ਦੁਕਾਨਦਾਰਾਂ ਨੇ ਆਪਮੁਹਾਰੇ ਬੰਦ ਰੱਖੇ ਕਾਰੋਬਾਰੀ ਅਦਾਰੇ | Bathinda News
ਬਠਿੰਡਾ (ਅਸ਼ੋਕ ਵਰਮਾ)। ਸੁਪਰੀਮ ਕੋਰਟ ਵੱਲੋਂ ਐਸ.ਸੀ ਐਸ.ਟੀ ਐਕਟ ਸਬੰਧੀ ਦਿੱਤੇ ਨਿਰਦੇਸ਼ਾਂ ਦੇ ਹੱਕ ‘ਚ ਜਰਨਲ ਵਰਗ ਦੁਆਰਾ ਸੋਸ਼ਲ ਮੀਡੀਆ ਤੇ ਦਿੱਤੇ ਗਏ। (Bathinda News) ਅੱਜ ਦੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਬਠਿੰਡਾ ਵਿੱਚ ਅੱਜ ਮੁਕੰਮਲ ਬੰਦ ਰਿਹਾ। ਜ਼ਰੂਰੀ ਸੇਵਾਵਾਂ, ਹਸਪਤਾਲ, ਐਮਰਜੈਂਸੀ ਸੇਵਾਵਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਨੂੰ ਪਹਿਲਾਂ ਹੀ ਬੰਦ ਤੋਂ ਛੋਟ ਦਿੱਤੀ ਹੋਈ ਸੀ ਫਿਰ ਵੀ ਸ਼ਹਿਰ ਵਿਚਲੇ ਵੱਡੇ ਮੈਡੀਕਲ ਹਾਲ ਅਤੇ ਦਵਾਈਆਂ ਦਾ ਥੋਕ ਬਜ਼ਾਰ ਬੰਦ ਰਿਹ£ ਭਾਵੇਂ ਦੋ ਦਿਨ ਪਹਿਲਾਂ ਕੁਝ ਲੀਡਰਾਂ ਨੇ ਸ਼ਹਿਰ ਵਾਸੀਆਂ ਨੂੰ ਬੰਦ ਵੱਲ ਧਿਆਨ ਨਾ ਦੇਣ ਲਈ ਕਿਹਾ ਸੀ ਪਰ ਲੋਕਾਂ ਨੇ ਇਸ ਨੂੰ ਨਕਾਰ ਦਿੱਤਾ। (Bathinda News)
ਸੱਚ ਕਹੂੰ ਵੱਲੋਂ ਕਈ ਇਲਾਕਿਆਂ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਤੋਂ ਪਤਾ ਲੱਗਿਆ ਕਿ ਦੁਕਾਨਦਾਰਾਂ ਅਤੇ ਆਮ ਆਦਮੀ ਨੇ ਆਪ ਮੁਹਾਰੇ ਇਸ ਬੰਦ ਦੀ ਹਮਾਇਤ ਕੀਤੀ ਅੱਜ ਕਿਧਰੇ ਵੀ ਤਲਵਾਰਾਂ ਲਹਿਰਾਉਣ ਅਤੇ ਧੱਕੇ ਨਾਲ ਦੁਕਾਨਾਂ ਬੰਦ ਕਰਵਾਉਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਅੱਜ ਪੂਰਾ ਦਿਨ ਅਮਨ ਸ਼ਾਂਤੀ ਬਣੀ ਰਹੀ ਅਤੇ ਪੁਲੀਸ ਨੇ ਵੀ ਮੁਸਤੈਦੀ ਰੱਖੀ ਹਾਲਾਂਕਿ ਸਵੇਰ ਵਕਤ ਪੁਲਿਸ ਨੇ ਬੰਦ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਪਰ ਜਿਵੇਂ ਹੀ ਦੁਕਾਨਾਂ ਨਾਂ ਖੁੱਲੀਆਂ ਤਾਂ ਪੁਲਿਸ ਤਾਇਨਾਤ ਕਰ ਦਿੱਤੀ ਗਈ ਅੱਜ ਦਸ ਵਜੇ ਤੋਂ ਬਾਅਦ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਸੜਕੀ ਆਵਾਜਾਈ ਲਗਭਗ ਬੰਦ ਦੀ ਤਰਾਂ ਰਹੀ ਬਹੁਤੇ ਲੋਕਾਂ ਨੂੰ ਅੱਜ ਬੱਸਾਂ ਬੰਦ ਹੋਣ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। (Bathinda News)