦੇ ਹਾਈ ਵੋਲਟੇਜ਼ ਮੁਕਾਬਲੇ ‘ਚ 4-3 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਪਹਿਲਾ ਅੱਧ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਦੂਸਰਾ ਅੱਧ ਬੇਹੱਦ ਰੋਮਾਂਚਕ ਰਿਹਾ ਜਿਸ ਵਿੱਚ 1998 ਦੇ ਚੈਂਪੀਅਨ ਫਰਾਂਸ ਨੇ ਬਾਜ਼ੀ ਮਾਰ ਕੇ ਅਰਜਨਟੀਨਾ ਹੱਥੋਂ ਵਿਸ਼ਵ ਕੱਪ ‘ਚ ਮਿਲੀਆਂ ਦੋ ਹਾਰਾਂ ਦਾ ਹਿਸਾਬ ਚੁਕਤਾ ਕੀਤਾ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ ਅਤੇ ਆਖ਼ਰੀ ਮਿੰਟ ਤੱਕ ਸਾਹ ਰੁਕੇ ਹੋਏ ਸਨ ਪਰ 19 ਸਾਲ ਦੇ ਮਬਾਪੇ ਨੇ ਮੈਚ ‘ਚ ਸਾਰਾ ਫ਼ਰਕ ਪੈਦਾ ਕਰ ਦਿੱਤਾ ਹਾਲਾਂਕਿ ਅਰਜਨਟੀਨਾ ਨੇ ਇੰਜ਼ਰੀ ਸਮੇਂ ‘ਚ ਤੀਸਰਾ ਗੋਲ ਕੀਤਾ ਪਰ ਫਰਾਂਸ ਨੂੰ ਕੁਆਰਟਰਫਾਈਨ ‘ਚ ਜਾਣ ਤੋਂ ਨਾ ਰੋਕ ਸਕਿਆ। (Sports News)
ਮਬਾਪੇ ਨੇ ਪੰਜ ਮਿੰਟਾਂ ਚ ਕੀਤੇ ਦੋ ਗੋਲ | Sports News
ਮਬਾਪੇ ਨੇ ਫਰਾਂਸ ਦਾ ਤੀਸਰਾ ਗੋਲ 64ਵੇਂ ਮਿੰਟ ‘ਚ ਅਤੇ ਚਾਰ ਮਿੰਟ ਬਾਅਦ ਆਪਣਾ ਦੂਸਰਾ ਅਤੇ ਟੀਮ ਦਾ ਚੌਥਾ ਗੋਲ ਕਰਕੇ ਫਰਾਂਸ ਦੀ ਜਿੱਤ ਪੱਕੀ ਕਰ ਦਿੱਤੀ ਫਰਾਂਸ ਦਾ ਕੁਆਰਟਰਫਾਈਨਲ ‘ਚ ਉਰੂਗੁਵੇ ਅਤੇ ਪੁਰਤਗਾਲ ਦਰਮਿਆਨ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ ਐਂਟੋਅਿਨ ਗ੍ਰੀਜ਼ਮੈਨ ਨੇ 13ਵੇਂ ਮਿੰਟ ‘ਚ ਮਿਲੀ ਪੈਨਲਟੀ ‘ਤੇ ਫਰਾਂਸ ਦਾ ਪਹਿਲਾ ਗੋਲ ਕੀਤਾ ਜਦੋਂਕਿ ਬੇਂਜਾਮਿਨ ਪਵਾਰਡ ਨੇ 57ਵੇਂ ਮਿੰਟ ‘ਚ ਫਰਾਂਸ ਦਾ ਦੂਸਰਾ ਗੋਲ ਕੀਤਾ। (Sports News)
ਅਰਜਨਟੀਨਾ ਦੇ ਗੋਲ ਅੰਜੇਲ ਡੀ ਮਰਿਆ ਨੇ 41ਵੇਂ ਮਿੰਟ ‘ਚ, ਗੈਬ੍ਰਿਅਲ ਮੇਰਕਾਡੋ ਨੇ 48ਵੇਂ ਮਿੰਟ ‘ਚ ਅਤੇ ਬਦਲਵੇਂ ਖਿਡਾਰੀ ਸਰਜੀਓ ਅਗਵੇਰੋ ਨੇ ਇੰਜ਼ਰੀ ਸਮੇਂ ਦੇ ਤੀਸਰੇ ਮਿੰਟ ‘ਚ ਕੀਤੇ ਅਰਜਨਟੀਨਾ ਨੇ ਦੂਸਰਾ ਅੱਧ ਸ਼ੁਰੂ ਹੁੰਦੇ ਹੀ ਵਾਧਾ ਬਣਾਇਆ ਪਰ ਫਰਾਂਸ ਨੇ ਛੇਤੀ ਹੀ ਬਰਾਬਰੀ ਹਾਸਲ ਕਰ ਲਈ ਮਬਾਪੇ ਨੇ ਚਾਰ ਮਿੰਟ ਦੇ ਫਰਕ ‘ਚ ਦੋ ਗੋਲ ਕਰਕੇ ਫਰਾਂਸ ਨੂੰ 4-2 ਨਾਲ ਅੱਗੇ ਕਰ ਦਿੱਤਾ ਅਰਜਨਟੀਨਾ ਨੇ ਇੰਜ਼ਰੀ ਸਮੇਂ ‘ਚ ਤੀਸਰਾ ਗੋਲ ਕੀਤਾ ਅਤੇ ਆਖ਼ਰੀ ਮਿੰਟ ‘ਚ ਉਸਨੂੰ ਫ੍ਰੀ ਕਿੱਕ ਵੀ ਮਿਲੀ ਪਰ ਦੋ ਵਾਰ ਦੇ ਚੈਂਪੀਅਨ ਅਰਜਨਟੀਨਾ ਨੇ ਬਰਾਬਰੀ ਹਾਸਲ ਕਰਨ ਦਾ ਮੌਕਾ ਗੁਆ ਦਿੱਤਾ। (Sports News)
ਅਰਜਨਟੀਨਾ ਨੇ ਫਰਾਂਸ ਨੂੰ 1930 ‘ਚ 1-0 ਅਤੇ 1978 ‘ਚ 2-1 ਨਾਲ ਹਰਾਇਆ ਸੀ ਪਰ ਇਸ ਵਾਰ ਫਰਾਂਸ ਨੇ ਸਾਰਾ ਹਿਸਾਬ ਬਰਾਬਰ ਕਰ ਦਿੱਤਾ ਇਸ ਹਾਰ ਦੇ ਨਾਲ ਮੈਸੀ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ ਅਤੇ ਉਹ ਹੰਝੂਆਂ ਵਿੱਚ ਵਿਸ਼ਵ ਕੱਪ ਤੋਂ ਵਿਦਾ ਹੋ ਗਏ ਫਰਾਂਸ ਦਾ ਮਬਾਪੇ ਮੈਨ ਆਫ ਦ ਮੈਚ ਬਣਿਆ। (Sports News)