ਸ਼ੁੱਕਰਵਾਰ ਹੀ ਹੋਈਆਂ ਸਨ ਰੇਲ ਸੇਵਾਵਾਂ ਬਹਾਲ
ਸ੍ਰੀਨਗਰ, (ਏਜੰਸੀ)। ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਚਾਰ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਸਾਵਧਾਨੀ ਦੇ ਤੌਰ ‘ਤੇ ਕਸ਼ਮੀਰ ਘਾਟੀ ‘ਚ ਸ਼ਨਿੱਚਰਵਾਰ ਨੂੰ ਰੇਲ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ। ਘਾਟੀ ‘ਚ ਬਾਅਦ ‘ਚ ਹੋਏ ਪ੍ਰਦਰਸ਼ਨ ਦੌਰਾਨ ਰਾਜ ਪੁਲਿਸ ਦੇ ਇੱਕ ਕਾਂਸਟੇਬਲ ਅਤੇ ਇੱਕ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਅਤੇ ਸੁਰੱਖਿਆ ਬਲਾਂ ਦੀ ਕਥਿਤ ਕਾਰਵਾਈ ‘ਚ ਲੋਕਾਂ ਦੇ ਜਾਣ ਦੇ ਵਿਰੋਧ ‘ਚ ਵੱਖਵਾਦੀਆਂ ਦੀ ਵੀਰਵਾਰ ਨੂੰ ਹੜਤਾਲ ਦੇ ਸੱਦੇ ਨੂੰ ਦੇਖਦੇ ਹੋਏ ਸੁਰੱਖਿਆ ਕਾਰਨਾਂ ਕਰਕੇ ਰੇਲ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
ਪਰ ਘਾਟੀ ‘ਚ ਰੇਲ ਸੇਵਾਵਾਂ ਸ਼ੁੱਕਰਵਾਰ ਨੂੰ ਫਿਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।ਅਧਿਕਾਰੀ ਨੇ ਦੱਸਿਆ ਇਸ ਕਾਰਨ ਉਤਰ ਕਸ਼ਮੀਰ ‘ਚ ਸ੍ਰੀਨਗਰ ਬੜਗਾਮ ਅਤੇ ਬਾਰਾਮੂਲਾ ਦਰਮਿਆਨ ਅਤੇ ਦੱਖਣੀ ਕਸ਼ਮੀਰ ‘ਚ ਬੜਗਾਮ ਸ੍ਰੀਨਗਰ ਅਨੰਤਨਾਗ ਕਾਜੀਕੁੰਡ ਤੋਂ ਜੰਮੂ ਖੇਤਰ ਦੇ ਬਨਿਹਾਲ ਦਰਮਿਆਨ ਕੋਈ ਵੀ ਰੇਲ ਗੱਡੀ ਨਹੀਂ ਚੱਲੇਗੀ।