ਲੰਬੀ (ਮੇਵਾ ਸਿੰਘ)। ਅੱਜ-ਕੱਲ੍ਹ ਸਿਆਸਤਦਾਨ ਇੱਕ ਦੂਜੇ ਉਪਰ ਸਿਆਸੀ ਦੂਸ਼ਣਬਾਜੀ ਕਰ ਰਹੇ ਹਨ, ਪਰੰਤੂ ਉਨ੍ਹਾਂ ਆਪਣੀ 60-65 ਸਾਲ ਦੀ ਸਿਆਸਤ ਦੌਰਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਨਿੱਜੀ ਤੌਰ ‘ਤੇ ਕਦੇ ਵੀ ਮੰਦੀ ਸ਼ਬਦਾਵਲੀ ਨਹੀਂ ਵਰਤੀ ਤੇ ਪ੍ਰਮਾਤਮਾ ਤੋਂ ਸਭ ਦੀ ਸੁੱਖ ਹੀ ਮੰਗੀ ਹੈ। ਸਾਬਕਾ ਮੁੱਖ ਮੰਤਰੀ ਪਰਕਾਸ ਸਿੰਘ (Parkas Singh Badal) ਬਾਦਲ ਬਲਾਕ ਲੰਬੀ ਦੇ ਪਿੰਡ ਮਾਹੂਆਣਾ ਵਿਖੇ ਲਗਭਗ ਦਰਜ਼ਨ ਪਰਿਵਾਰਾਂ ਦੇ ਘਰਾਂ ਵਿੱਚ ਦੁੱਖ-ਸੁੱਖ ਸਾਂਝਾ ਕਰਨ ਪਹੁੰਚੇ ਸਨ ਜਿੱਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ੍ਰ: ਬਾਦਲ ਨੇ ਇਹ ਪ੍ਰਗਟਾਵਾ ਕੀਤਾ। (Parkas Singh Badal)
ਉਨ੍ਹਾਂ ਕਿਹਾ ਕਿ ਸਿਆਸਤਦਾਨਾਂ ਨੂੰ ਰੰਜਿਸ ਤਹਿਤ ਇੱਕ ਦੂਜੇ ‘ਤੇ ਸਿਆਸੀ ਦੂਸ਼ਣਬਾਜੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸ਼ਾਹਕੋਟ ਦੀ ਉਪ ਚੋਣ ਸਬੰਧੀ ਅਕਾਲੀ ਦਲ ਦੀ ਪੁਜ਼ੀਸਨ ਸਬੰਧੀ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਤਾਂ ਸਾਹਕੋਟ ਗਏ ਨਹੀਂ, ਇਸ ਲਈ ਉਹ ਕੁਝ ਨਹੀਂ ਕਹਿ ਸਕਦੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਦੇਸ ਅੰਦਰ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੂਹਣ ਲੱਗੀਆਂ ਹਨ, ਜਦੋਂ ਕਿ ਕੇਂਦਰ ਵਿੱਚ ਤੁਹਾਡੀ ਭਾਈਵਾਲ ਪਾਰਟੀ ਭਾਜਪਾ ਦਾ ਰਾਜ ਹੈ, ਤਾਂ ਉਨ੍ਹਾਂ ਕਿਹਾ ਕਿ ਉਹ ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਦੇ ਰੇਟਾਂ ਨੂੰ ਕਾਬੂ ਵਿਚ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨਗੇ। (Parkas Singh Badal)
ਪੱਤਰਕਾਰਾਂ ਦੁਆਰਾ ਬਿਆਸ ਦਰਿਆ ਸਬੰਧੀ ਸਵਾਲਾਂ ਦੇ ਜਵਾਬ ‘ਚ ਉਹਨਾਂ ਕਿਹਾ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰੀਬ ਹਫਤੇ ਬਾਅਦ ਬਿਆਸ ਦਰਿਆ ਦਾ ਦੌਰਾ ਕਰ ਰਹੇ ਹਨ ਪਰ ਸਿਰਫ ਦੌਰਾ ਕਰਨ ਨਾਲ ਲੋਕਾਂ ਨੂੰ ਸਾਫ ਪਾਣੀ ਪੀਣ ਨੂੰ ਨਹੀਂ ਮਿਲ ਜਾਣਾ। ਉਨ੍ਹਾਂ ਕਿਹਾ ਸਾਡੀ ਸਰਕਾਰ ਸਮੇਂ ਉਨ੍ਹਾਂ ਨੇ ਦਰਿਆਵਾਂ ਵਿੱਚ ਪੈਂਦੇ ਕਾਰਖਾਨਿਆਂ ਅਤੇ ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਦੇ ਦਰਿਆਵਾਂ ਵਿੱਚ ਪੈਣ ਵਾਲੇ ਗੰਦੇ ਪਾਣੀ ‘ਤੇ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਸੀ। (Parkas Singh Badal)