ਚਾਰ ਮਹੀਨੇ ਦਾ ਭਰੁਣ ਸਮੇਤ ਗਰਭਪਾਤ ਲਈ ਵਰਤੇ ਜਾਂਦੇ ਔਜਾਰ ਅਤੇ ਦਵਾਈਆਂ ਬਰਾਮਦ
- ਫਰਜ਼ੀ ਗਾਹਕ ਨੇ ਭੰਨਿਆ ਭਾਂਡਾ, ਪੰਦਰ੍ਹਾਂ ਹਜਾਰ ‘ਚ ਹੁੰਦਾ ਸੀ ਗੈਰਕਾਨੂੰਨੀ ਕਾਰਾ
- ਕੈਥਲ ਤੇ ਜ਼ਿਲ੍ਹਾ ਪਟਿਆਲਾ ਦੇ ਸਿਹਤ ਵਿਭਾਗ ਦੀ ਟੀਮ ਨੇ ਕੀਤੀ ਛਾਪੇਮਾਰੀ
ਪਟਿਆਲਾ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਜ਼ਿਲ੍ਹਾ ਪਟਿਆਲਾ ਅੰਦਰ ਇੱਕ ਨਿੱਜੀ ਹਸਪਤਾਲ ਵੱਲੋਂ ਚੰਦ ਪੈਸਿਆਂ ਦੇ ਲਾਲਚ ਹੇਠ ਭਰੂਣ ਹੱਤਿਆ ਕੀਤੇ ਜਾਣ ਦਾ ਵੱਡਾ ਕਾਰਾ ਬੇਨਕਾਬ ਹੋਇਆ ਹੈ। ਇਸ ਕਾਰੇ ਨੂੰ ਬੇਨਕਾਬ ਹਰਿਆਣਾ ਦੇ ਕੈਥਲ ਅਤੇ ਪਟਿਆਲਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵੱਲੋਂ ਪਟਿਆਲਾ ਦੇ ਬਹਾਦਰਗੜ੍ਹ ਨੇੜੇ ਸਥਿੱਤ ਪ੍ਰਾਈਵੇਟ ਹਸਪਤਾਲ ਵਿੱਚ ਕੀਤੀ ਛਾਪੇਮਾਰੀ ਦੌਰਾਨ ਭਰੂਣ ਹੱਤਿਆ ਕਰਨ ਵਾਲੇ ਪਤੀ-ਪਤਨੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ । ਇਸ ਦੇ ਨਾਲ ਹੀ ਇੱਥੋਂ 4 ਮਹੀਨੇ ਦਾ ਭਰੂਣ ਵੀ ਬਰਾਮਦ ਹੋਇਆ, ਉਥੇ ਹੀ ਭਰੂਣ ਹੱਤਿਆ ‘ਚ ਵਰਤੇ ਜਾਂਦੇ ਔਜਾਰ ਤੇ ਦਵਾਈਆਂ ਵੀ ਭਾਰੀ ਮਾਤਰਾ ‘ਚ ਬਰਾਮਦ ਹੋਈਆਂ।
ਇਹ ਵੀ ਪੜ੍ਹੋ : ਪੰਜਾਬ ’ਚ ਹੁਣ ਸਤਾਵੇਗਾ ਗਰਮ, ਇੱਕ ਹਫ਼ਤੇ ’ਚ 35 ਤੋਂ ਸਿੱਧਾ 45 ਡਿਗਰ ਪਾਰ ਹੋਵੇਗਾ ਤਾਪਮਾਨ
ਉਂਜ ਇਸ ਮਾਮਲੇ ਦੀ ਭਿਣਕ ਸਭ ਤੋਂ ਪਹਿਲਾਂ ਕੈਥਲ ਦੀ ਸਿਹਤ ਵਿਭਾਗ ਦੀ ਟੀਮ ਨੂੰ ਲੱਗੀ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਹਸਪਤਾਲ ਅੰਦਰ ਭਰੁੱਣ ਹੱਤਿਆ ਕਰਨ ਦਾ ਗੈਰਕਾਨੂੰਨੀ ਖੇਲ੍ਹ ਚੱਲ ਰਿਹਾ ਹੈ ਅਤੇ ਹਰਿਆਣਾ ਤੋਂ ਲੋਕ ਇੱਥੇ ਆਕੇ ਇਸ ਹਸਪਤਾਲ ਅੰਦਰ ਗਰਭਪਾਤ ਕਰਵਾ ਰਹੇ ਹਨ। ਇਸ ਸਾਂਝੇ ਅਪਰੇਸ਼ਨ ਵਿਚ ਕੈਥਲ ਸਿਹਤ ਵਿਭਾਗ ਤੋਂ ਡਿਪਟੀ ਸਿਵਲ ਸਰਜਨ ਡਾ. ਨੀਲਮ ਕੱਕੜ, ਐਸ ਐਮ ਓ ਗੂਹਲਾ ਡਾ. ਸੰਜੀਵ ਗੋਇਲ, ਡਾ. ਗੌਰਵ ਪੁਨੀਆ, ਰਾਜੇਸ਼ ਮੀਡੀਆ ਅਫਸਰ ਜਦਕਿ ਪਟਿਆਲਾ ਦੀ ਟੀਮ ਵਿਚ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ. ਸੁਖਜਿੰਦਰ ਸਿੰਘ, ਐਸ ਐਮ ਓ ਡਾ. ਅੰਜਨਾ ਗੁਪਤਾ, ਮੈਡੀਕਲ ਅਫਸਰ ਡਾ. ਕਿਰਨ ਵਰਮਾ, ਜ਼ਿਲਾ ਪ੍ਰੋਗਰਾਮ ਅਫਸਰ ਰਘੁਵੀਰ ਸਿੰਘ, ਡਾ. ਜਸਪ੍ਰੀਤ ਕੌਰ ਜ਼ਿਲਾ ਕੋਆਰਡੀਨੇਟਰ ਪੀ ਐਨ ਡੀ ਟੀ ਅਤੇ ਕ੍ਰਿਸ਼ਨ ਕੁਮਾਰ ਮਾਸ ਮੀਡੀਆ ਅਫਸਰ ਆਦਿ ਸ਼ਾਮਲ ਸਨ।
ਇਸ ਮੌਕੇ ਡਾ. ਨੀਲਮ ਕੱਕੜ ਨੇ ਦੱਸਿਆ ਕਿ ਕੈਥਲ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਟਿਆਲਾ ਵਿਚ ਭਰੂਣ ਹੱਤਿਆ ਵੱਡੀ ਪੱਧਰ ‘ਤੇ ਕਰਵਾਈ ਜਾ ਰਹੀ ਹੈ ਜਿਸ ਮਗਰੋਂ ਉਹਨਾਂ ਨੇ ਸਿਹਤ ਵਿਭਾਗ ਪਟਿਆਲਾ ਨਾਲ ਰਾਬਤਾ ਕਾਇਮ ਕੀਤਾ ਤੇ ਇਕ ਫਰਜ਼ੀ ਗਾਹਕ ਬਣਾ ਕੇ ਉਸਨੂੰ 15000 ਹਜ਼ਾਰ ਰੁਪਏ ਦੇ ਕੇ ਭੇਜਿਆ।