10 ਦਿਨਾਂ ਲਈ ਦੁੱਧ-ਸਬਜ਼ੀ ਦਾ ਪ੍ਰਬੰਧ ਕਰ ਲੈਣ ਸ਼ਹਿਰ ਵਾਸੀ 

Wholesale inflation Rises

ਅਨੋਖਾ ਅੰਦੋਲਨ : ਸਾਵਧਾਨ! ਇੱਕ ਤੋਂ 10 ਜੂਨ ਤੱਕ ਬੰਦ ਰਹਿਣਗੇ ਪਿੰਡ, ਸ਼ਹਿਰਾਂ ਨੂੰ ਨਹੀਂ ਮਿਲਣਗੇ ਫ਼ਲ-ਸਬਜ਼ੀ ਤੇ ਦੁੱਧ | Milk-Vegetable

ਸਰਸਾ, (ਸੱਚ ਕਹੂੰ ਨਿਊਜ਼/ਸੰਦੀਪ ਕੰਬੋਜ਼)। ਹੁਣ ਤੱਕ ਤੁਸੀਂ ਰਾਜਨੀਤਿਕ ਜਾਂ ਗੈਰ ਰਾਜਨੀਤਿਕ ਸੰਗਠਨਾਂ ਦੇ ਭਾਰਤ ਜਾਂ ਕਿਸੇ ਸੂਬੇ ਦੇ ਬੰਦ ਦੌਰਾਨ ਸਿਰਫ਼ ਸ਼ਹਿਰਾਂ ‘ਚ ਹੀ ਬਜ਼ਾਰ ਬੰਦ ਹੁੰਦੇ ਦੇਖੇ ਹੋਣਗੇ, ਪਰ ਹੁਣ ਪਿੰਡਾਂ ‘ਚ ਵੀ ਇਸ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਅੰਦੋਲਨ ‘ਚ ਨਾ ਤਾਂ ਹਿੰਸਾ ਹੋਵੇਗੀ ਨਾ ਬਜ਼ਾਰ ਬੰਦ ਹੋਣਗੇ ਉਹ ਵੀ ਇੱਕ ਦਿਨ ਜਾਂ ਕੁਝ ਘੰਟਿਆਂ ਲਈ ਨਹੀਂ, ਸਗੋਂ ਪੂਰੇ ਦਸ ਦਿਨਾਂ ਤੱਕ ਪਿੰਡ ਬੰਦ ਰਹਿਣਗੇ। ਜੇਕਰ 10 ਦਿਨਾਂ ਤੱਕ ਪਿੰਡ ਬੰਦ ਰਹਿੰਦੇ ਹਨ ਤਾਂ ਸ਼ਹਿਰਵਾਸੀਆਂ ਨੂੰ ਸਮੱਸਿਆ ਆਉਣੀ ਲਾਜ਼ਮੀ ਹੈ ਤਾਂ ਇਸ ਲਈ ਸਾਰੇ ਸ਼ਹਿਰ ਵਾਸੀ ਅੱਜ ਤੇ ਕੱਲ੍ਹ ਤੱਕ ਅਗਲੇ 10 ਦਿਨਾਂ ਦੇ ਲਈ ਦੁੱਧ, ਸਬਜ਼ੀਆਂ (Milk-Vegetable) ਤੇ ਫ਼ਲਾਂ ਆਦਿ ਦਾ ਪ੍ਰਬੰਧ ਕਰ ਲੈਣ। ਕਿਉਂਕਿ ਬਾਅਦ ‘ਚ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਵਾਮੀਨਾਥਨ ਕਮਿਸ਼ਨ ਦੀ ਸਿਫਾਰਿਸ਼ਾਂ ਨੂੰ ਲਾਗੂ ਕਰਵਾਉਣ ਸਮੇਤ ਕਿਸਾਨਾਂ ਨਾਲ ਜੁੜੇ ਅਨੇਕ ਮੁੱਦਿਆਂ ‘ਤੇ ਇੱਕ ਜੂਨ ਤੋਂ ਦੇਸ਼ ਭਰ ‘ਚ ਕਿਸਾਨ ਸੰਗਠਨਾਂ ਵੱਲੋਂ ਸ਼ੁਰੂ ਕੀਤਾ ਜਾ ਰਿਹਾ। ਇਹ ਦੇਸ਼ ਪੱਧਰੀ ਅੰਦੋਲਨ ਆਪਣੇ ਆਪ ‘ਚ ਅਨੋਖਾ ਹੋਵੇਗਾ। ਕਿਉਂਕਿ ਨਾ ਤਾਂ ਪਿੰਡਾਂ ਦੇ ਬਜ਼ਾਰ ਖੁੱਲ੍ਹਣਗੇ ਤੇ ਨਾ ਹੀ ਸ਼ਹਿਰਾਂ ‘ਚ ਆਵਾਜਾਈ ਹੋਵੇਗੀ। ਪਿੰਡਾਂ ਤੋਂ ਸ਼ਹਿਰਾਂ ਨੂੰ ਜਾਣ ਵਾਲੇ ਦੁੱਧ, ਸਬਜ਼ੀ, ਫ਼ਲਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਦੇਸ਼ ‘ਚ ਪਹਿਲੀ ਵਾਰ ਹੋਣ ਜਾ ਰਹੇ ਇਸ ‘ਪਿੰਡ ਬੰਦ’ ਅੰਦੋਲਨ ਨੂੰ ਸਫ਼ਲ ਬਣਾਉਣ ਸਬੰਧੀ ਹਰ ਸੂਬੇ ਦੇ ਕਿਸਾਨ ਸੰਗਠਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਚੰਡੀਗੜ੍ਹ ‘ਚ ਦੇਸ਼ ਦੇ ਵੱਡੇ ਕਿਸਾਨ ਸੰਗਠਨਾਂ ਦੀ ਮੀਟਿੰਗ ਹੋਈ ਹੈ, ਜਿਸ ‘ਚ ਕਿਸਾਨਾ ਦੀਆਂ ਮੰਗਾਂ ‘ਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦਾ ਧਿਆਨ ਖਿੱਚਣ ਲਈ ਇੱਕ ਤੋਂ ਦਸ ਜੂਨ ਤੱਕ ਪਿੰਡ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਸ ਫੈਸਲੇ ਸਬੰਧੀ ਸਾਰੇ ਸੂਬਿਆਂ ਦੇ ਕਿਸਾਨ ਸੰਘਾਂ ਵੱਲੋਂ ਪਿੰਡ-ਪਿੰਡ, ਘਰ-ਘਰ ਜਾ ਕੇ ਕਿਸਾਨਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ। ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ‘ਚ ਵੀ ਇੱਕ ਤੋਂ ਦਸ ਜੂਨ ਤੱਕ ਪਿੰਡ ਬੰਦ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਟਵਿੱਟਰ ਰਾਹੀਂ ਸ਼ੁਰੂ ਹੋਈ ਮੁਹਿੰਮ ਜਨ ਅੰਦੋਲਨ ‘ਚ ਬਦਲੀ | Milk-Vegetable

ਪੂਰਨ ਕਰਜ਼ਾ ਮਾਫ਼ੀ ਤੇ ਫਸਲਾਂ ਦੇ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ਨੂੰ ਲਾਗਤ ਦਾ ਡੇਢ ਗੁਣਾ ਤੈਅ ਕਰਨ ਦੀਆਂ ਮੰਗਾਂ ਸਬੰਧੀ ਕਿਸਾਨਾਂ ਵੱਲੋਂ ਇੱਕ ਜੂਨ ਤੋਂ 10 ਜੂਨ ਤੱਕ ਸੱਦੇ ਗਏ ਪਿੰਡ ਬੰਦ ਅੰਦੋਲਨ ਦੀ ਸ਼ੁਰੂਆਤ ਸੋਸ਼ਲ ਸਾਈਟ ਟਵਿੱਟਰ ਤੋਂ ਹੋਈ ਜੋ ਕਿ ਕੁਝ ਹੀ ਘੰਟਿਆਂ ‘ਚ ਟਾਪ ਟ੍ਰੇਡਿੰਗ ‘ਚ ਪਹੁੰਚ ਗਈ। ਕਿਸਾਨਾਂ ਨੇ ਸਭ ਤੋਂ ਪਹਿਲਾਂ ਟਵਿੱਟਰ ‘ਤੇ ਹੀ ਐਲਾਨ ਕੀਤਾ ਹੈ ਕਿ ਪਹਿਲੀ ਜੂਨ ਤੋਂ ਦਸ ਜੂਨ ਤੱਕ ‘ਗ੍ਰਾਮ ਬੰਦ’ ਕੀਤਾ ਜਾਵੇਗਾ। ਇਸ ਦੌਰਾਨ ਪਿੰਡ ਤੋਂ ਸ਼ਹਿਰ ਨੂੰ ਦੁੱਧ, ਸਬਜ਼ੀ ਆਦਿ ਦੀ ਸਪਲਾਈ ਨਹੀਂ ਦਿੱਤੀ ਜਾਵੇਗੀ ਇਸ ਮੁਹਿੰਮ ਲਈ ਟਵਿੱਟਰ ‘ਤੇ ਦੇਸ਼ ਭਰ ਤੋਂ ਲੱਖਾਂ ਨੌਜਵਾਨ ਕਿਸਾਨਾਂ ਨੇ ਖੂਬ ਟਵੀਟ ਕੀਤੇ ਹਨ।

