ਏਨਾ ਨਹਿਰਾ ਤੇ ਦੀਪਾਂਸ਼ੀ ਸਰਦਾਨਾ ਨੇ ਨੀਟ ਪਾਸ ਕੀਤਾ
- ਏਨਾ ਨਹਿਰਾ ਨੇ 3106 ਰੈਂਕ ਤੇ ਦੀਪਾਂਸ਼ੀ ਸਰਦਾਨਾ ਨੇ 4778 ਰੈਂਕ ਨਾਲ ਪ੍ਰਾਪਤ ਕੀਤੀ ਸਫ਼ਲਤਾ
ਸਰਸਾ, (ਸੰਦੀਪ ਕੰਬੋਜ਼/ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਦੇ ਵਿਦਿਆਰਥੀ ਲਗਾਤਾਰ ਬੁਲੰਦੀਆਂ ਨੂੰ ਛੂਹ ਰਹੇ ਹਨ। ਹੁਣ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ, ਸਰਸਾ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੇ ਕੇਂਦਰੀ ਮਾਧਿਅਮਕ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਨੀਟ-2018 (ਨੈਸ਼ਨਲ ਏਲੀਜੀਬਿਲੀਟੀ ਕਮ ਐਂਟ੍ਰੈਂਸ ਟੈਸਟ) ਪਾਸ ਕਰਕੇ ਸਫ਼ਲਤਾ ਦਾ ਝੰਡਾ ਲਹਿਰਾਇਆ ਹੈ। ਨੀਟ ਪ੍ਰੀਖਿਆ ਪਾਸ ਕਰਨ ਵਾਲੀਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਰੈਗੂਲਰ ਪੜ੍ਹਾਈ ਦੇ ਨਾਲ ਪਹਿਲੀ ਹੀ ਵਾਰ ‘ਚ ਸਫ਼ਲਤਾ ਹਾਸਲ ਕਰਕੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ, ਕਿਉਂਕਿ ਦੋਵਾਂ ਹੀ ਵਿਦਿਆਰਥਣਾਂ ਨੇ ਇਸੇ ਵਰ੍ਹੇ ਸੀਬੀਐਸਈ ਬਾਰ੍ਹਵੀਂ ਦੀ ਪ੍ਰੀਖਿਆ ਵੀ 90 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੈ। ਦੋਵਾਂ ਵਿਦਿਆਰਥਣਾਂ ਦੀ ਪ੍ਰਾਪਤੀ ਨਾਲ ਸਕੂਲ ‘ਚ ਖੁਸ਼ੀ ਦੀ ਲਹਿਰ ਹੈ।
ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆਂ ਇੰਸਾਂ ਨੇ ਦੋਵਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਨੀਟ-2018 ਪ੍ਰੀਖਿਆ ਲਈ ਇਸ ਵਾਰ ਦੇਸ਼ ਭਰ ਤੋਂ 13,26725 ਉਮੀਦਵਾਰਾਂ ਨੇ ਰਜਿਸਟਰੇਸ਼ਨ ਕਰਵਾਇਆ ਸੀ, ਜਿਨ੍ਹਾਂ ‘ਚੋਂ 1269922 ਉਮੀਦਵਾਰ ਹੀ ਪ੍ਰੀਖਿਆ ‘ਚ ਬੈਠੇ ਸੋਮਵਾਰ ਨੂੰ ਐਲਾਨੇ ਨਤੀਜਿਆਂ ‘ਚ ਸਕੂਲ ਦੀ ਵਿਦਿਆਰਥਣ ਏਨਾ ਨਹਿਰਾ ਨੇ 3106ਵਾਂ ਰੈਂਕ ਹਾਸਲ ਕਰਕੇ ਨੀਟ ਪ੍ਰੀਖਿਆ ਪਾਸ ਕੀਤੀ ਜਦੋਂਕਿ ਦੀਪਾਂਸ਼ੀ ਸਰਦਾਨਾ ਨੇ 4778 ਰੈਂਕ ਲੈ ਕੇ ਸਫ਼ਲਤਾ ਪ੍ਰਾਪਤ ਕੀਤੀ। ਇਹ ਦੋਵੇਂ ਹੀ ਸਕੂਲ ‘ਚ ਬਾਰ੍ਹਵੀਂ ‘ਚ ਮੈਡੀਕਲ ਗਰੁੱਪ ਦੀਆਂ ਵਿਦਿਆਰਥਣਾਂ ਰਹੀਆਂ ਹਨ। ਹਾਲ ਹੀ ‘ਚ ਸੀਬੀਐਸਈ ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ‘ਚ ਐਨਾ ਨਹਿਰਾ ਨੇ 92.8 ਫੀਸਦੀ ਤੇ ਦੀਪਾਂਸ਼ੀ ਸਰਦਾਨਾ ਨੇ 91.2 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ।
ਦੀਪਾਂਸ਼ੀ ਸਰਦਾਨਾ ਇਸ ਸਕੂਲ ‘ਚ ਜਮਾਤ ਚੌਥੀ ਤੋਂ ਲਗਾਤਾਰ ਪੜ੍ਹ ਰਹੀ ਹੈ ਤੇ ਐਨਾ ਨਹਿਰਾ ਜਮਾਤ 10ਵੀਂ ਤੋਂ ਪੜ੍ਹ ਰਹੀ ਹੈ ਦੋਵੇਂ ਵਿਦਿਆਰਥਣਾਂ ਨੇ ਆਪਣੀ ਸਫ਼ਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਮਾਰਗਦਰਸ਼ਨ ਨੂੰ ਦਿੱਤਾ ਹੈ।