ਸਮਾਰਾ (ਏਜੰਸੀ) । ਕਪਤਾਨ ਅਲੇਕਸਾਂਦਰ ਕੋਲਾਰੋਵ ਦੀ ਦੂਸਰੇ ਅੱਧ ‘ਚ ਲਹਿਰਾਉਂਦੀ ਫ੍ਰੀ ਕਿੱਕ ‘ਤੇ ਕੀਤੇ ਬਿਹਤਰੀਨ ਗੋਲ ਦੀ ਮੱਦਦ ਨਾਲ ਸਰਬੀਆ ਨੇ ਕੋਸਟਾਰਿਕਾ ਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਈ ਮੈਚ ‘ਚ ਐਤਵਾਰ ਨੂੰ 1-0 ਨਾਲ ਹਰਾ ਦਿੱਤਾ ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਮੈਚ ਦਾ ਇੱਕੋ ਇੱਕ ਗੋਲ ਕੋਲਾਰੋਵ ਨੇ 56ਵੇਂ ਮਿੰਟ ‘ਚ ਕੀਤਾ ਅਤੇ ਆਪਣੀ ਟੀਮ ਨੂੰ ਪੂਰੇ ਤਿੰਨ ਅੰਕ ਦਿਵਾ ਦਿੱਤੇਡਿਫੈਂਡਰ ਕੋਲਾਰੋਵ ਨੇ ਖੱਬੇ ਪੈਰ ਨਾਲ ਜੋ ਸ਼ਾੱਟ ਲਗਾਇਆ ਉਹ ਖਿਡਾਰੀਆਂ ਦੀ ਦੀਵਾਰ ਦੇ ਉੱਪਰੋਂ ਲਹਿਰਾਉਂਦਾ ਹੋਇਆ ਗੋਲ ਦੇ ਉੱਪਰੀ ਹਿੱਸੇ ‘ਚ ਸਮਾ ਗਿਆ ਅਤੇ ਗੋਲਕੀਪਰ ਕੇਲਰ ਨਵਾਸ ਕੁਝ ਨਾ ਕਰ ਸਕਿਆ।
ਪਿਛਲੇ ਵਿਸ਼ਵ ਕੱਪ ਦੇ ਕੁਆਰਟਰਫਾਈਨਲ ‘ਚ ਪਹੁੰਚਣ ਵਾਲੇ ਕੋਸਟਾਰਿਕਾ ਨੇ ਬਰਾਬਰੀ ‘ਤੇ ਆਉਣ ਦੀ ਭਰਪੂਰ ਕੋਸ਼ਿਸ਼ ਕੀਤੀ ਪਰ ਉਸਨੂੰ ਕਾਮਯਾਬੀ ਨਹੀਂ ਮਿਲੀ ਨਿਰਧਾਰਤ 90 ਮਿੰਟ ਬਾਅਦ ਇੰਜ਼ਰੀ ਸਮੇਂ ‘ਚ ਕਰੀਬ ਅੱਠ ਮਿੰਟ ਦੀ ਖੇਡ ਹੋਈ ਪਰ ਸਰਬੀਆ ਨੇ ਆਪਣੇ ਵਾਧੇ ਨੂੰ ਬਚਾਈ ਰੱਖਿਆ ਅਤੇ ਤਿੰਨ ਅੰਕ ਹਾਸਲ ਕੀਤੇ। ਸਰਬੀਆ ਅਤੇ ਕੋਸਟਾਰਿਕਾ ਦੀਆਂ ਟੀਮਾਂ ਨੂੰ ਮੌਜ਼ੂਦਾ ਵਿਸ਼ਵ ਕੱਪ ‘ਚ ‘ਅੰਡਰਡਾੱਗ ‘ ਮੰਨਿਆ ਜਾ ਰਿਹਾ ਹੈ ਅਤੇ ਸਰਬੀਆ ਦੀ ਜਿੱਤ ਨੇ ਉਸ ਦੀਆਂ ਆਸਾਂ ਨੂੰ ਵਧਾ ਦਿੱਤਾ ਹੈ ਇਸ ਗਰੁੱਪ ‘ਚ ਦੋ ਹੋਰ ਟੀਮਾਂ ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਹਨ। ਇਸ ਦੌਰਾਨ ਬ੍ਰਾਨਿਸਲਾਵ ਇਵਾਨੋਵਿਚ ਨੇ ਇਸ ਮੈਚ ‘ਚ ਉੱਤਰਨ ਦੇ ਨਾਲ ਆਪਣੇ 104 ਮੈਚ ਪੂਰੇ ਕਰ ਲਏ ਅਤੇ ਸਰਬੀਆ ਲਈ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ।