ਪੈਰਿਸ (ਏਜੰਸੀ)। ਵਿਸ਼ਵ ਦੀ ਸਾਬਦਾ ਨੰਬਰ ਇੱਕ ਖਿਡਾਰਨ ਅਮਰੀਕਾ ਦੀ ਵੀਨਸ ਵਿਲਿਅਮਜ਼ ਨੂੰ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ (French Open Tennis) ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਹੀ ਗੇੜ ‘ਚ ਹਾਰ ਕੇ ਬਾਹਰ ਹੋਣਾ ਪਿਆ ਹੈ ਪਰ ਪੁਰਸ਼ਾਂ ‘ਚ ਅੱਠਵਾਂ ਦਰਜਾ ਡੇਵਿਡ ਗੋਫਿਨ ਅਤੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਜਿੱਤ ਨਾਲ ਪੁਰਸ਼ ਸਿੰਗਲ ਦੇ ਦੂਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ।
ਸੱਤ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵੀਨਸ ਨੂੰ 21 ਸਾਲ ਦੇ ਆਪਣੇ ਕਰੀਅਰ ‘ਚ ਪਹਿਲੀ ਵਾਰ ਪਹਿਲੇ ਗੇੜ ‘ਚ ਮਾਤ ਦੀ ਸ਼ਰਮਿੰਦਗੀ ਝੱਲਣੀ ਪਈ 9ਵਾਂ ਦਰਜਾ ਅਤੇ 37 ਸਾਲਾ ਵੀਨਸ ਨੂੰ ਵਿਸ਼ਵ ਦੀ 91ਵੇਂ ਨੰਬਰ ਦੀ ਚੀਨੀ ਖਿਡਾਰਨ ਵਾਂਗ ਕਿਆਂਗ ਨੇ 6-4, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਅਮਰੀਕੀ ਖਿਡਾਰਨ ਵੀਨਸ ਦਾ ਇਹ 21ਵਾਂ ਰੋਲਾਂ ਗੈਰੋਂ ਟੂਰਨਾਮੈਂਟ ਸੀ ਸਿੰਗਲ ‘ਚ ਪੰਜਵਾਂ ਦਰਜਾ ਅਤੇ ਪਿਛਲੀ ਚੈਂਪੀਅਨ ਲਾਤਵੀਆ ਦੀ ਜੇਲੇਨਾ ਓਸਤਾਪੇਂਕੋ ਨੂੰ ਵੀ ਪਹਿਲੇ ਗੇੜ ‘ਚ ਯੂਕਰੇਨ ਦੀ ਕੈਟਰੀਨਾ ਕੋਜੋਲੋਵਾ ਨੇ 7-5, 6-3 ਨਾਲ ਹਰਾ ਕੇ ਬਾਹਰ ਕੀਤਾ ਜੋ ਟੂਰਨਾਮੈਂਟ ‘ਚ ਸ਼ੁਰੂਆਤੀ ਦੋ ਵੱਡੇ ਉਲਟਫੇਰ ਰਹੇ। (French Open Tennis)
ਇਸ ਤੋਂ ਇਲਾਵਾ 22ਵਾਂ ਦਰਜਾ ਬਰਤਾਨੀਆ ਦੀ ਜੋਹਾਨਾ ਕੋਂਟਾ ਨੂੰ ਵੀ ਗੈਰ ਦਰਜਾ ਕਜ਼ਾਖ਼ਿਸਤਾਨ ਦੀ ਯੂਲਿਆ ਪੂਤਿਨਸੇਵਾ ਨੇ 6-4, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ ਮਹਿਲਾ ਸਿੰਗਲ ‘ਚ 26 ਵਾਂ ਦਰਜਾ ਪ੍ਰਾਪਤ ਚੈੱਕ ਗਣਰਾਜ ਦੀ ਬਾਰਬੋਰਾ ਸਟਰਾਈਕੋਵਾ ਨੇ ਜਾਪਾਨ ਦੀ ਕੁਰੁਮੀ ਨੂੰ ਤਿੰਨ ਸੈੱਟਾਂ ‘ਚ 1-6, 6-3, 6-4 ਨਾਲ ਹਰਾ ਕੇ ਦੂਸਰੇ ਗੇੜ ‘ਚ ਪ੍ਰਵੇਸ਼ ਕੀਤਾ ਚੌਥਾ ਦਰਜਾ ਯੂਕਰੇਨ ਦੀ ਅਲੀਨ ਨੇ ਆਸਟਰੀਆ ਦੀ ਅਜਿਲਾ ਨੂੰ 7-5, 6-3 ਨਾਲ, ਹਰਾ ਕੇ ਜਿੱਤ ਦਰਜ ਕੀਤੀ 8ਵਾਂਦਰਜਾ ਬੈਲਜੀਅਮ ਦੇ ਡੇਵਿਡ ਗੋਫਿਨ ਨੇ ਹਾਲੈਂਡ ਦੇ ਰਾਬਿਨ ਹਾਸ ਨੂੰ ਪੰਜ ਸੈੱਟਾਂ ਦੇ ਸਖ਼ਤ ਮੁਕਾਬਲੇ ‘ਚ 4-6, 4-6,6-4,6-1,6-0 ਨਾਲ ਹਰਾ ਕੇ ਪਹਿਲੇ ਗੇੜ ਦਾ ਮੈਰਾਥਨ ਮੁਕਾਬਲਾ ਜਿੱਤਿਆ। (French Open Tennis)