ਸੜਕੀ ਆਵਾਜਾਈ ਚੱਲਦੀ ਰਹੇਗੀ | Milk-Vegetable

ਪਿੰਡਾਂ ‘ਚੋਂ ਸ਼ਹਿਰਾਂ ਨੂੰ ਸਮਾਨ ਨਹੀਂ ਭੇਜਿਆ ਜਾਵੇਗਾ ਪਰ ਇਸ ਦੌਰਾਨ ਸੜਕੀ ਆਵਾਜਾਈ ਵੀ ਨਹੀਂ ਰੋਕੀ ਜਾਵੇਗੀ। ਇਸ ਦੌਰਾਨ ਦੁੱਧ-ਅਨਾਜ ਤੇ ਸਬਜ਼ੀਆਂ ਦੀ ਕੀਤੀ ਵਿਕਰੀ ਬੰਦ ਰੱਖੀ ਜਾਵੇਗੀ। ਸ਼ਹਿਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਖਰੀਦਦਾਰੀ ਨਹੀਂ ਕੀਤੀ ਜਾਵੇਗੀ। ਪੀਣ ਯੋਗ ਪਦਾਰਥਾਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਤੋਂ ਦਵਾਈਆਂ ਨੂੰ ਛੱਡ ਹੋਰ ਵਸਤੂਆਂ ਦੀ ਖਰੀਦ ਵੀ ਕਿਸਾਨਾਂ ਵੱਲੋਂ ਨਹੀਂ ਕੀਤੀ ਜਾਵੇਗੀ।

ਇਹ ਹਨ ਕਿਸਾਨਾਂ ਦੀਆਂ ਮੁੱਖ ਮੰਗਾਂ | Milk-Vegetable

  • ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਵਾਉਣਾ
  • ਕਿਸਾਨਾਂ ਦੀ ਕਰਜ਼ਾ ਮੁਕਤੀ
  • ਯਕੀਨੀ ਆਮਦਨ
  • ਕਿਸਾਨ ਸਬਸਿਡੀ ਨੂੰ ਬਹਾਲ ਕਰਨਾ
  • ਫਸਲਾਂ ਦਾ ਉੱਚ ਸਮਰੱਥਨ ਮੁੱਲ ਤੈਅ ਕਰੋ
  • ਸਿੰਚਾਈ ਦੀਆਂ ਸਹੂਲਤਾਂ ਵਧਾਈਆਂ ਜਾਣ