ਅੰਬਿਕਾਪੁਰ ਛਤੀਸਗੜ੍ਹ (ਏਜੰਸੀ) । ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਛਤੀਸ਼ਗੜ ‘ਚ ਚੋਣ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਲੋਕਾਂ ਨਾਲ ਡਾ. ਰਮਨ ਸਿੰਘ ਨੂੰ ਚੌਥੀ ਵਾਰ ਮੁੱਖਮੰਤਰੀ ਬਣਾਉਣ ਲਈ ਸਮਰਥਨ ਦੀ ਅਪੀਲ ਕੀਤੀ। ਸ਼ਾਹ ਨੇ ਅੱਜ ਇੱਥੇ ਮੁੱਖ ਮੰਤਰੀ ਡਾਂ ਸਿੰਘ ਦੀ ਸੂਬੇ ‘ਚ ਚੱਲ ਰਹੀ ਵਿਕਾਸ ਯਾਤਰਾ ‘ਚ ਸਾਮਲ ਹੋਣ ਤੋਂ ਬਾਅਦ ਇੱਕ ਵੱਡੀ ਸਭ ਨੂੰ ਸੰਬੋਧਿਤ ਕਰਦੇ ਹੋਏ ਤਮਾਮ ਅਟਕਲਾਂ ‘ਤੇ ਵਿਰਾਮ ਲਾ ਕੇ ਮੁੱਖ ਮੰਤਰੀ ਡਾ. ਰਮਨ ਸਿੰਘ ਦੇ ਹੀ ਨੇਤਰਤਵ ‘ਚ ਚੋਣ ਮੈਦਾਨ ‘ਚ ਉਤਰਣ ਅਤੇ ਡਾ. ਸਿੰਘ ਨੂੰ ਚੌਥੀ ਵਾਰ ਮੁੱਖਮੰਤਰੀ ਬਨਣ ਲਈ ਇੱਕ ਵਾਰ ਫਿਰ ਸਮਰਥਨ ਦੀ ਅਪੀਲ ਕੀਤੀ। ਉਨਾਂ ਨੇ ਲੋਕਾਂ ਨੂੰ ਕਿਹਾ ਕਿ ਤੁਹਾਡਾ ਸਿਰ ਕਿਤੇ ਵੀ ਰਮਨ ਸਿੰਘ ਨੇ ਨਹੀਂ ਝੁਕਣ ਦਿੱਤਾ। ਆਉਣ ਵਾਲੀਆ ਚੋਣਾਂ ‘ਚ ਤੁਹਾਡਾ ਆਸ਼ੀਰਵਾਦ ਨਾਲ ਫਿਰ ਰਮਨ ਸਿਘ ਦੀ ਸਰਕਾਰ ਬਣੇਗੀ।
ਉਨਾਂ ਨੇ ਸਭਾ ਵਿਚ ਮੌਜੂਦ ਲੋਕਾਂ ਦੇ ਹੱਥ ਖੜੇ ਕਰਾ ਕੇ ਕਿਹਾ ਕਿ ਮੈਨੂੰ ਦੱਸੋ ਚੌਥੀ ਵਾਰ ਰਮਨ ਸਿੰਘ ਨੂੰ ਆਸ਼ੀਰਵਾਦ ਦੇਵੋਗੇ। ਜਨਤਾ ਵੱਲੋਂ ਦੋਵੇਂ ਹੱਥ ਖੜੇ ਕਰਕੇ ਜਵਾਬ ਹਾਂ ਵਿਚ ਦਿੱਤਾ। ਉਨਾਂ ਨੇ ਲੋਕਾਂ ਨੂੰ ਕਿਹਾ ਕਿ ਇਸ ਵਾਰ ਉਹ ਭਾਜਪਾ ਨੂੰ ਸਮਾਨ ਬਹੁਮਤ ਨਹੀਂ ਬਲਕਿ ਦੋ ਤਿਹਾਈ ਬਹੁਮਤ ਦੇਣ ਅਤੇ ਛਤੀਸ਼ਗੜ ਤੋਂ ਕਾਂਗਰਸ ਨੂੰ ਪੱਟ ਸੁੱਟਣ। ਉਨਾਂ ਨੇ ਕਿਹਾ ਕਿ ਕਾਂਗਰਸ ਆਪਣੇ ਗਿਰੇਬਾਨ ‘ਚ ਝਾਕ ਕੇ ਦੇਖਣ, 55 ਸਾਲ ‘ਚ ਉਨਾਂ ਨੇ ਕੁਝ ਨਹੀਂ ਕੀਤਾ।
ਕਾਂਗਰਸ ਦੇ ਪਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਬਿੰਨਦੇ ਹੋਏ ਸ਼ਾਹ ਨੇ ਕਿਹਾ ਕਿ ਉਹ ਪੁੱਛਦੇ ਹਨ ਕਿ ਮੋਦੀ ਨੇ ਚਾਰ ਸਾਲ ‘ਚ ਕੀ ਕੀਤਾ। ਮੈਂ ਉਸ ਨੂੰ ਕਹਿਣਾ ਚਾਹੁੰਦਾ ਹਾਂ ਕਿ ਰਾਹੁਲ ਬਾਬਾ ਸਾਨੂੰ ਹਿਸਾਬ ਦੇਣ ਦੀ ਲੋੜ ਨਹੀਂ ਹੈ। ਛਤੀਸ਼ਗੜ ਦੀ ਜਨਤਾ ਅਤੇ ਦੇਸ਼ ਦੀ ਜਨਤਾ ਨੇ ਸਾਨੂੰ ਇੱਥੇ ਬਿਠਾਇਆ ਹੈ। ਉਨਾਂ ਹਿਸਾਬ ਦੇ ਰਹੇ ਹਾਂ। ਉਨਾਂ ਕਿਹਾ ਕਿ ਤੁਹਾਡੀਆਂ ਚਾਰ ਪੀੜੀਆਂ ਨੇ ਸ਼ਾਸਨ ਕੀਤਾ, ਤਾਂ ਕੀ ਦਿੱਤਾ। ਤੁਹਾਡੇ ਪਰਿਵਾਰ ਦਾ 55 ਸਾਲ ਤੱਕ ਸ਼ਾਸਨ ਰਿਹਾ, ਪਰ ਦੇਸ਼ ਦਾ ਵਿਕਾਸ ਕੀ ਕਿਉਂ ਨਹੀਂ ਹੋਇਆ।