ਕੋਆਪਰੇਟਿਵ ਬੈਂਕ ‘ਚ ਨੋਟਬੰਦੀ ‘ਚ ਜਮ੍ਹਾਂ ਰਾਸ਼ੀ ਦੀ ਜਾਂਚ ਕਰਵਾਏ ਮੋਦੀ

Modi, Cooperative, Bank

ਕਾਂਗਰਸ ਦਾ ਭਾਜਪਾ ਪ੍ਰਧਾਨ ਅਮਿਤ ਸ਼ਾਹ ‘ਤੇ ਵੱਡਾ ਦੋਸ਼

  • ਦੇਸ਼ ਦੇ 370 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ ‘ਚ ਪੁਰਾਣੇ ਨੋਟ ਜਮ੍ਹਾਂ ਕਰਵਾਏ ਸਨ
  • ਜਿਸ ਕੋਆਪਰੇਟਿਵ ਬੈਂਕ ‘ਚ ਡਾਇਰੈਕਟਰ ਹਨ ਉਸ ‘ਚ ਨੋਟਬੰਦੀ ਦੇ ਸਮੇਂ ਜਮ੍ਹਾਂ ਹੋਏ 745 ਕਰੋੜ ਦੇ ਪੁਰਾਣੇ ਨੋਟ

ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼) ਕਾਂਗਰਸ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਡਾਇਰੈਕਟਰ ਰਹਿੰਦਿਆਂ ਅਹਿਮਦਾਬਾਦ ਜ਼ਿਲ੍ਹਾ ਕੋਆਪਰੇਟਿਵ ਬੈਂਕ ‘ਚ ਨੋਟਬੰਦੀ ਦੌਰਾਨ ਪੰਜ ਦਿਨਾਂ ‘ਚ ਸਭ ਤੋਂ ਵੱਧ 745 ਕਰੋੜ 58 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਸਨ ‘ਜੋ ‘ਕਾਲੇ ਧਨ ਨੂੰ ਸਫੈਦ’ ਕਰਨ ਵਰਗਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਦੀ ਜਾਂਚ ਕਰਾਉਣੀ ਚਾਹੀਦੀ ਹੈ।

ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਪਾਰਟੀ ਦਫ਼ਤਰ ‘ਚ ਪ੍ਰੈਸ ਕਾਨਫਰੰਸ ‘ਚ ਕਿਹਾ ਕਿ 2016 ‘ਚ 10 ਨਵੰਬਰ ਤੋਂ 14 ਨਵੰਬਰ  ਦੌਰਾਨ ਅਹਿਮਦਾਬਾਦ ਜ਼ਿਲ੍ਹਾ ਕੋਆਪਰੇਟਿਵ ਬੈਂਕ ‘ਚ ਸਭ ਤੋਂ ਵੱਧ 745 ਕਰੋੜ ਪੁਰਾਣੇ ਨੋਟ ਜਮ੍ਹਾਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਸ਼ਾਹ ਇਸ ਬੈਂਕ ਦੇ ਨਿਦੇਸ਼ਕ ਹਨ ਤੇ ਪਹਿਲਾਂ ਇਸ ਦੇ ਪ੍ਰਧਾਨ ਰਹਿ ਚੁੱਕੇ ਹਨ ਉਨ੍ਹਾਂ ਇਸ ਨੂੰ ਵੱਡਾ ਘਪਲਾ ਦੱਸਦਿਆਂ ਕਿਹਾ ਕਿ ਸਿਰਫ਼ ਗੁਜਰਾਤ ਦੇ 11 ਜ਼ਿਲ੍ਹਾ ਕੋਆਪਰੇਟਿਵ ਬੈਂਕਾਂ ‘ਚ 3118 ਕਰੋੜ 51 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਜਿਨ੍ਹਾਂ ਦੇ ਕਰਤਾ ਧਰਤਾ ਭਾਜਪਾ ਦੇ ਮੁੱਖ ਆਗੂ ਸਨ ਦੇਸ਼ ਦੇ 370 ਜ਼ਿਲ੍ਹਾ ਕੋਅਪਰੇਟਿਵ ਬੈਂਕਾਂ ‘ਚ ਪੁਰਾਣੇ ਨੋਟ ਜਮ੍ਹਾਂ ਕਰਵਾਏ ਗਏ ਸਨ।

ਸੂਰਜੇਵਾਲਾ ਨੇ ਕਿਹਾ ਕਿ ਅਹਿਮਦਾਬਾਦ ਜ਼ਿਲ੍ਹਾ ਕੋਅਪਰੇਟਿਵ ਬੈਂਕ ਦੇ ਪ੍ਰਧਾਨ ਭਾਜਪਾ ਦੇ ਮੁੱਖ ਆਗੂ ਅਜੈ ਪਟੇਲ ਹਨ ਜੋ ਸ਼ਾਹ ਦੇ ਨਜ਼ਦੀਕੀ ਸਹਿਯੋਗੀ ਵੀ ਹਨ ਉਨ੍ਹਾਂ ਕਿਹਾ ਕਿ ਇਸ ਬੈਂਕ ਦੇ ਦੂਜੇ ਡਾਇਰੈਕਟਰ ਯਸ਼ਪਾਲ ਚੂੜਾਸਮਾ ਹਨ ਜੋ ਸ਼ੋਹਰਾਬੁਦੀਨ ਮਾਮਲੇ ‘ਚ ਸ਼ਾਹ ਨਾਲ ਜੇਲ੍ਹ ਗਏ ਸਨ।